No car insurance in 2021: 1 ਜਨਵਰੀ ਤੋਂ ਤੁਸੀਂ ਉੱਤਰ ਪ੍ਰਦੇਸ਼ ਵਿੱਚ FasTag ਤੋਂ ਬਿਨ੍ਹਾਂ ਬੀਮਾ ਨਹੀਂ ਕਰਵਾ ਸਕੋਗੇ। ਦਰਅਸਲ, ਸਰਕਾਰ ਨੇ ਬਿਨ੍ਹਾਂ ਫਾਸਟੈਗ ਦੇ ਗੱਡੀਆਂ ਦਾ ਥਰਡ ਪਾਰਟੀ ਬੀਮਾ ਕਰਵਾਉਣ ‘ਤੇ ਪਾਬੰਦੀ ਲਗਾਈ ਹੈ । ਨਵੇਂ ਸਾਲ ਤੋਂ 4 ਜਨਵਰੀ ਤੋਂ ਚਾਰ ਪਹੀਆ ਵਾਹਨਾਂ ਵਿੱਚ ਫਾਸਟੈਗ ਲਾਜ਼ਮੀ ਹੋ ਜਾਵੇਗਾ। ਟੋਲ ਪਲਾਜ਼ਾ ‘ਤੇ ਲੱਗਣ ਵਾਲੇ ਲੰਬੇ ਟ੍ਰੈਫਿਕ ਜਾਮ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਲੰਬੇ ਸਮੇਂ ਤੋਂ ਫਾਸਟੈਗ ਲਗਵਾਉਣ ਦੀ ਅਪੀਲ ਕਰ ਰਹੀ ਹੈ।
ਦਰਅਸਲ, ਨਵੇਂ ਸਾਲ ਦੇ ਪਹਿਲੇ ਦਿਨ ਤੋਂ ਇਸ ਦੇ ਪੂਰੀ ਤਰ੍ਹਾਂ ਲਾਜ਼ਮੀ ਹੋਣ ਦੇ ਬਾਅਦ ਵੀ ਜੇ ਤੁਹਾਡੀ ਗੱਡੀ ਵਿੱਚ ਫਾਸਟੈਗ ਨਹੀਂ ਹੈ ਤਾਂ ਤੁਹਾਨੂੰ ਟੋਲ ਪਲਾਜ਼ਾ ਤੋਂ ਇੱਕ ਕਿਲੋਮੀਟਰ ਪਹਿਲਾਂ ਰੋਕ ਲਿਆ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਵਾਪਸ ਲਿਆ ਕੇ ਟੋਲ ਪ੍ਰਬੰਧਨ ਵੱਲੋਂ ਬਣਾਏ ਗਏ ਸਟਾਲ ‘ਤੇ ਦੁੱਗਣੀ ਕੀਮਤ ਦੇ ਕੇ ਫਾਸਟੈਗ ਖਰੀਦਣਾ ਪਵੇਗਾ।
ਇਹ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੇ ਐਲਾਨ ਤੋਂ ਬਾਅਦ ਕੀਤਾ ਜਾ ਰਿਹਾ ਹੈ । ਜੇਕਰ ਕੋਈ ਫਾਸਟੈਗ ਖਰੀਦਣਾ ਚਾਹੁੰਦਾ ਹੈ ਤਾਂ ਉਹ SBI, HDFC, ਬੈਂਕ ਆਫ਼ ਬੜੌਦਾ, ICICI, AXIS, ਸਿਟੀ ਯੂਨੀਅਨ ਬੈਂਕ ਵਰਗੇ ਬੈਂਕਾਂ ਦੀਆਂ ਸ਼ਾਖਾਵਾਂ ਜਾਂ ਆਨਲਾਈਨ ਬੈਂਕਿੰਗ ਰਾਹੀਂ ਵੀ ਖਰੀਦ ਸਕਦਾ ਹੈ।
ਦੱਸ ਦੇਈਏ ਕਿ ਫਾਸਟੈਗ ਐਨਐਚਏਆਈ ਦੇ ਸਾਰੇ ਟੋਲ ਪਲਾਜ਼ਾ, ਈ-ਕਾਮਰਸ ਵੈਬਸਾਈਟ ਐਮਾਜ਼ਾਨ, ਪੇਟੀਐਮ ਅਤੇ ਰੋਡ ਟਰਾਂਸਪੋਰਟ ਅਥਾਰਟੀ ਦਫਤਰਾਂ ਤੋਂ ਵੀ ਪ੍ਰਾਪਤ ਕੀਤੀ ਜਾ ਸਕਦਾ ਹੈ। ਤੁਸੀਂ ਇਸ ਨੂੰ ਮਾਈ ਫਾਸਟੈਗ ਐਪ ਤੋਂ ਵੀ ਆਨਲਾਈਨ ਵੀ ਖਰੀਦ ਸਕਦੇ ਹੋ। ਉਪਰੋਕਤ ਬੈਂਕਾਂ ਵਿਚੋਂ ਤੁਸੀਂ ਫਾਸਟੈਗ 200 ਰੁਪਏ ਵਿੱਚ ਖਰੀਦ ਸਕਦੇ ਹੋ। ਇਸ ਨੂੰ ਘੱਟੋ-ਘੱਟ 100 ਰੁਪਏ ਨਾਲ ਰਿਚਾਰਜ ਕੀਤਾ ਜਾ ਸਕਦਾ ਹੈ।