pm narinder modi cares fund: ਕੋਰੋਨਾ ਵਾਇਰਸ ਦੇ ਸੰਕਟ ਨਾਲ ਨਜਿੱਠਣ ਲਈ ਇਸ ਸਾਲ ਮਾਰਚ ‘ਚ ਬਣੇ ਪੀਐੱਮ ਕੇਅਰਸ ਫੰਡ ਨੂੰ ਲੈ ਕੇ ਵਿਰੋਧੀ ਅਕਸਰ ਸਵਾਲ ਉਠਾਉਂਦੇ ਰਹਿੰਦੇ ਹਨ।ਹੁਣ ਕੇਂਦਰ ਸਰਕਾਰ ਨੇ ਇੱਕ ਆਰਟੀਆਈ ਦੇ ਜਵਾਬ ‘ਚ ਦੱਸਿਆ ਹੈ ਕਿ ਪੀਐੱਮ-ਕੇਅਰਸ ਫੰਡ ਭਾਰਤ ਸਰਕਾਰ ਦਾ ਹੈ।ਉਸਦੇ ਵਲੋਂ ਸਥਾਪਿਤ ਅਤੇ ਨਿਯੰਤਰਨ ਸੰਸਥਾਨ ਹੈ।ਇਹ ਜਵਾਬ ਕੇਂਦਰ ਸਰਕਾਰ ਵਲੋਂ 24 ਸਤੰਬਰ ਨੂੰ ਦਿੱਤਾ ਗਿਆ।ਦੱਸਣਯੋਗ ਹੈ ਕਿ ਇਸ ਨਾਲ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਇਹ ਫੰਡ ਸਰਕਾਰੀ ਨਹੀਂ ਹੈ।ਹਾਲਾਂਕਿ, ਸਰਕਾਰ ਵਲੋਂ ਇਹ ਵੀ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਇਹ ਫੰਡ ਆਰਟੀਆਈ ਦੇ ਦਾਇਰੇ ‘ਚ ਨਹੀਂ ਆਉਂਦਾ ਹੈ।ਆਰਟੀਆਈ ਦੇ ਜਵਾਬ ‘ਚ ਇਨਕਮ ਟੈਕਸ ਕਮਿਸ਼ਨਰ ਦੇ ਆਫਿਸ ਵਲੋਂ ਕਿਹਾ ਗਿਆ, ਪੀਐੱਮ ਕੇਅਰਸ ਫੰਡ ਦਾ ਪੰਜੀਕਰਨ ਰਜਿਸਟ੍ਰੇਸ਼ਨ ਐਕਟ, 1908 ਦੇ ਤਹਿਤ ਹੋਇਆ ਹੈ
ਅਤੇ ਇਹ ਸੰਸਥਾ ਭਾਰਤ ਸਰਕਾਰ ਦੀ ਹੈ ਅਤੇ ਉਸ ਵਲੋਂ ਨਿਯੰਰਤ ਕੀਤੀ ਜਾਂਦੀ ਹੈ।ਇਹ ਫੰਡ ਕੁਦਰਤੀ ਆਫਤਾਂ ਤੋਂ ਇਲਾਵਾ ਕੋੋਰੋਨਾ ਵਾਇਰਸ ਵਰਗੀਆਂ ਹੋਰ ਸਥਿਤੀਆਂ ‘ਚ ਚੰਦਾ ਇਕੱਠਾ ਕਰਨ ਦੇ ਲਈ ਬਣਾਇਆ ਗਿਆ ਸੀ।ਇਸ ਦੇ ਮੁਖੀ ਪ੍ਰਧਾਨ ਮੰਤਰੀ ਹੁੰਦੇ ਹਨ।ਪੀਐੱਮ ਕੇਅਰਸ ‘ਚ ਦਿੱਤੀਆਂ ਗਈਆਂ ਸਾਰੀਆਂ ਰਕਮਾਂ ‘ਤੇ ਇਨਕਮ ਟੈਕਸ ਤੋਂ 100 ਫੀਸਦੀ ਛੂਟ ਮਿਲਦੀ ਹੈ।17 ਮਾਰਚ ਨੂੰ ਜਾਰੀ ਕੀਤੇ ਗਏ ਇਸ ਫੰਡ ਦੇ ਟ੍ਰਸਟ ਡੀਡ ‘ਚ ਕਿਹਾ ਗਿਆ ਸੀ ਕਿ ਇਹ ਸਰਕਾਰ ਵਲੋਂ ਨਿਯੰਰਤ ਨਹੀਂ ਹੈ।ਪੀਐੱਮ ਕੇਅਰਸ ਦੀ ਵੈਬਸਾਈਟ ‘ਤੇ ਮੌਜੂਦ ਜਾਣਕਾਰੀ ਦੇ ਮੁਤਾਬਕ, ਇਸ ਨਾਲ 3076.62 ਕਰੋੜ ਰੁਪਏ ਇਕੱਠੇ ਹੋਏ ਹਨ।ਹਾਲਾਂਕਿ, ਆਰਟੀਆਈ ਦੇ ਜਵਾਬ ‘ਚ ਇਹ ਵੀ ਕਹਿ ਦਿੱਤਾ ਗਿਆ ਹੈ ਇਹ ਫੰਡ ਸੂਚਨਾ ਦੇ ਅਧਿਕਾਰ ਦੇ ਤਹਿਤ ਨਹੀਂ ਆਉਂਦਾ।
Khalsa Aid ਨੇ ਸ਼ਹੀਦੀ ਜੋੜ ਮੇਲ ‘ਤੇ ਵੀ ਗੱਡਿਆ ਝੰਡਾ, ਸੇਵਾ ਦੇਖ ਕੇ ਹਰ ਕੋਈ ਕਰ ਰਿਹਾ ਵਾਹ-ਵਾਹ