congress leader motilal vora passes away: ਕਾਂਗਰਸ ਦੇ ਸੀਨੀਅਰ ਨੇਤਾ ਮੋਤੀਲਾਲ ਵੋਰਾ ਦਾ 93 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ।ਖਰਾਬ ਸਿਹਤ ਕਾਰਨ ਉਨ੍ਹਾਂ ਨੂੰ ਕੱਲ ਰਾਤ ਹਸਪਤਾਲ ‘ਚ ਭਰਤੀ ਕਰਾਇਆ ਗਿਆ ਸੀ।ਕੱਲ ਹੀ ਉਨ੍ਹਾਂ ਦਾ ਜਨਮਦਿਨ ਸੀ।ਮੋਤੀਲਾਲ ਵੋਰਾ ਗਾਂਧੀ ਪਰਿਵਾਰ ਦੇ ਬੇਹੱਦ ਕਰੀਬੀ ਸਨ।ਸਾਲ 2018 ‘ਚ ਵੱਧਦੀ ਉਮਰ ਦਾ ਹਵਾਲਾ ਦਿੰਦਿਆਂ ਹੋਏ ਰਾਹੁਲ ਗਾਂਧੀ ਨੇ ਮੋਤੀਲਾਲ ਵੋਰਾ ਤੋਂ ਅਹੁਦੇ ਦੀ ਜਿੰਮੇਦਾਰੀ ਲੈਂਦੇ ਹੋਏ ਅਹਿਮਦ ਪਟੇਲ ਨੂੰ ਦਿੱਤੀ ਸੀ।ਅਹਿਮਦ ਪਟੇਲ ਦਾ ਵੀ ਪਿਛਲੇ ਦਿਨੀਂ ਦੇਹਾਂਤ ਹੋ ਗਿਆ ਸੀ।ਕਾਂਗਰਸ ਲਈ ਇਹ ਕਿਸੇ ਵੱਡੇ ਝਟਕੇ ਤੋਂ ਘੱਟ ਨਹੀਂ ਹੈ।ਪ੍ਰਧਾਨ ਮੰਤਰੀ ਰੱਖਿਆ ਮੰਤਰੀ ਰਾਜਨਾਥ ਸਿੰਘ,
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਅਤੇ ਛੱਤੀਸਗੜ ਦੇ ਸੀਐੱਮ ਭੁਪੇਸ਼ ਬਘੇਲ ਸਮੇਤ ਹੋਰ ਨੇਤਾਵਾਂ ਨੇ ਮੋਤੀਲਾਲ ਵੋਰਾ ਦੇ ਦੇਹਾਂਤ ‘ਤੇ ਦੁੱਖ ਜਤਾਇਆ ਹੈ।ਪੀਐੱਮ ਮੋਦੀ ਨੇ ਕਿਹਾ ਕਿ ਮੋਤੀਲਾਲ ਵੋਰਾ ਜੀ ਉਨਾਂ੍ਹ ਸੀਨੀਅਰ ਕਾਂਗਰਸੀ ਨੇਤਾਵਾ ‘ਚੋਂ ਇੱਕ ਸਨ, ਜਿਨ੍ਹਾਂ ਦੇ ਕੋਲ ਦਹਾਕਿਆਂ ਤੋਂ ਰਾਜਨੀਤੀ ਦਾ ਅਨੁਭਵ ਸੀ।ਉਨ੍ਹਾਂ ਦੇ ਦੇਹਾਂਤ ਤੋਂ ਦੁਖੀ ਹਾਂ।ਉਨ੍ਹਾਂ ੇਦੇ ਪਰਿਵਾਰ ਅਤੇ ਸ਼ੁੱਭਚਿੰਤਕਾਂ ਦੇ ਪ੍ਰਤੀ ਸੰਵੇਦਨਾ।ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕਿਹਾ, ਵੋਰਾ ਜੀ ਇੱਕ ਸੱਚੇ ਕਾਂਗਰਸੀ ਅਤੇ ਅਦਭੁਤ ਇਨਸਾਨ ਸਨ।
ਅਸੀਂ ਉਨਾਂ ਨੂੰ ਬਹੁਤ ਯਾਦ ਕਰਾਂਗੇ।ਪ੍ਰਿਯੰਕਾ ਗਾਂਧੀ ਨੇ ਮੋਤੀਲਾਲ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਮੋਤੀਲਾਲ ਜੀ ਦੇ ਦੇਹਾਂਤ ਨਾਲ ਕਾਂਗਰਸ ਪਾਰਟੀ ਦੇ ਹਰ ਇੱਕ ਨੇਤਾ, ਹਰ ਇਕ ਕਾਰਜਕਰਤਾ ਨੂੰ ਵਿਅਕਤੀਗਤ ਤੌਰ ‘ਤੇ ਦੁਖ ਮਹਿਸੂਸ ਹੋ ਰਿਹਾ ਹੈ।ਵੋਰਾ ਜੀ ਕਾਂਗਰਸ ਦੀ ਵਿਚਾਰਧਾਰਾ ਦੇ ਪ੍ਰਤੀ ਸਨਮਾਨ, ਸਮਰਪਣ ਅਤੇ ਹੌਸਲੇ ਦੇ ਪ੍ਰਤੀਕ ਸਨ।ਉਨ੍ਹਾਂ ਨੇ ਕਿਹਾ ਕਿ 92 ਸਾਲ ਦੀ ਉਮਰ ‘ਚ ਵੀ ਹਰ ਮੀਟਿੰਗ ‘ਚ ਉਨ੍ਹਾਂ ਦੀ ਮੌਜੂਦਗੀ ਰਹੀ, ਹਰ ਫੈਸਲੇ ‘ਤੇ ਉਨ੍ਹਾਂ ਨੇ ਆਪਣੇ ਵਿਚਾਰ ਖੁੱਲ ਕੇ ਪੇਸ਼ ਕੀਤੇ। ਅੱਜ ਦੁਖੀ ਹਿਰਦੇ ਨਾਲ ਉਨਾਂ੍ਹ ਨੂੰ ਅਲਵਿਦਾ ਕਹਿੰਦਿਆਂ ਇਹ ਮਹਿਸੂਸ ਹੋ ਰਿਹਾ ਹੈ ਕਿ ਪਰਿਵਾਰ ਦੇ ਇੱਕ ਵੱਡੇ ਬਜ਼ੁਰਗ ਮੈਂਬਰ ਚਲੇ ਗਏ ਹਨ।ਅਸੀਂ ਸਾਰੇ ਉਨ੍ਹਾਂ ਨੂੰ ਬਹੁਤ ਯਾਦ ਕਰਾਂਗੇ।