suresh raina and guru randhawa: ਭਾਰਤੀ ਟੀਮ ਦੇ ਸਾਬਕਾਕਿਸਾਨੀ ਅੰਦੋਲਨ ਦੀ ਸਟੇਜ ਤੋਂ JazzyB Live | Daily Post Punjabi ਬੱਲੇਬਾਜ਼ ਸੁਰੇਸ਼ ਰੈਣਾ ਨੂੰ ਮੁੰਬਈ ਹਵਾਈ ਅੱਡੇ ਦੇ ਕੋਲ ਕੋਰੋਨਾ ਦੇ ਦਿਸ਼ਾ-ਨਿਰਦੇਸ਼ਾਂ ਦਾ ਉਲੰਘਣਾ ਦੇ ਮਾਮਲੇ ‘ਚ ਹਿਰਾਸਤ ‘ਚ ਲਿਆ ਗਿਆ, ਪਰ ਬਾਅਦ ‘ਚ ਉਨਾਂ੍ਹ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।ਪੁਲਸ ਨੇ ਮੁੰਬਈ ਦੇ ਇੱਕ ਕਲੱਬ ‘ਚ ਛਾਪਾ ਮਾਰਿਆ ਗਿਆ ਜਿਥੇ ਕੋਰੋਨਾ ਦੇ ਉਲੰਘਣ ਦੇ ਦੋਸ਼ ‘ਚ ਰੈਣਾ ਅਤੇ ਸਿੰਗਰ ਗੁਰੂ ਰੰਧਾਵਾ ਸਮੇਤ 34 ਲੋਕਾਂ ਨੂੰ ਹਿਰਾਸਤ ‘ਚ ਲਿਆ ਗਿਆ ਸੀ।
ਇਸ ਦੌਰਾਨ ਕੁਝ ਔਰਤਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਪਰ ਪੁਲਸ ਨੇ ਉਨਾਂ੍ਹ ਦੇ ਬਾਰੇ ‘ਚ ਜਾਣਕਾਰੀ ਨਹੀਂ ਦਿੱਤੀ।ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਹੁਣ ਇਸ ਪੂਰੇ ਮਾਮਲੇ ‘ਤੇ ਸੁਰੇਸ਼ ਰੈਣਾ ਵਲੋਂ ਸਫਾਈ ਦਿੱਤੀ ਗਈ ਹੈ।ਰੈਣਾ ਦੀ ਮਨੈਜਮੇਂਟ ਟੀਮ ਨੇ ਪੂਰੇ ਮਾਮਲੇ ‘ਤੇ ਸਫਾਈ ਦਿੰਦੇ ਹੋਏ ਕਿਹਾ ਕਿ , ਉਹ ਇੱਕ ਸ਼ੂਟ ਲਈ ਮੁੰਬਈ ‘ਚ ਆਏ ਸਨ ਜੋ ਦੇਰ ਤੱਕ ਚਲਦਾ ਰਿਹਾ।ਇਸ ਦੌਰਾਨ ਉਨ੍ਹਾਂ ਨੇ ਇਕ ਦੋਸਤ ਨੇ ਡਿਨਰ ਲਈ ਇਨਵਾਈਟ ਕੀਤਾ ਸੀ।ਇਸ ਤੋਂ ਬਾਅਦ ਉਹ ਦਿੱਲੀ ਲਈ ਫਲਾਈਟ ਫੜਨ ਵਾਲੇ ਸਨ।ਉਨਾਂ ਨੇ ਸਥਾਨਕ ਸਮਾਂ ਅਤੇ ਪ੍ਰੋਟੋਕਾਲ ਦੇ ਬਾਰੇ ‘ਚ ਕੋਈ ਜਾਣਕਾਰੀ ਨਹੀਂ ਸੀ।ਰੈਣਾ ਦੀ ਟੀਮ ਨੇ ਅੱਗੇ ਕਿਹਾ ਕਿ ਜਦੋਂ ਉਨ੍ਹਾਂ ਨੂੰ ਸਾਰੀ ਗੱਲ ਦਾ ਪਤਾ ਲੱਗਿਆ ਤਾਂ ਉਨਾਂ੍ਹ ਨੇ ਤੁਰੰਤ ਹੀ ਅਧਿਕਾਰੀਆਂ ਵਲੋਂ ਨਿਰਧਾਰਿਤ ਨਿਯਮਾਂ ਦਾ ਪਾਲਣ ਕੀਤਾ ਤੇ ਅਣਜਾਣੇ ‘ਚ ਹੋਈ ਇਸ ਘਟਨਾ ‘ਤੇ ਅਫਸੋਸ ਜਤਾਇਆ।