30000 farmers from Punjab: ਖੇਤੀਬਾੜੀ ਕਾਨੂੰਨਾਂ ਖਿਲਾਫ਼ ਪੰਜਾਬ ਤੋਂ ਕਿਸਾਨ ਸ਼ਨੀਵਾਰ ਨੂੰ ਦਿੱਲੀ ਕੂਚ ਕਰਨਗੇ । ਦਿੱਲੀ ਕੂਚ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਕਿਸਾਨ ਆਗੂ 15 ਹਜ਼ਾਰ ਕਿਸਾਨਾਂ ਨਾਲ ਖਨੌਰੀ ਸਰਹੱਦ ਤੋਂ ਦਿੱਲੀ ਵਿੱਚ ਦਾਖਲ ਹੋਣਗੇ । ਕਿਸਾਨ ਨੇਤਾਵਾਂ ਨੇ ਦਿੱਲੀ ਕੂਚ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ । 27 ਦਸੰਬਰ ਨੂੰ 15,000 ਕਿਸਾਨ ਡੱਬਵਾਲੀ ਸਰਹੱਦ ਤੋਂ ਦਿੱਲੀ ਵਿੱਚ ਦਾਖਲ ਹੋਣਗੇ । ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਦਿੱਲੀ ਕੂਚ ਨੂੰ ਲੈ ਕੇ ਕੇਂਦਰ ਸਰਕਾਰ ਦੇ ਝੂਠੇ ਪ੍ਰਚਾਰ ਨੂੰ ਉਜਾਗਰ ਕਰਨ ਵਾਲੇ ਅਤੇ ਕਿਸਾਨਾਂ ਦੇ ਅਧਿਕਾਰਾਂ ਨੂੰ ਉਜਾਗਰ ਕਰਦਿਆਂ 2.5 ਲੱਖ ਪੰਜਾਬੀ ਭਾਸ਼ਾ ਅਤੇ 50 ਹਜ਼ਾਰ ਹਿੰਦੀ ਭਾਸ਼ਾ ਵਿੱਚ ਛਪੇ ਪਰਚੇ ਘਰ-ਘਰ ਵੰਡੇ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਦੇ ਅੜਿੱਕੇ ਵਤੀਰੇ ਕਾਰਨ ਹਜ਼ਾਰਾਂ ਕਿਸਾਨ ਦਿੱਲੀ ਸਰਹੱਦ ‘ਤੇ ਖੁੱਲੇ ਅਸਮਾਨ ਹੇਠ ਪਏ ਹੋਏ ਹਨ । ਇਸ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹਨ।
ਪ੍ਰਧਾਨ ਮੰਤਰੀ ਅਤੇ ਕੇਂਦਰ ਸਰਕਾਰ ਦੇ ਰੁਖ ਦੇ ਮੱਦੇਨਜ਼ਰ ਕਿਸਾਨ ਜੱਥੇਬੰਦੀਆਂ ਅੱਜ ਖਨੌਰੀ ਵਰਦਰ ਤੋਂ ਦਿੱਲੀ ਵਿੱਚ 15,000 ਦੇ ਅੰਕੜੇ ਨਾਲ ਦਾਖਲ ਹੋਣਗੇ । ਦਿੱਲੀ ਵਿਚ ਦਾਖਲ ਹੋਣ ਵਾਲੇ ਕਿਸਾਨ ਖਨੌਰੀ ਸਰਹੱਦ ‘ਤੇ ਪਹੁੰਚ ਗਏ ਹਨ। ਇਨ੍ਹਾਂ ਵਿੱਚ ਬੱਚੇ, ਮਹਿਲਾਵਾਂ ਅਤੇ ਪੁਰਸ਼ ਸ਼ਾਮਿਲ ਹਨ। ਕਿਸਾਨ ਅੰਦੋਲਨ ਖ਼ਿਲਾਫ਼ ਜਾਰੀ ਪ੍ਰਚਾਰ ਤੇ ਲੋਕਾਂ ਨੂੰ ਗੁਮਰਾਹ ਕਰਨ ਵਾਲੇ ਸੰਦੇਸ਼ਾਂ ਦਾ ਮੁਕਾਬਲਾ ਕਰਨ ਲਈ ਕਿਸਾਨ ਜੱਥੇਬੰਦੀਆਂ ਨੇ ਇੱਕ ਜਾਗਰੂਕਤਾ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਹੈ । ਇਸ ਦੇ ਤਹਿਤ ਸੰਯੁਕਤ ਕਿਸਾਨ ਮੋਰਚਾ ਪੂਰੇ ਦੇਸ਼ ਵਿੱਚ ਹਿੰਦੀ ਅਤੇ ਪੰਜਾਬੀ ਭਾਸ਼ਾ ਵਿੱਚ 10-10 ਲੱਖ ਕਿਤਾਬਾਂ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਪੰਜ ਲੱਖ ਕਿਤਾਬਾਂ ਵੰਡਣਗੇ ।
ਇਸ ਤੋਂ ਇਲਾਵਾ ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਇੱਕ ਮਹੀਨੇ ਦੇ ਬਾਅਦ ਹੁਣ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਖ਼ਾਸਕਰ ਪੰਜਾਬੀਆਂ ਨੇ ਵੀ ਕਿਸਾਨਾਂ ਨਾਲ ਸਿੱਧੇ ਤੌਰ ‘ਤੇ ਜੁੜਨ ਦਾ ਐਲਾਨ ਕੀਤਾ ਹੈ । ‘ਐਨ.ਆਰ.ਆਈ. ਚਲੋ ਦਿੱਲੀ’ ਤਹਿਤ ਪੰਜਾਬ ਦੇ ਪ੍ਰਵਾਸੀ ਭਾਰਤੀ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਲਈ 30 ਦਸੰਬਰ ਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਪਹੁੰਚਣਗੇ ।
ਇਹ ਵੀ ਦੇਖੋ: ਕਿਸਾਨ ਆਗੂ ਚੜੂਨੀ ਤੋਂ ਸੁਣੋ ਮੋਦੀ ਸਰਕਾਰ ਖਿਲਾਫ ਲੜਾਈ ਲੜਣ ਦੀ ਨਵੀਂ ਵਿਉਂਤਬੰਦੀ