education minister live updates: ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਮੰਗਲਵਾਰ ਨੂੰ ਇਹ ਸਾਫ ਕਰ ਦਿੱਤਾ ਕਿ ਫਰਵਰੀ ਮਹੀਨੇ ਤੱਕ ਬੋਰਡ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ।ਅਧਿਆਪਕਾਂ ਨਾਲ ਗੱਲਬਾਤ ਦੌਰਾਨ ਉਨਾਂ੍ਹ ਨੇ ਕਿਹਾ ਕਿ ਫਰਵਰੀ ਮਹੀਨੇ ਤੱਕ ਪ੍ਰੀਖਿਆਵਾਂ ਕਰਾਉਣਾ ਸੰਭਵ ਨਹੀਂ ਹੈ।ਕੋਰੋਨਾ ਮਹਾਮਾਰੀ ਦੇ ਚਲਦਿਆਂ ਇਸ ‘ਚ ਦੇਰੀ ਹੋ ਰਹੀ ਹੈ।ਫਰਵਰੀ ਤੋਂ ਬਾਅਦ ਪ੍ਰੀਖਿਆਵਾਂ ਕਦੋਂ ਕਰਵਾਈਆਂ ਜਾਣਗੀਆਂ ਇਸ ‘ਤੇ ਚਰਚਾ ਕਰਨਗੇ।ਇਸ ਮਾਮਲੇ ‘ਤੇ ਲਗਾਤਾਰ ਗੱਲਬਾਤ ਜਾਰੀ ਹੈ।ਇੱਕ ਹੋਰ ਪ੍ਰਸ਼ਨ ਦੇ ਜਵਾਬ ‘ਚ ਉਨਾਂ੍ਹ ਨੇ ਕਿਹਾ ਕਿ ਆਨਲਾਈਨ ਮੋਡ ਤੋਂ ਬੋਰਡ ਪ੍ਰੀਖਿਆਵਾਂ ਕਰਾਉਣਾ ਸੰਭਵ ਨਹੀਂ ਹੈ।ਨਿਸ਼ੰਕ ਨੇ ਗੱਲਬਾਤ ਦੌਰਾਨ ਕਿਹਾ ਕਿ ਕੋਰੋਨਾ ਕਾਲ ‘ਚ ਅਧਿਆਪਕਾਂ ਨੇ ਯੋਧੇਆਂ ਤਰ੍ਹਾਂ ਬੱਚਿਆਂ ਨੂੰ ਪੜਾਇਆ ਹੈ।ਆਨਲਾਈਨ ਮੋਡ ਨਾਲ ਬੱਚਿਆਂ ਨੂੰ ਉਨ੍ਹਾਂ ਨੇ ਪੜਾਉਣ ‘ਚ ਕੋਈ
ਕਮੀ ਨਹੀਂ ਛੱਡੀ।ਉਨ੍ਹਾਂ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ ਦੇ ਤਹਿਤ ਸਕੂਲੀ ਸਿੱਖਿਆ ‘ਚ ਹੀ ਆਰਟੀਫਿਸ਼ੀਅਲ ਇੰਟੈਲੀਜੈਂਸੀ ਵਿਸ਼ਾ ਲਿਆ ਰਹੇ ਹਨ।ਭਾਰਤ ਦੁਨੀਆ ਦਾ ਪਹਿਲਾ ਦੇਸ਼ ਹੋਵੇਗਾ ਜਿਥੇ ਸਕੂਲੀ ਪੱਧਰ ‘ਤੇ ਹੀ ਏਆਈ ਦੀ ਪੜਾਈ ਸ਼ੁਰੂ ਹੋਵੇਗੀ।ਇਕ ਅਧਿਆਪਕ ਨੇ ਪ੍ਰਸ਼ਨ ਪੁੱਛਿਆ – ਕੀ ਬੋਰਡ ਪ੍ਰੀਖਿਆ ਮੁਲਤਵੀ ਕਰਨਾ ਸੰਭਵ ਹੈ? ਕੀ ਇਸ ਨੂੰ ਤਿੰਨ ਮਹੀਨਿਆਂ ਲਈ ਦੇਰੀ ਕੀਤੀ ਜਾ ਸਕਦੀ ਹੈ? ਇਸ ਦੇ ਜਵਾਬ ਵਿਚ ਸਿੱਖਿਆ ਮੰਤਰੀ ਨਿਸ਼ਾਂਕ ਨੇ ਕਿਹਾ ਕਿ ਮੋਦੀ ਸਰਕਾਰ ਵਿਦਿਆਰਥੀਆਂ ਦੇ ਨਾਲ ਹੈ। ਅਸੀਂ ਵਿਦਿਆਰਥੀਆਂ ਨਾਲ ਨਿਰੰਤਰ ਗੱਲਬਾਤ ਕਰ ਰਹੇ ਹਾਂ। ਅਸੀਂ ਕੋਰੋਨਾ ਯੁੱਗ ਦੌਰਾਨ ਜੇਈਈ ਮੇਨ ਅਤੇ ਨੀਟ ਵਰਗੀਆਂ ਵੱਡੀਆਂ ਪ੍ਰੀਖਿਆਵਾਂ ਕੀਤੀਆਂ। ਇਨ੍ਹਾਂ ਪ੍ਰੀਖਿਆਵਾਂ ਦੀ ਮਿਸਾਲ ਬਿਹਾਰ ਚੋਣਾਂ ਵਿਚ ਲਈ ਗਈ ਸੀ। ਜਨਵਰੀ-ਫਰਵਰੀ ਵਿਚ ਬੋਰਡ ਦੀਆਂ ਕੋਈ ਪ੍ਰੀਖਿਆਵਾਂ ਨਹੀਂ ਹੋਣਗੀਆਂ। ਫਰਵਰੀ ਮਹੀਨੇ ਤੱਕ ਅਜਿਹਾ ਕਰਨਾ ਸੰਭਵ ਨਹੀਂ ਹੋਵੇਗਾ। ਅਸੀਂ ਇਸ ਗੱਲ ‘ਤੇ ਵਿਚਾਰ ਕਰਾਂਗੇ ਕਿ ਫਰਵਰੀ ਤੋਂ ਬਾਅਦ ਕਦੋਂ ਪ੍ਰੀਖਿਆਵਾਂ ਹੋ ਸਕਦੀਆਂ ਹਨ। ਹੋਰ ਜਾਣਕਾਰੀ ਦਿੱਤੀ ਜਾਏਗੀ। ਗੱਲਬਾਤ ਲਗਾਤਾਰ ਜਾਰੀ ਹੈ। ਵਿਦਿਆਰਥੀਆਂ ਦੇ ਮਾਨਸਿਕ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।