Bjp mp saumitra khan reaction: ਪੱਛਮੀ ਬੰਗਾਲ ਵਿੱਚ ਸ਼ੁਰੂ ਹੋਈ ਸਿਆਸੀ ਹਲਚਲ ਹੁਣ ਨੇਤਾਵਾਂ ਦੇ ਘਰ ਪਹੁੰਚ ਗਈ ਹੈ। ਰਾਜ ਦੇ ਬਿਸ਼ਨਪੁਰ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਸੌਮਿਤਰਾ ਖਾਨ ਦੀ ਪਤਨੀ ਸੁਜਾਤਾ ਮੰਡਲ ਅੱਜ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋ ਗਈ ਹੈ। ਇਸ ਦੇ ਨਾਲ ਹੀ ਸੌਮਿਤਰਾ ਖਾਨ ਨੇ ਹੁਣ ਆਪਣੀ ਪਤਨੀ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਇੱਕ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਸੌਮਿਤਰਾ ਖਾਨ ਨੇ ਤ੍ਰਿਣਮੂਲ ਕਾਂਗਰਸ ‘ਤੇ ਉਸ ਦਾ ਪਿਆਰ ਖੋਹਣ ਦਾ ਦੋਸ਼ ਲਾਇਆ ਹੈ। ਤਲਾਕ ਬਾਰੇ ਗੱਲ ਕਰਦਿਆਂ ਖਾਨ ਨੇ ਕਿਹਾ, “ਤ੍ਰਿਣਮੂਲ ਕਾਂਗਰਸ ਨੇ ਮੇਰਾ ਪਿਆਰ ਖੋਹ ਲਿਆ ਹੈ ਅਤੇ ਸੁਜਾਤਾ ਨੇ ਉਨ੍ਹਾਂ ਦਾ ਸਮਰਥਨ ਕੀਤਾ ਹੈ, ਅਜਿਹੀ ਸਥਿਤੀ ਵਿੱਚ ਤਲਾਕ ਸਭ ਤੋਂ ਵੱਡਾ ਅਤੇ ਚੰਗਾ ਫੈਸਲਾ ਹੈ।”
ਇਸ ਤੋਂ ਪਹਿਲਾਂ ਸੁਜਾਤਾ ਮੰਡਲ ਨੇ ਕਿਹਾ ਕਿ ਮੈਂ ਆਪਣੀ ਮਨਪਸੰਦ ਨੇਤਾ ਮਮਤਾ ਬੈਨਰਜੀ ਕਾਰਨ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਹੈ। ਰਾਜਨੀਤਿਕ ਹਲਕਿਆਂ ਵਿੱਚ ਇਹ ਚਰਚਾ ਚੱਲ ਰਹੀ ਹੈ ਕਿ ਸੁਜਾਤਾ ਮੰਡਲ ਇਸ ਗੱਲ ਤੋਂ ਨਾਰਾਜ਼ ਸਨ ਕਿ ਭਾਜਪਾ ਨੇ ਸੁਵੇਂਦੂ ਅਧਿਕਾਰ ਨੂੰ ਪਾਰਟੀ ਵਿੱਚ ਜਗ੍ਹਾ ਕਿਉਂ ਦਿੱਤੀ। ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਜਾਤਾ ਨੇ ਕਿਹਾ, “ਮੈਂ ਰਾਜ ਵਿੱਚ ਪਾਰਟੀ ਨੂੰ ਉੱਪਰ ਲਿਆਉਣ ਲਈ ਕੰਮ ਕੀਤਾ ਸੀ, ਪਰ ਹੁਣ ਭਾਜਪਾ ਵਿੱਚ ਕੋਈ ਸਤਿਕਾਰ ਨਹੀਂ ਹੈ। ਇੱਕ ਔਰਤ ਹੋਣ ਕਰਕੇ, ਮੇਰੇ ਲਈ ਪਾਰਟੀ ਵਿੱਚ ਰਹਿਣਾ ਮੁਸ਼ਕਿਲ ਸੀ।” ਉਨ੍ਹਾਂ ਕਿਹਾ, ਭਾਜਪਾ ਸਿਰਫ ਤ੍ਰਿਣਮੂਲ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਆਪਣੇ ਵੱਲ ਕਰ ਰਹੀ ਹੈ ਅਤੇ ਆਪਣੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਛੇ ਮੁੱਖ ਮੰਤਰੀ ਅਤੇ 13 ਡਿਪਟੀ ਮੁੱਖ ਮੰਤਰੀ ਚਿਹਰੇ ਹਨ! ਰਾਜ ਵਿੱਚ ਭਾਜਪਾ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮਮਤਾ ਬੈਨਰਜੀ ਲਈ ਕੰਮ ਕਰਨਾ ਇੱਕ ਔਰਤ ਵਜੋਂ ਮੇਰੇ ਲਈ ਸਤਿਕਾਰਯੋਗ ਹੋਵੇਗਾ।
ਇਹ ਵੀ ਦੇਖੋ : ਇਸ ਸਰਦਾਰ ਨੇ ਉਦੇੜ ਦਿੱਤੀ ਮੋਦੀ ਸਰਕਾਰ, ਸੁਣੋ ਦੱਸ ਦਿੱਤੀਆਂ ਸਾਰੀਆਂ ਅੰਦਰਲੀਆਂ ਗੱਲਾਂ !…