Gond Laddu benefits: ਗੁੜ ਗੋਂਦ ਦੇ ਲੱਡੂ ਨਾ ਸਿਰਫ ਖਾਣ ਵਿਚ ਸੁਆਦ ਹੁੰਦੇ ਹਨ ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਕਮਰ ਦਰਦ, ਜੋੜਾਂ ਦੇ ਦਰਦ ਤੋਂ ਰਾਹਤ ਮਿਲਦੀ ਹੈ। ਤੁਸੀਂ ਇਸਨੂੰ ਸਰਦੀਆਂ ਦੇ ਮੌਸਮ ਵਿੱਚ ਦੋ ਤੋਂ ਢਾਈ ਮਹੀਨਿਆਂ ਤੱਕ ਏਅਰ ਟਾਈਟ ਬਾੱਕਸ ‘ਚ ਰੱਖ ਸਕਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਘਰ ‘ਚ ਹੀ ਗੋਂਦ ਦੇ ਲੱਡੂ ਬਣਾਉਣ ਦੀ ਆਸਾਨ ਰੈਸਿਪੀ ਦੱਸਦੇ ਹਾਂ…
ਸਮੱਗਰੀ
- ਨਾਰੀਅਲ – 100 ਗ੍ਰਾਮ (ਕੱਦੂਕਸ ਕੀਤਾ ਹੋਇਆ)
- ਗੋਂਦ – 100 ਗ੍ਰਾਮ
- ਖ਼ਸਖ਼ਸ – 25 ਗ੍ਰਾਮ
- ਬਦਾਮ – 100 ਗ੍ਰਾਮ
- ਕਾਜੂ – 100 ਗ੍ਰਾਮ
- ਕਣਕ ਦਾ ਆਟਾ – 200 ਗ੍ਰਾਮ
- ਗੁੜ (ਛੋਟੇ ਟੁਕੜਿਆਂ ‘ਚ ਕੱਟਿਆ ਹੋਇਆ) – 500 ਗ੍ਰਾਮ
- ਦੇਸੀ ਘਿਓ – 200 ਗ੍ਰਾਮ
- ਇਲਾਇਚੀ ਪਾਊਡਰ – 1/2 ਚਮਚ
ਬਣਾਉਣ ਦਾ ਤਰੀਕਾ
- ਇਕ ਪੈਨ ‘ਚ 2 ਚਮਚ ਦੇਸੀ ਘਿਓ ਪਾ ਕੇ ਇਸ ਨੂੰ ਹਲਕਾ ਗਰਮ ਕਰੋ।
- ਉਸ ‘ਚ ਗੋਂਦ ਨੂੰ ਹਲਕਾ ਬ੍ਰਾਊਨ ਭੁੰਨ ਲਓ। ਜਦੋਂ ਇਹ ਫੁੱਲ ਜਾਵੇ ਇਸ ਨੂੰ ਬਾਊਲ ‘ਚ ਕੱਢਕੇ ਸਾਈਡ ‘ਤੇ ਰੱਖ ਦਿਓ।
- ਬਦਾਮ ਅਤੇ ਕਾਜੂ ਨੂੰ ਵੀ ਕ੍ਰਿਸਪੀ ਹੋਣ ਤੱਕ ਘਿਓ ‘ਚ ਫ੍ਰਾਈ ਕਰੋ।
- ਨਾਰੀਅਲ ਅਤੇ ਖ਼ਸਖ਼ਸ ਨੂੰ ਵੀ ਹਲਕਾ ਬ੍ਰਾਉਨ ਹੋਣ ਤੱਕ ਭੁੰਨੋ।
- ਇਕ ਅਲੱਗ ਪੈਨ ‘ਚ ਦੇਸੀ ਘਿਓ ਪਾ ਕੇ ਉਸ ‘ਚ ਆਟੇ ਨੂੰ ਹਲਕਾ ਬ੍ਰਾਊਨ ਹੋਣ ਤੱਕ ਭੁੰਨੋ।
- ਹੁਣ ਇਕ ਪੈਨ ‘ਚ ਗੁੜ ਵਿਚ ਪਾਣੀ ਪਾ ਕੇ ਪਕਾਉ।
- ਹੁਣ ਫ੍ਰਾਈ ਕੀਤੇ ਕਾਜੂ, ਬਦਾਮ ਅਤੇ ਖ਼ਸਖ਼ਸ ਨੂੰ ਮਿਕਸੀ ‘ਚ ਪੀਸ ਲਓ।
- ਪਿਘਲੇ ਕੀਤੇ ਗੁੜ ‘ਚ ਭੁੰਨਿਆ ਹੋਇਆ ਆਟਾ, ਨਾਰੀਅਲ ਅਤੇ ਬਾਕੀ ਸਮੱਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
- ਇਸ ਤੋਂ ਬਾਅਦ ਇਸ ਮਿਕਸਚਰ ‘ਚੋਂ ਹਲਕਾ ਮਿਸ਼ਰਣ ਲਓ ਅਤੇ ਲੱਡੂ ਦੀ ਸ਼ੇਪ ਬਣਾ ਕੇ ਪਲੇਟ ‘ਤੇ ਰੱਖੋ।
- ਜਦੋਂ ਲੱਡੂ ਸਖ਼ਤ ਹੋ ਜਾਵੇ ਤਾਂ ਇਸ ਨੂੰ ਏਅਰ ਟਾਈਟ ਕੰਟੇਨਰ ‘ਚ ਪਾ ਕੇ ਰੱਖ ਦਿਓ।
- ਤੁਹਾਡੇ ਲੱਡੂ ਬਣਕੇ ਤਿਆਰ ਹਨ।
ਟਿਪਸ: ਰਾਤ ਨੂੰ ਸੌਣ ਵੇਲੇ ਇੱਕ ਲੱਡੂ ਹਲਕੇ ਗਰਮ ਦੁੱਧ ਦੇ ਨਾਲ ਖਾਣ ਨਾਲ ਗੋਡਿਆਂ, ਅੱਖਾਂ, ਜੋੜਾਂ ਅਤੇ ਸਿਰ ਦਰਦ ਤੋਂ ਰਾਹਤ ਮਿਲੇਗੀ। ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਕਿ ਇਸ ਵਿਚ ਪਾਈ ਗਈ ਸਾਰੀ ਸਮੱਗਰੀ ਗਰਮ ਹੁੰਦੀ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਗਰਮੀ ਦੇ ਮੌਸਮ ਵਿਚ ਇਸ ਨੂੰ ਬਿਲਕੁਲ ਨਾ ਖਾਓ।