gurdaspur farmer amrik singh died: ਦਿੱਲੀ ‘ਚ ਕਿਸਾਨੀ ਅੰਦੋਲਨ ‘ਚ ਬੈਠੇ ਗੁਰਦਾਸਪੁਰ ਦੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਕਿਸਾਨ ਦੇ ਪਰਿਵਾਰ ਮੁਤਾਬਿਕ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਗਿਲਾ ਵਾਲੀ ਦਾ ਰਹਿਣ ਵਾਲਾ ਅਮਰੀਕ ਸਿੰਘ ਉਮਰ 75 ਸਾਲ ਜੋ ਕ੍ਰਿਸਾਨੀ ਅੰਦੋਲਨ ਵਿਚ ਟਿੱਕਰੀ ਬਾਡਰ ਵਿਖੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜਥੇ ‘ਚ ਸ਼ਾਮਿਲ ਸੀ ਜਿਸਦੀ ਬੀਤੇ ਦਿਨੀ ਦਿੱਲੀ ਵਿਚ ਮੋਤ ਹੋ ਗਈ ਹੈ। ਮ੍ਰਿਤਕ ਦਾ ਬੇਟਾ ਦਲਜੀਤ ਸਿੰਘ ਜੋ ਭਾਰਤੀ ਕਿਸਾਨ ਯੂਨੀਆਨ ਏਕਤਾ ਉਗਰਾਹਾਂ ਦਾ ਆਗੂ ਹੈ ਨੇ ਦੱਸਿਆ ਕਿ ਉਹ ਪੂਰੇ ਪਰਿਵਾਰ ਨਾਲ ਦਿੱਲੀ ‘ਚ ਚੱਲ ਰਹੇ ਸੰਘਰਸ਼ ‘ਚ ਸ਼ਾਮਿਲ ਸਨ ਅਤੇ ਉੱਥੇ ਹੀ ਉਹਨਾਂ ਦੇ ਪਿਤਾ ਦੀ ਮੌਤ ਹੋ ਗਈ। ਦਲਜੀਤ ਸਿੰਘ ਨੇ ਦੱਸਿਆ ਕਿ ਉਹ ਪਿਤਾ ਦੀ ਮ੍ਰਿਤਕ ਦੇਹ ਉਥੇ ਸਰਕਾਰੀ ਹਸਪਤਾਲ ‘ਚ ਹੈ ਅਤੇ ਜਦਕਿ ਪਰਿਵਾਰ ਆਪਣੇ ਪਿੰਡ ਪਰਤ ਆਇਆ ਹੈ।
ਇਸਦੇ ਨਾਲ ਹੀ ਦਲਜੀਤ ਨੇ ਦੱਸਿਆ ਕਿ ਉਹ ਇਕ ਛੋਟੇ ਕਿਸਾਨ ਹਨ ਅਤੇ ਮਹਿਜ ਇਕ ਏਕੜ ਤੋਂ ਵੀ ਘੱਟ ਜ਼ਮੀਨ ਦੇ ਮਾਲਕ ਹਨ ਜਦਕਿ ਪਿਤਾ ਸ਼ੁਰੂ ਤੋਂ ਖੇਤੀ ਕਰਦੇ ਰਹੇ ਅਤੇ ਜਦੋ ਤੋਂ ਇਹ ਖੇਤੀ ਕਾਨੂੰਨਾਂ ਦੇ ਖਿਲਾਫ ਅੰਦੋਲਨ ਸ਼ੁਰੂ ਹੋਇਆ ਹੈ ਉਹਨਾਂ ਦੇ ਪਿਤਾ ਇਸ ਅੰਦੋਲਨ ‘ਚ ਸ਼ਾਮਿਲ ਸਨ। ਦਲਜੀਤ ਨੇ ਦੱਸਿਆ ਕਿ 24 ਦਸੰਬਰ ਨੂੰ ਉਹ ਆਪਣੇ ਪੂਰੇ ਪਰਿਵਾਰ ਮਾਤਾ-ਪਿਤਾ ਅਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ ਦਿੱਲੀ ਨੂੰ ਰਵਾਨਾ ਹੋਏ ਅਤੇ ਟਿੱਕਰੀ ਬਾਰਡਰ ਦੇ ਨਜਦੀਕ ਜਿੱਥੇ ਜਥੇਬੰਦੀ ਰੁਕੀ ਹੈ ਉਥੇ ਹੀ 25 ਦਸੰਬਰ ਦੀ ਸਵੇਰ ਪਿਤਾ ਅਮਰੀਕ ਸਿੰਘ ਦੀ ਮੌਤ ਹੋ ਗਈ। ਡਾਕਟਰਾਂ ਨੇ ਪੁਸ਼ਟੀ ਕੀਤੀ ਕਿ ਅਮਰੀਕ ਸਿੰਘ ਦੀ ਠੰਡ ਦੇ ਨਾਲ ਮੌਤ ਹੋਈ ਹੈ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਦੱਸਿਆ ਕਿ ਇਸ ਪਰਿਵਾਰ ਨਾਲ ਜਥੇਬੰਦੀ ਪੂਰਨ ਤੌਰ ਖੜੀ ਹੈ ਅਤੇ ਇਸ ਦੁੱਖ ਦੀ ਘੜੀ ‘ਚ ਜਥੇਬੰਦੀ ਵਲੋਂ ਪਰਿਵਾਰ ਨਾਲ ਪੂਰੀ ਹਮਦਰਦੀ ਹੈ। ਇਸ ਦੇ ਨਾਲ ਹੀ ਜਥੇਬੰਦੀ ਦੇ ਆਗੂਆਂ ਅਤੇ ਪਿੰਡ ਦੇ ਸਰਪੰਚ ਵਲੋਂ ਮ੍ਰਿਤਕ ਦੇ ਪਰਿਵਾਰ ਲਈ ਕੇਂਦਰ ਸਰਕਾਰ ਕੋਲੋਂ ਮਾਲੀ ਸਹਾਇਤਾ ਦੀ ਮੰਗ ਕੀਤੀ ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਅੜਿੱਲ ਰਵਈਆ ਛੱਡ ਇਹਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ।