four nda partners quits alliance bjp; ਨਵੇਂ ਖੇਤੀ ਕਾਨੂੰਨਾਂ ਅਤੇ ਕਿਸਾਨਾਂ ਦੇ ਅੰਦੋਲਨ ਦੇ ਮੁੱਦੇ ‘ਤੇ ਕੇਂਦਰੀ ਨਰਿੰਦਰ ਮੋਦੀ ਸਰਕਾਰ ਦੇ ਰਵੱਈਏ ਤੋਂ ਨਾਰਾਜ਼ ਹੋ ਕੇ ਸ਼ਨੀਵਾਰ ਨੂੰ ਰਾਜਸਥਾਨ ‘ਚ ਬੀਜੇਪੀ ਦੀ ਸਹਿਯੋਗੀ ਰਹੀ ਰਾਸ਼ਟਰੀ ਲੋਕਤੰਤਰਿਕ ਪਾਰਟੀ ਨੇ ਰਾਸ਼ਟਰੀ ਜਨਤੰਤਰਿਕ ਗਠਬੰਧਨ ਛੱਡ ਦਿੱਤਾ ਹੈ।ਆਰਐੱਲਪੀ ਦੇ ਪ੍ਰਧਾਨ ਹਨੂੰਮਾਨ ਪ੍ਰਸਾਦ ਬੇਨੀਵਾਲ ਨੇ ਖੁਦ ਇਸਦਾ ਐਲਾਨ ਕੀਤਾ।ਪਿਛਲੇ ਚਾਰ ਮਹੀਨਿਆਂ ‘ਚ ਐੱਨਡੀਏ ਛੱਡਣ ਵਾਲੀ ਇਹ ਚੌਥੀ ਪਾਰਟੀ ਹੈ।ਇਸ ਤੋਂ ਪਹਿਲਾਂ ਸਤੰਬਰ ‘ਚ ਕਿਸਾਨਾਂ ਦੇ ਮੁੱਦੇ ‘ਤੇ ਹੀ ਬੀਜੇਪੀ ਦੇ ਸਭ ਤੋਂ ਪੁਰਾਣੇ ਸਾਥੀ ਸ਼੍ਰੋਮਣੀ ਅਕਾਲੀ ਦਲ ਨੇ ਐੱਨਡੀਏ ਛੱਡ ਦਿੱਤੀ ਸੀ।ਮੋਦੀ ਸਰਕਾਰ ‘ਚ ਮੰਤਰੀ ਰਹੀ ਹਰਸਿਮਰਤ ਕੌਰ ਨੇ ਕਿਸਾਨਾਂ ਦੇ ਮੁੱਦਿਆਂ ਨੂੰ ਲੈ ਕੇ ਅਸਤੀਫਾ ਦੇ ਦਿੱਤਾ ਸੀ।ਇਸ ਤੋਂ ਬਾਅਦ ਅਕਤੂਬਰ ‘ਚ ਪੀ ਸੀ ਥਾਮਸ ਦੀ ਅਗਵਾਈ ਵਾਲੀ ਕੇਰਲ ਕਾਂਗਰਸ ਨੇ ਵੀ ਐੱਨਡੀਏ ਦਾ ਸਾਥ ਛੱਡ ਦਿੱਤਾ।ਦਸੰਬਰ ਆਉਂਦੇ-ਆਉਂਦੇ ਅਸਮ ‘ਚ ਬੋਡੋਲੈਂਡ ਪੀਪਲਸ ਫ੍ਰੰਟ ਨੇ ਵੀ ਐੱਨਡੀਏ ਦਾ ਸਾਥ ਛੱਡ ਦਿੱਤਾ ਸੀ।2014 ਦੇ ਮੁਕਾਬਲੇ ਹੁਣ ਐੱਨਡੀਏ ‘ਚ ਸਿਰਫ 16 ਦਲ ਰਹਿ ਗਏ ਹਨ।ਹਾਲਾਂਕਿ, ਕੁਝ ਦਲ ਅਜਿਹੇ ਹਨ ਜੋ ਹਾਲ ‘ਚ ਹੀ ਐੱਨਡੀਏ ‘ਚ ਸ਼ਾਮਲ ਹੋਏ ਹਨ।ਅਜਿਹੇ ਦਲਾਂ ‘ਚ ਬਿਹਾਰ ‘ਚ ਜੀਤਨ ਰਾਮ ਮਾਂਝੀ, ਮੁਕੇਸ਼ ਸਾਹਨੀ ਦੀ ਵੀਆਈਪੀ ਸ਼ਾਮਲ ਹਨ।
ਇਸ ਤਰ੍ਹਾਂ ਅਸਮ ‘ਚ ਪ੍ਰਮੋਦ ਬੋਰੋ ਦੀ ਪਾਰਟੀ ਯੂਨਾਈਟਿਡ ਪੀਪਲਸ ਪਾਰਟੀ ਨੇ ਹਾਲ ਹੀ ‘ਚ ਬੀਜੇਪੀ ਚੋਣਾਂ ਤੋਂ ਬਾਅਦ ਬੀਜੇਪੀ ਦੇ ਨਾਲ ਗਠਬੰਧਨ ਕੀਤਾ ਹੈ।2014 ਦੇ ਲੋਕਸਭਾ ਚੋਣਾਂ ‘ਚ ਬੀਜੇਪੀ ਨੇ ਐੱਨਡੀਏ ਗਠਬੰਧਨ ਬਣਾਉਂਦਿਆਂ ਹੋਏ ਆਮ ਚੋਣਾਂ ‘ਚ ਵੱਡੀ ਜਿੱਤ ਦਰਜ ਕੀਤੀ ਸੀ ਪਰ ਹੌਲੀ-ਹੌਲੀ ਉਸਦੇ ਸਹਿਯੋਗੀ ਦਲ ਉਸ ਨਾਲੋਂ ਖਿੰਡਦੇ ਨਜ਼ਰ ਆ ਰਹੇ ਹਨ।ਸਭ ਤੋਂ ਪਹਿਲਾਂ ਬੀਜੇਪੀ ਦਾ ਸਾਥ ਹਰਿਆਣਾ ਜਨਹਿੱਤ ਕਾਂਗਰਸ ਨੇ ਛੱਡਿਆ ਸੀ।ਕੁਲਦੀਪ ਵਿਸ਼ਨੋਈ ਨੇ ਲੋਕਸਭਾ ਚੋਣਾਂ ਦੇ ਕੁਝ ਮਹੀਨਿਆਂ ਬਾਅਦ ਹੀ ਐੱਨਡੀਏ ਨੂੰ ਅਲਵਿਦਾ ਕਹਿ ਦਿੱਤਾ ਸੀ।2014 ‘ਚ ਹੀ ਤਾਮਿਲਨਾਡੂ ਦੀ ਐੱਮਡੀਅੱੈਮਕੇ ਨੇ ਵੀ ਬੀਜੇਪੀ ‘ਤੇ ਤਮਿਲਾਂ ਦੇ ਵਿਰੁੱਧ ਕੰਮ ਕਰਨ ਦਾ ਦੋਸ਼ ਲਗਾ ਐੱਨਡੀਏ ਛੱਡ ਦਿੱਤੀ ਸੀ।ਇਸ ਤੋਂ ਬਾਅਦ ਤਾਮਿਲਨਾਡੂ ਚੋਣਾਂ ਤੋਂ ਪਹਿਲਾਂ 2016 ‘ਚ ਉਥੋਂ ਦੋ ਹੋਰ ਪਾਰਟੀਆਂ ਨੇ ਵੀ ਬੀਜੇਪੀ ਦਾ ਸਾਥ ਛੱਡ ਦਿੱਤਾ ਸੀ।
‘ਤੇਰਾ ਦੇਸ਼ ਭਗਤ ਸਿੰਘ ਓਏ ਲੁੱਟ ਲਿਆ ਗ਼ਦਾਰਾਂ ਨੇ’ ਦੇਖੋ ਦਸਵੀਂ ‘ਚ ਪੜ੍ਹਦੇ ਗਰੀਬ ਘਰ ਦੇ ਮੁੰਡੇ ਨੇ ਕਰਤੀ ਕਮਾਲ