IND Vs AUS 2nd Test Day 1 : ਮੈਲਬੌਰਨ ਕ੍ਰਿਕਟ ਗਰਾਉਂਡ ਵਿਖੇ ਖੇਡੇ ਜਾ ਰਹੇ ਬਾਕਸਿੰਗ ਡੇਅ ਟੈਸਟ ਮੈਚ ਦੇ ਪਹਿਲੇ ਦਿਨ ਭਾਰਤ ਨੇ ਸ਼ਾਨਦਾਰ ਖੇਡ ਦਿਖਾਇਆ ਹੈ। ਟਾਸ ਜਿੱਤ ਕੇ ਆਸਟ੍ਰੇਲੀਆ ਨੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਪਰ ਉਨ੍ਹਾਂ ਦੇ ਬੱਲੇਬਾਜ਼ ਭਾਰਤੀ ਗੇਂਦਬਾਜ਼ਾਂ ਦੇ ਸਾਹਮਣੇ ਜ਼ਿਆਦਾ ਸਮੇ ਤੱਕ ਟਿਕ ਨਹੀਂ ਸਕੇ। ਪਹਿਲੇ ਦਿਨ ਸ਼ਨੀਵਾਰ ਨੂੰ ਖੇਡ ਖ਼ਤਮ ਹੋਣ ਤੱਕ ਟੀਮ ਇੰਡੀਆ ਨੇ ਇਕ ਵਿਕਟ ਦੇ ਨੁਕਸਾਨ ‘ਤੇ 36 ਦੌੜਾਂ ਬਣਾ ਲਾਈਆਂ ਹਨ। ਭਾਰਤ ਨੇ ਪਹਿਲੇ ਦਿਨ ਆਖਰੀ ਸੈਸ਼ਨ ਵਿੱਚ ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿੱਚ 195 ਦੌੜਾਂ ‘ਤੇ ਢੇਰ ਕਰ ਦਿੱਤਾ। ਭਾਰਤ ਅਜੇ ਵੀ ਆਸਟ੍ਰੇਲੀਆ ਤੋਂ 159 ਦੌੜਾਂ ਪਿੱਛੇ ਹੈ।
ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ, ਭਾਰਤ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 36 ਦੌੜਾਂ ਹੈ। ਸ਼ੁਭਮਨ ਗਿੱਲ (28 ਦੌੜਾਂ) ਅਤੇ ਚੇਤੇਸ਼ਵਰ ਪੁਜਾਰਾ (7 ਦੌੜਾਂ) ਕ੍ਰੀਜ਼ ‘ਤੇ ਹਨ। ਮਿਸ਼ੇਲ ਸਟਾਰਕ ਨੇ ਆਸਟ੍ਰੇਲੀਆ ਲਈ 1 ਵਿਕਟ ਝਟਕਾਇਆ। ਇਸ ਤੋਂ ਪਹਿਲਾਂ ਭਾਰਤ ਦੀ ਘਾਤਕ ਗੇਂਦਬਾਜ਼ੀ ਸਾਹਮਣੇ ਆਸਟ੍ਰੇਲੀਆ ਦੀ ਟੀਮ ਪਹਿਲੀ ਪਾਰੀ ਵਿੱਚ 195 ਦੌੜਾਂ ‘ਤੇ ਢੇਰ ਹੋ ਗਈ ਸੀ। ਟੀਮ ਇੰਡੀਆ ਲਈ ਜਸਪ੍ਰੀਤ ਬੁਮਰਾਹ ਨੇ ਪਹਿਲੀ ਪਾਰੀ ਵਿੱਚ ਸਭ ਤੋਂ ਵੱਧ 4 ਵਿਕਟਾਂ ਲਈਆਂ ਹਨ। ਇਸ ਤੋਂ ਪਹਿਲਾਂ ਜਸਪ੍ਰੀਤ ਬੁਮਰਾਹ, ਰਵੀਚੰਦਰਨ ਅਸ਼ਵਿਨ, ਮੁਹੰਮਦ ਸਿਰਾਜ ਅਤੇ ਰਵਿੰਦਰ ਜਡੇਜਾ ਨੇ ਆਸਟ੍ਰੇਲੀਆ ਨੂੰ ਵੱਡਾ ਸਕੋਰ ਬਣਾਉਣ ਦਾ ਮੌਕਾ ਨਹੀਂ ਦਿੱਤਾ। ਬੁਮਰਾਹ ਨੇ ਚਾਰ, ਅਸ਼ਵਿਨ ਨੇ ਤਿੰਨ, ਸਿਰਾਜ ਨੇ ਦੋ ਅਤੇ ਜਡੇਜਾ ਨੇ ਇੱਕ ਵਿਕਟ ਲਈ।
ਇਹ ਵੀ ਦੇਖੋ : ਪਹਿਲੀ ਗੱਲ ਕਾਨੂੰਨ ਰੱਦ ਕਰਵਾਉਣੇ, ਫਿਰ ਦੂਜੀ ਗੱਲ ਕਰੇ Modi ਸਰਕਾਰ : ਰਾਜੇਵਾਲ