Major action in child smuggling : ਜਲੰਧਰ : ਬਿਹਾਰ ਤੋਂ ਬੱਚਿਆਂ ਨੂੰ ਲਿਆ ਕੇ ਜਲੰਧਰ ਵਿੱਚ ਵੇਚਣ ਦੇ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਹੱਥ ਲੱਗੀ ਹੈ। ਮਾਮਲੇ ਵਿੱਚ ਮੁੱਖ ਦੋਸ਼ੀ ਪ੍ਰਵੇਸ਼ ਸਾਦਾ ਦਾ ਸਾਲਾ ਮਨੂ ਸਾਦਾ ਨੂੰ ਬਿਹਾਰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਜਲੰਧਰ ਦੀ ਪੁਲਿਸ ਮਨੂੰ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆ ਸਕਦੀ ਹੈ। ਮੋਹਨ ਸ਼ਿਕਾਇਤਕਰਤਾ ਹੈ, ਜਿਸ ਨੇ ਬਚਪਨ ਬਚਾਓ ਅੰਦੋਲਨ ਸੰਸਥਾ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਬੇਟਾ ਪ੍ਰਵੇਸ਼ ਸਾਦਾ ਨਾਮ ਦੇ ਵਿਅਕਤੀ ਨੇ ਉਸਨੂੰ ਜਲੰਧਰ ਲਿਆ ਕੇ ਵੇਚ ਦਿੱਤਾ ਸੀ। ਇਸ ਕੇਸ ਵਿਚ ਇਹ ਦਰਜ ਕੀਤਾ ਗਿਆ ਸੀ, ਦੋਸ਼ੀ ਨੇ ਪੀੜਤ ਨੂੰ ਆਪਣੇ ਇਕ ਸਾਥੀ ਨਾਲ ਫੋਨ ਕਰਵਾ ਕੇ ਉਸ ਦਾ ਬੇਟਾ ਵਾਪਸ ਕਰਨ ਲਈ ਕਿਹਾ ਸੀ।
ਕੁਝ ਦਿਨ ਪਹਿਲਾਂ ਬਚਪਨ ਬਚਾਓ ਅੰਦੋਲਨ ਸੰਸਥਾ ਦੀ ਅਗਵਾਈ ਵਿੱਚ ਪੁਲਿਸ ਨੇ ਪਿੰਡ ਕੰਗਣੀਵਾਲ ਨੇੜੇ ਇੱਕ ਫਾਰਮ ਹਾਊਸ ਵਿੱਚ ਕੰਮ ਕਰ ਰਹੇ 40 ਬੱਚਿਆਂ ਨੂੰ ਰਿਹਾਅ ਕਰਵਾਇਆ ਸੀ। ਪੁਲਿਸ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਬੱਚਿਆਂ ਨੂੰ ਬਿਹਾਰ ਤੋਂ ਲਿਆਇਆ ਗਿਆ ਸੀ ਅਤੇ ਜਲੰਧਰ ਵਿੱਚ ਵੇਚਿਆ ਗਿਆ ਸੀ। ਪੁਲਿਸ ਨੇ ਬਾਲ ਤਸਕਰੀ ਦੇ ਮੁੱਖ ਦੋਸ਼ੀ ਠੇਕੇਦਾਰ ਪ੍ਰਵੇਸ਼ ਸਾਦਾ ਉੱਤੇ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਹੁਣ ਤੱਕ ਦੀ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮੁੱਖ ਦੋਸ਼ੀ ਪ੍ਰਵੇਸ਼ ਸਾਦਾ ਬਿਹਾਰ ਤੋਂ ਲਿਆਏ ਬੱਚਿਆਂ ਨੂੰ ਦੂਜੇ ਸ਼ਹਿਰਾਂ ਵਿੱਚ ਵੀ ਵੇਚਦਾ ਸੀ। ਜਿਹੜੇ ਬੱਚੇ ਨਾਂਹ-ਨੁਕਰ ਕਰਦੇ ਸਨ ਉਨ੍ਹਾਂ ਨੂੰ ਕੁੱਟਿਆ ਜਾਂਦਾ ਸੀ। ਉਨ੍ਹਾਂ ਨੂੰ ਇਕ ਤੰਗ ਕਮਰੇ ਵਿਚ ਰੱਖ ਕੇ ਤਸੀਹੇ ਦਿੱਤੇ ਜਾਂਦੇ ਸਨ। ਜ਼ਿਆਦਾ ਸਮੱਸਿਆ ਖੜ੍ਹੀ ਕਰਨ ਵਾਲੇ ਬੱਚਿਆਂ ਨੂੰ ਦੂਸਰੇ ਸ਼ਹਿਰ ਵਿੱਚ ਭੇਜ ਦਿੱਤਾ ਜਾਂਦਾ ਸੀ।ਵਾਲੇ ਬੱਚਿਆਂ ਨੂੰ ਦੂਜੇ ਸ਼ਹਿਰਾਂ ਵਿੱਚ ਭੇਜਿਆ ਗਿਆ ਸੀ.