Men diabetes symptoms: ਡਾਇਬੀਟੀਜ਼ ਇਕ ਅਜਿਹੀ ਕਰਾਨਿਕ ਅਤੇ ਮੈਟਾਬੋਲਿਕ ਵਿਕਾਰ ਹੈ ਜਿਸ ਵਿਚ ਇਨਸੁਲਿਨ ਦੇ ਲੈਵਲ ਘੱਟ ਹੋ ਜਾਣ ਕਾਰਨ ਖੂਨ ਵਿਚ ਗਲੂਕੋਜ਼ ਲੈਵਲ ਸਾਮਾਨ ਤੋਂ ਜ਼ਿਆਦਾ ਜਾਂ ਘੱਟ ਹੋ ਜਾਂਦਾ ਹੈ। ਪਹਿਲਾਂ ਜਿੱਥੇ ਉਮਰਦਰਾਜ਼ ਲੋਕਾਂ ਨੂੰ ਇਹ ਬਿਮਾਰੀ ਹੁੰਦੀ ਸੀ ਉੱਥੇ ਹੀ ਹੁਣ ਬੱਚੇ ਵੀ ਇਸ ਦਾ ਸ਼ਿਕਾਰ ਹੋ ਰਹੇ ਹਨ, ਖ਼ਾਸਕਰ ਪੁਰਸ਼। ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋ ਕਿ ਜੇ ਬਿਮਾਰੀ ਕੰਟਰੋਲ ਤੋਂ ਬਾਹਰ ਹੋ ਜਾਵੇ ਤਾਂ ਅੱਖਾਂ, ਕਿਡਨੀ, ਦਿਲ ਅਤੇ ਹੋਰ ਅੰਗਾਂ ‘ਤੇ ਬੁਰਾ ਅਸਰ ਪੈ ਸਕਦਾ ਹੈ। ਅਜਿਹੇ ‘ਚ ਬਹੁਤ ਜ਼ਰੂਰੀ ਹੈ ਕਿ ਤੁਸੀਂ ਸਮੇਂ ਰਹਿੰਦੇ ਇਸਦੇ ਲੱਛਣਾਂ ਨੂੰ ਪਛਾਣ ਕੇ ਬਿਮਾਰੀ ਨੂੰ ਕੰਟਰੋਲ ਕਰੋ। ਪੁਰਸ਼ਾਂ ‘ਚ ਇਸਦੇ ਲੱਛਣ ਕੁਝ ਅਲੱਗ ਹੁੰਦੇ ਹਨ, ਜਿਸ ਬਾਰੇ ਅੱਜ ਅਸੀਂ ਤੁਹਾਨੂੰ ਦੱਸਾਂਗੇ…
ਇਰੇਕਟਾਈਲ ਡਿਸਫ਼ੰਕਸ਼ਨ: ਸਰੀਰ ਵਿਚ ਸ਼ੂਗਰ ਲੈਵਲ ਵਧਣ ਦੇ ਕਾਰਨ ਤੰਤੂਆਂ ਅਤੇ ਧਮਣੀਆਂ ਡੈਮੇਜ਼ ਹੋਣ ਲੱਗਦੀਆਂ ਹਨ ਜਿਸ ਨਾਲ ਇਰੇਕਟਾਈਲ ਡਿਸਫ਼ੰਕਸ਼ਨ ਹੋ ਸਕਦੀ ਹੈ। ਅਧਿਐਨ ਦੇ ਅਨੁਸਾਰ ਮੈਟਾਬੋਲਿਕ ਸਿੰਡਰੋਮ ਦੇ ਕਾਰਨ 89% ਪੁਰਸ਼ ਇਰੈਕਟਾਈਲ ਡਿਸਫ਼ੰਕਸ਼ਨ ਮਹਿਸੂਸ ਕਰਦੇ ਹਨ ਜੋ ਸ਼ੂਗਰ ਦਾ ਸਭ ਤੋਂ ਸ਼ੁਰੂਆਤੀ ਲੱਛਣ ਵੀ ਹੈ। ਦਿਨਭਰ ਘੱਟੋ-ਘੱਟ 9 ਵਾਰ ਬਾਥਰੂਮ ਜਾਣਾ ਨਾਰਮਲ ਹੈ ਪਰ ਜੇ ਰਾਤ ਨੂੰ ਹਰ 2 ਘੰਟੇ ‘ਚ ਬਾਥਰੂਮ ਆ ਜਾਵੇ ਤਾਂ ਇਸ ਨੂੰ ਹਲਕੇ ਵਿਚ ਨਾ ਲਓ। ਪ੍ਰੋਸਟੈਟ ਵਧਣ ਦੇ ਕਾਰਨ ਪੁਰਸ਼ਾਂ ‘ਚ ਇਹ ਸਮੱਸਿਆ ਆ ਸਕਦੀ ਹੈ ਜੋ ਕਿ ਡਾਇਬਿਟੀਜ਼ ਦੇ ਵੱਲ ਇਸ਼ਾਰਾ ਕਰਦਾ ਹੈ।
ਯੀਸਟ ਇੰਫੈਕਸ਼ਨ: ਸਿਰਫ ਔਰਤਾਂ ਵਿੱਚ ਹੀ ਨਹੀਂ ਬਲਕਿ ਸ਼ੂਗਰ ਕਾਰਨ ਪੁਰਸ਼ਾਂ ‘ਚ ਵੀ ਯੀਸਟ ਇੰਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ। ਇਸ ‘ਤੇ ਸਮੇਂ ਸਿਰ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਕਿਉਂਕਿ ਯੀਸਟ ਇੰਫੈਕਸ਼ਨ ਦਾ ਅਸਰ ਲਿੰਗ ‘ਤੇ ਵੀ ਪੈਂਦਾ ਹੈ। ਜੇ ਤੁਸੀਂ ਬੇਵਜ੍ਹਾ ਥੱਕਿਆ ਹੋਇਆ ਮਹਿਸੂਸ ਕਰਨ ਲੱਗੇ ਹੋ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਖੂਨ ਵਿਚ ਸ਼ੂਗਰ ਲੈਵਲ ਵਧਣ ਕਾਰਨ ਐਨਰਜ਼ੀ ਘੱਟ ਹੋ ਜਾਂਦੀ ਹੈ ਜਿਸ ਕਾਰਨ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਅਜਿਹੇ ‘ਚ ਤੁਹਾਨੂੰ ਬਲੱਡ ਸ਼ੂਗਰ ਚੈੱਕ ਕਰਵਾਉਣਾ ਚਾਹੀਦਾ।
ਵਜ਼ਨ ਵਧਣਾ: ਖੋਜ ਅਨੁਸਾਰ ਡਾਇਬਿਟੀਜ਼ ਦੇ ਕਾਰਨ ਔਰਤਾਂ ਦੀ ਤੁਲਨਾ ‘ਚ ਪੁਰਸ਼ਾਂ ਦਾ ਵਜ਼ਨ ਘੱਟ ਵਧਦਾ ਹੈ। ਅਜਿਹੇ ‘ਚ ਅਚਾਨਕ ਭਾਰ ਵਧਣ ਲੱਗੇ ਤਾਂ ਇਕ ਵਾਰ ਚੈੱਕਅਪ ਕਰਵਾਓ। ਇਸਤੋਂ ਇਲਾਵਾ ਖ਼ਰਾਬ ਖਾਣ ਪੀਣ ਦੇ ਕਾਰਨ ਵੀ ਮੋਟਾਪੇ ਅਤੇ ਉਸ ਨਾਲ ਡਾਇਬਿਟੀਜ਼ ਦੀ ਸੰਭਾਵਨਾ ਵੱਧ ਜਾਂਦੀ ਹੈ। ਪ੍ਰੀ-ਡਾਇਬਿਟੀਜ਼ ‘ਚ ਪੁਰਸ਼ਾਂ ਨੂੰ ਮੈਟਾਬੋਲਿਕ ਸਮੱਸਿਆਵਾਂ, ਹਾਈ ਬਲੱਡ ਪ੍ਰੈਸ਼ਰ, ਛਾਤੀ ਵਿੱਚ ਦਰਦ ਅਤੇ ਈਸੈਕਮੀਆ ਦੀ ਸਮੱਸਿਆ ਵੀ ਹੋ ਸਕਦੀ ਹੈ। ਅਜਿਹੇ ‘ਚ ਕਸਰਤ ਦੇ ਦੌਰਾਨ ਸਰੀਰ ਉੱਤੇ ਬਹੁਤ ਜ਼ਿਆਦਾ ਭਾਰ ਨਾ ਪਾਓ। ਇਸਦੇ ਨਾਲ ਹੀ ਡਾਕਟਰ ਤੋਂ ਇੱਕ ਵਾਰ ਚੈੱਕਅਪ ਕਰਵਾਓ।
ਪ੍ਰੀਮੈਚੂਅਰ ਈਜੈਕੁਲੇਸ਼ਨ: ਪ੍ਰੀਮੈਚੂਅਰ ਈਜੈਕੁਲੇਸ਼ਨ ਜਿਹੀਆਂ ਸਮੱਸਿਆਵਾਂ ਮੇਟਾਬੋਲੀਲਿਕ ਸਿੰਡਰੋਮ ਕਾਰਨ ਹੋ ਸਕਦੀਆਂ ਹਨ ਜਿਸ ਨਾਲ ਟਾਈਪ -2 ਸ਼ੂਗਰ ਦਾ ਖ਼ਤਰਾ ਵੱਧ ਜਾਂਦਾ ਹੈ। ਰਿਸਰਚ ਦੇ ਅਨੁਸਾਰ 23% ਡਾਈਬੀਟਿਕ ਪੁਰਸ਼ਾਂ ਨੇ ਪ੍ਰੀਮੈਚੂਅਰ ਈਜੈਕੁਲੇਸ਼ਨ ਅਤੇ 5% ਡਿਲੇਡ ਈਜੈਕੁਲੇਸ਼ਨ ਮਹਿਸੂਸ ਕਰਦੇ ਹਨ। ਜੇ ਘਰ ਵਿਚ ਕੋਈ ਮੈਡੀਕਲ ਹਿਸਟਰੀ ਹੋਵੇ ਤਾਂ ਉਸ ਕਾਰਨ ਵੀ ਸ਼ੂਗਰ ਦੀ ਸੰਭਾਵਨਾ ਵੱਧ ਜਾਂਦੀ ਹੈ। ਅਜਿਹੇ ‘ਚ ਤੁਹਾਨੂੰ ਸਮੇਂ-ਸਮੇਂ ‘ਤੇ ਬਲੱਡ ਸ਼ੂਗਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ।