21 years old arya rajendran : ਤਿਰੂਵਨੰਤਪੁਰਮ: ਕੇਰਲ ਦੀ ਆਰੀਆ ਰਾਜੇਂਦਰਨ ਦੇਸ਼ ਦੇ ਸਭ ਤੋਂ ਘੱਟ ਉਮਰ ਦੀ ਮੇਅਰ ਬਣਨ ਜਾ ਰਹੀ ਹੈ। ਆਰੀਆ ਦੀ ਉਮਰ 21 ਸਾਲ ਹੈ। ਆਰੀਆ ਬੀਐਸਸੀ ਗਣਿਤ ਦੀ ਦੂਜੇ-ਸਾਲ ਦੀ ਵਿਦਿਆਰਥਣ ਹੈ ਅਤੇ ਇੱਕ ਇਲੈਕਟ੍ਰੀਸ਼ੀਅਨ ਦੀ ਧੀ ਹੈ। ਉਸ ਦਾ ਪਰਿਵਾਰ ਸੀ ਪੀ ਐਮ ਸਮਰਥਕ ਹੈ। ਆਰੀਆ ਨੂੰ ਪਾਰਟੀ ਨੇ ਤਿਰੂਵਨੰਤਪੁਰਮ ਸਿਟੀ ਕਾਰਪੋਰੇਸ਼ਨ ਦਾ ਮੁਖੀ ਥਾਪਿਆ ਹੈ। ਇੱਥੇ ਹਾਲ ਦੀਆਂ ਚੋਣਾਂ ਵਿੱਚ, ਐਲਡੀਐਫ ਨੇ 100 ਵਿੱਚੋਂ 51 ਵਾਰਡ ਜਿੱਤੇ ਸੀ। ਆਰੀਆ ਮੁਦਾਵਾਨਮੁਕਲ ਵਾਰਡ ਤੋਂ ਇੱਕ ਕੌਂਸਲਰ ਹੈ ਅਤੇ ਆਲ ਵੂਮੇਨਸ ਆਲ ਸੈਂਟਸ ਕਾਲਜ ਵਿੱਚ ਪੜ੍ਹਦੀ ਹੈ। ਉਨ੍ਹਾਂ ਦੇ ਪਿਤਾ ਕੇ.ਐਮ. ਰਾਜੇਂਦਰਨ ਨੇ ਕਿਹਾ ਹੈ ਕਿ ਆਰੀਆ ਰਾਜਨੀਤੀ ਵਿੱਚ ਦਿਲਚਸਪੀ ਰੱਖਦੀ ਹੈ। ਰਾਜੇਂਦਰਨ ਦੀ ਪਤਨੀ ਸ੍ਰੀਲਥਾ ਐਲਆਈਸੀ ਏਜੰਟ ਹੈ ਅਤੇ ਬੇਟਾ ਅਰਵਿੰਦ ਵਾਹਨ ਇੰਜੀਨੀਅਰਿੰਗ ਕਰਨ ਤੋਂ ਬਾਅਦ ਮਿਡਲ ਈਸਟ ਵਿੱਚ ਕੰਮ ਕਰ ਰਿਹਾ ਹੈ ਜੋ ਸੀਪੀਐਮ ਦਾ ਮੈਂਬਰ ਵੀ ਹੈ।
21 ਸਾਲਾ ਆਰੀਆ ਪਹਿਲੀ ਵਾਰ 5 ਵੀਂ ਜਮਾਤ ਵਿੱਚ ਪੜ੍ਹਦਿਆਂ ਪਾਰਟੀ ਵਿੱਚ ਸ਼ਾਮਿਲ ਹੋਈ ਸੀ, ਜਦੋਂ ਉਹ ਬੱਚਿਆਂ ਦੇ ਸਮੂਹ ਬਾਲਸੰਗਮ ਵਿੱਚ ਸ਼ਾਮਿਲ ਹੋਈ ਸੀ। ਆਰੀਆ ਦਾ ਕਹਿਣਾ ਹੈ, “ਬਾਅਦ ਵਿੱਚ ਮੈਂ ਜ਼ਿਲ੍ਹਾ ਪ੍ਰਧਾਨ ਬਣ ਗਈ ਅਤੇ ਪਿੱਛਲੇ ਦੋ ਸਾਲਾਂ ਤੋਂ ਬਾਲਸੰਘਮ ਦੀ ਸੂਬਾ ਪ੍ਰਧਾਨ ਰਹੀ। ਬਾਲਸੰਘਮ ਵਿੱਚ ਮੇਰੀ ਸਰਗਰਮ ਭੂਮਿਕਾ ਦੇ ਕਾਰਨ, ਮੈਨੂੰ ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ (ਸੀਪੀਐਮ ਵਿਦਿਆਰਥੀ ਵਿੰਗ) ਵਿੱਚ ਸਟੇਟ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ।” ਆਰੀਆ ਨੇ ਕਿਹਾ ਹੈ ਕਿ ਉਹ ਰਾਜਨੀਤੀ ਦੇ ਨਾਲ-ਨਾਲ ਆਪਣੀ ਪੜ੍ਹਾਈ ਜਾਰੀ ਰੱਖੇਗੀ ਅਤੇ ਮੇਅਰ ਦੇ ਰਸਮੀ ਐਲਾਨ ਤੋਂ ਬਾਅਦ, ਉਹ ਤਿਰੂਵਨੰਤਪੁਰਮ ਲਈ ਆਪਣੀਆਂ ਤਰਜੀਹਾਂ ਦੀ ਯੋਜਨਾ ਬਣਾਏਗੀ। ਸੀ ਪੀ ਐਮ ਦੇ ਉਸ ਨੂੰ ਮੇਅਰ ਚੁਣਨ ਦੇ ਫੈਸਲੇ ਦਾ ਅੱਜ ਰਸਮੀ ਤੌਰ ‘ਤੇ ਐਲਾਨ ਹੋਣ ਦੀ ਉਮੀਦ ਹੈ। ਕੇਰਲ ਦੀਆਂ ਸਥਾਨਕ ਸੰਸਥਾਵਾਂ ਦੀਆਂ ਅੱਧੀਆਂ ਸੀਟਾਂ ਔਰਤਾਂ ਲਈ ਰਾਖਵੀਆਂ ਹਨ। ਵੀ ਕੇ ਪ੍ਰਸ਼ਾਂਤ ਪਹਿਲੇ ਮੇਅਰ ਸਨ ਅਤੇ ਇਸ ਵਾਰ ਔਰਤ ਨੂੰ ਮੇਅਰ ਬਣਾਉਣ ਦੀ ਯੋਜਨਾ ਸੀ, ਪਰ ਸੀ ਪੀ ਐਮ ਦੀਆਂ ਦੋ ਮਹਿਲਾ ਨੇਤਾਵਾਂ ਜਿਨ੍ਹਾਂ ਦੇ ਮੇਅਰ ਬਣਨ ਦਾ ਅਨੁਮਾਨ ਲਗਾਇਆ ਗਿਆ ਸੀ, ਉਹ ਚੋਣ ਹਾਰ ਗਏ ਸਨ।
ਇਹ ਵੀ ਦੇਖੋ : ਕਿਸਾਨ ਆਗੂ ਚੜੂਨੀ ਤੋਂ ਸੁਣੋ ਮੋਦੀ ਸਰਕਾਰ ਖਿਲਾਫ ਲੜਾਈ ਲੜਣ ਦੀ ਨਵੀਂ ਵਿਉਂਤਬੰਦੀ