Sujata Mandal divorced by her husband: ਪੱਛਮੀ ਬੰਗਾਲ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੀ ਸਥਿਤੀ ਵਿੱਚ ਰਾਜ ਵਿੱਚ ਰਾਜਨੀਤਿਕ ਹਲਚਲ ਵੀ ਬਹੁਤ ਤੇਜ਼ ਹੋ ਗਈ ਹੈ । ਹਾਲ ਹੀ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਬਾਅਦ ਬੰਗਾਲ ਵਿੱਚ ਜਵਾਬੀ ਹਮਲੇ ਅਤੇ ਪਾਰਟੀ ਬਦਲਣ ਦੀ ਰਾਜਨੀਤੀ ਤੇਜ਼ ਹੋ ਗਈ ਹੈ। ਅਮਿਤ ਸ਼ਾਹ ਦੇ ਦੌਰੇ ਤੋਂ ਬਾਅਦ ਸੁਭੇਂਦੂ ਅਧਿਕਾਰੀ ਭਾਜਪਾ ਵਿੱਚ ਸ਼ਾਮਿਲ ਹੋਏ ਤਾਂ ਅਗਲੇ ਹੀ ਦਿਨ ਭਾਜਪਾ ਸੰਸਦ ਮੈਂਬਰ ਸੌਮਿਤਰਾ ਖਾਨ ਦੀ ਪਤਨੀ ਸੁਜਾਤਾ ਮੰਡਲ ਖਾਨ ਵੀ ਭਾਜਪਾ ਛੱਡ ਕੇ ਟੀਐਮਸੀ ਵਿੱਚ ਸ਼ਾਮਿਲ ਹੋ ਗਈ ।
ਸੁਜਾਤਾ ਮੰਡਲ ਦੇ ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਇਹ ਮਾਮਲਾ ਇੰਨਾ ਗਰਮ ਹੋ ਗਿਆ ਕਿ ਰਾਜਨੀਤੀ ਦੀ ਲੜਾਈ ਉਨ੍ਹਾਂ ਦੇ ਨਿੱਜੀ ਸਬੰਧਾਂ ਨੂੰ ਵੀ ਪ੍ਰਭਾਵਿਤ ਕਰ ਗਈ ਅਤੇ ਉਨ੍ਹਾਂ ਦੇ ਘਰ ਵਿੱਚ ਯੁੱਧ ਛਿੜ ਗਿਆ। ਇਸ ਮਾਮਲੇ ਵਿੱਚ ਹੁਣ ਇਹ ਹੁਣ ਖ਼ਬਰਾਂ ਆ ਰਹੀਆਂ ਹਨ ਕਿ ਸੌਮਿਤਰਾ ਖਾਨ ਨੇ ਸੁਜਾਤਾ ਮੰਡਲ ਨੂੰ ਤਲਾਕ ਦੇ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਦਿਨ ਭਾਜਪਾ ਨੇਤਾ ਸੌਮਿਤਰਾ ਖਾਨ ਨੇ ਐਲਾਨ ਸੀ ਕੀਤਾ ਕਿ ਉਹ ਆਪਣੀ ਪਤਨੀ ਨੂੰ ਤਲਾਕ ਦਾ ਨੋਟਿਸ ਭੇਜਣਗੇ। ਇਸ ਤੋਂ ਇਲਾਵਾ ਸੌਮਿਤਰਾ ਖਾਨ ਨੇ ਦੋਸ਼ ਲਾਇਆ ਸੀ ਕਿ ਉਸਦੀ ਪਤਨੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਰਿਸ਼ਤਿਆਂ ਵਿੱਚ ਦਰਾਰ ਪਾਈ ਜਾ ਰਹੀ ਹੈ।
ਉੱਥੇ ਹੀ ਦੂਜੇ ਪਾਸੇ ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਸੁਜਾਤਾ ਨੇ ਕਿਹਾ, “ਮੈਂ ਰਾਜ ਵਿੱਚ ਪਾਰਟੀ ਨੂੰ ਉੱਪਰ ਲਿਆਉਣ ਲਈ ਕੰਮ ਕੀਤਾ ਸੀ, ਪਰ ਹੁਣ ਭਾਜਪਾ ਵਿੱਚ ਕੋਈ ਸਤਿਕਾਰ ਨਹੀਂ ਹੈ। ਇੱਕ ਔਰਤ ਹੋਣ ਕਰਕੇ, ਮੇਰੇ ਲਈ ਪਾਰਟੀ ਵਿੱਚ ਰਹਿਣਾ ਮੁਸ਼ਕਿਲ ਸੀ।” ਉਨ੍ਹਾਂ ਕਿਹਾ, ਭਾਜਪਾ ਸਿਰਫ ਤ੍ਰਿਣਮੂਲ ਦੇ ਭ੍ਰਿਸ਼ਟ ਸਿਆਸਤਦਾਨਾਂ ਨੂੰ ਆਪਣੇ ਵੱਲ ਕਰ ਰਹੀ ਹੈ ਅਤੇ ਆਪਣੀ ਪਾਰਟੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਭਾਜਪਾ ਦੇ ਛੇ ਮੁੱਖ ਮੰਤਰੀ ਅਤੇ 13 ਡਿਪਟੀ ਮੁੱਖ ਮੰਤਰੀ ਚਿਹਰੇ ਹਨ! ਰਾਜ ਵਿੱਚ ਭਾਜਪਾ ਦਾ ਕੋਈ ਮੁੱਖ ਮੰਤਰੀ ਚਿਹਰਾ ਨਹੀਂ ਹੈ। ਮੈਨੂੰ ਲਗਦਾ ਹੈ ਕਿ ਮਮਤਾ ਬੈਨਰਜੀ ਲਈ ਕੰਮ ਕਰਨਾ ਇੱਕ ਔਰਤ ਵਜੋਂ ਮੇਰੇ ਲਈ ਸਤਿਕਾਰਯੋਗ ਹੋਵੇਗਾ।
ਇਹ ਵੀ ਦੇਖੋ: ਕਿਸਾਨ ਮੋਰਚੇ ਦੀ ਸਟੇਜ਼ ਤੋਂ ਆਗੂਆਂ ਦੇ ਗਰਜਦੇ ਬੋਲ, 27ਵੇਂ ਦਿਨ ਵੀ ਅੱਤ ਦੀ ਠੰਡ ‘ਚ ਬੁਲੰਦ ਹੌਸਲੇ !