Early Menopause tips: 40-50 ਸਾਲ ਦੀ ਉਮਰ ‘ਚ ਹਰ ਔਰਤ ਨੂੰ ਮੇਨੋਪੋਜ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਇਕ ਅਜਿਹੀ ਸਥਿਤੀ ਹੈ ਜਿਸ ਕਾਰਨ ਪੀਰੀਅਡਜ ਸਾਈਕਲ ਰੁੱਕ ਜਾਂਦਾ ਹੈ ਅਤੇ ਬਲੀਡਿੰਗ ਬੰਦ ਹੋ ਜਾਂਦੀ ਹੈ। ਪਰ ਕਈ ਵਾਰ ਔਰਤਾਂ ਨੂੰ ਉਮਰ ਦੇ ਇਸ ਪੜਾਅ ਤੋਂ ਪਹਿਲਾਂ ਹੀ ਮੇਨੋਪੌਜ਼ ਹੋ ਜਾਂਦਾ ਹੈ ਜਿਸ ਨੂੰ ਪ੍ਰੀਮੈਚੂਅਰ ਓਵੇਰਿਅਨ ਫੇਲਿਅਰ ਕਿਹਾ ਜਾਂਦਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਕੁਝ ਟਿਪਸ ਦੇਵਾਂਗੇ ਤਾਂ ਜਿਸ ਨਾਲ ਤੁਸੀਂ early ਮੇਨੋਪੌਜ਼ ਨੂੰ ਕਾਫ਼ੀ ਹੱਦ ਤੱਕ ਟਾਲ ਸਕਦੇ ਹੋ।
ਕਿਉਂ ਹੈ ਮੇਨੋਪੋਜ਼: ਮੇਨੋਪੌਜ਼ ‘ਚ ਔਰਤਾਂ ਦੇ ਸਰੀਰ ‘ਚ ਬਹੁਤ ਸਾਰੇ ਹਾਰਮੋਨਲ ਬਦਲਾਅ ਹੁੰਦੇ ਹਨ ਜਿਸ ਕਾਰਨ ਓਵਰੀ ਵਿਚ ਅੰਡੇ ਨਹੀਂ ਬਣਦੇ ਅਤੇ ਪੀਰੀਅਡਜ ਬੰਦ ਹੋ ਜਾਂਦੇ ਹਨ। ਇਸ ਕਾਰਨ ਔਰਤਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਜ਼ਿਆਦਾ ਗਰਮੀ ਲੱਗਣਾ, ਯੂਟੀਆਈ, ਇਨਸੌਮਨੀਆ, ਚਿੰਤਾ ਆਦਿ। ਉੱਥੇ ਹੀ ਮੀਨੋਪੌਜ਼ ਕਾਰਨ ਦਿਲ ਦੀ ਬਿਮਾਰੀ, ਹਾਈ ਬੀਪੀ, ਓਸਟੀਓਪਰੋਰੋਸਿਸ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਅਜਿਹੇ ‘ਚ ਇਹ ਜ਼ਰੂਰੀ ਹੈ ਕਿ ਮੇਨੋਪੌਜ਼ ਸਮੇਂ ਤੋਂ ਪਹਿਲਾਂ ਨਾ ਆਵੇ।
ਇਨ੍ਹਾਂ ਔਰਤਾਂ ਨੂੰ ਜ਼ਿਆਦਾ ਖ਼ਤਰਾ: ਆਮ ਤੌਰ ‘ਤੇ ਔਰਤਾਂ ਨੂੰ 45 ਤੋਂ 51 ਸਾਲ ਦੀ ਉਮਰ ਤੱਕ ਮੇਨੋਪੌਜ਼ ਹੁੰਦਾ ਹੈ ਪਰ ਖੋਜ ਦੇ ਅਨੁਸਾਰ, ਕੈਂਸਰ, ਬਾਂਝਪਨ, ਜਾਂ ਔਰਤਾਂ ਪ੍ਰੇਗਨੈਂਟ ਨਾ ਹੋਈ ਹੋਵੇ ਉਨ੍ਹਾਂ ਨੂੰ early ਮੇਨੋਪੌਜ਼ ਹੋਣ ਦੀ ਸੰਭਾਵਨਾ 2 ਗੁਣਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਜਦੋਂ ਔਰਤਾਂ ਦੇ ਸਰੀਰ ਵਿਚ ਐਸਟ੍ਰੋਜਨ ਅਤੇ ਹੋਰ ਹਾਰਮੋਨ ਬਣਨਾ ਬੰਦ ਹੋ ਜਾਂਦੇ ਹਨ, ਤਾਂ ਉਦੋਂ ਇਸ ਦੀ ਸੰਭਾਵਨਾ ਵੱਧ ਜਾਂਦੀ ਹੈ।
early ਮੇਨੋਪੌਜ਼ ਤੋਂ ਕਿਵੇਂ ਬਚੀਏ: ਸਮੇਂ ਤੋਂ ਪਹਿਲਾਂ ਮੇਨੋਪੋਜ਼ ਨੂੰ ਰੋਕਣ ਲਈ ਸੰਤੁਲਿਤ ਖੁਰਾਕ ਨੂੰ ਨਜ਼ਰਅੰਦਾਜ਼ ਨਾ ਕਰੋ ਕਿਉਂਕਿ ਇਸ ਨਾਲ ਹਾਰਮੋਨਸ ਸੰਤੁਲਿਤ ਰਹਿੰਦੇ ਹਨ ਜਿਸ ਨਾਲ ਤੁਸੀਂ early ਮੇਨੋਪੌਜ਼ ਤੋਂ ਬਚ ਸਕਦੇ ਹੋ। ਨਾਲ ਹੀ ਜ਼ੰਕ ਅਤੇ ਪ੍ਰੋਸੈਸਡ ਭੋਜਨ, ਜ਼ਿਆਦਾ ਮਸਾਲੇਦਾਰ ਭੋਜਨ, ਚਿੱਟੇ ਚੌਲ ਅਤੇ ਮੈਦੇ ਦਾ ਸੇਵਨ ਘੱਟ ਕਰੋ।
ਫੋਲਿਕ ਐਸਿਡ: ਡਾਇਟ ‘ਚ ਫੋਲਿਕ ਐਸਿਡ ਫੂਡਜ਼ ਜਿਵੇਂ ਸੋਇਆਬੀਨ, ਦਾਲਾਂ, ਕਾਬੂਲੀ ਛੋਲੇ, ਬ੍ਰੋਕਲੀ, ਪਾਲਕ, ਤਿਲ ਆਦਿ ਸ਼ਾਮਲ ਕਰੋ। ਇਸ ਤੋਂ ਇਲਾਵਾ ਕੈਲਸ਼ੀਅਮ, ਵਿਟਾਮਿਨ ਡੀ ਅਤੇ ਮੈਗਨੀਸ਼ੀਅਮ ਦੇ ਸਪਲੀਮੈਂਟਸ ਲਓ। ਡਾਇਟ ‘ਚ ਅਜਿਹੇ ਭੋਜਨ ਜ਼ਿਆਦਾ ਖਾਓ ਜਿਸ ਨਾਲ ਸਰੀਰ ਵਿਚ ਐਸਟ੍ਰੋਜਨ ਹਾਰਮੋਨ ਦਾ ਪੱਧਰ ਘੱਟ ਨਾ ਹੋਵੇ ਕਿਉਂਕਿ ਇਹ ਵੀ early ਮੇਨੋਪੌਜ਼ ਦਾ ਇੱਕ ਕਾਰਨ ਹੈ। ਇਸ ਦੇ ਲਈ ਤੁਸੀਂ ਸੋਇਆ, ਮੂੰਗਫਲੀ, ਅਲਸੀ ਦੇ ਬੀਜ ਦਾ ਸੇਵਨ ਕਰੋ।
ਕਸਰਤ ਕਰੋ: early ਮੇਨੋਪੌਜ਼ ਨੂੰ ਰੋਕਣ ਲਈ ਕਸਰਤ ਸਭ ਤੋਂ ਵਧੀਆ ਤਰੀਕਾ ਹੈ। ਇਹ ਜ਼ਰੂਰੀ ਨਹੀਂ ਕਿ ਤੁਸੀਂ ਜਿੰਮ ਜਾਓ। ਰੋਜ਼ਾਨਾ 30 ਮਿੰਟ ਸੈਰ, ਯੋਗਾ ਦੇ ਜਰੀਏ ਵੀ ਤੁਸੀਂ ਇਸ ਤੋਂ ਬਚ ਸਕਦੇ ਹੋ। ਤਣਾਅ ਵਿੱਚ ਹੋਣ ਨਾਲ ਵੀ early ਮੇਨੋਪੌਜ਼ ਦੀ ਸੰਭਾਵਨਾ ਵੱਧ ਜਾਂਦੀ ਹੈ। ਦਰਅਸਲ ਤਣਾਅ ਨਾਲ ਸਰੀਰ ਦੇ ਕੰਮਕਾਜ ਵਿੱਚ ਰੁਕਾਵਟ ਆਉਂਦੀ ਹੈ ਜਿਸ ਨਾਲ early ਮੇਨੋਪੌਜ਼ ਹੋ ਸਕਦਾ ਹੈ। ਤਣਾਅ ਤੋਂ ਬਚਣ ਲਈ ਮੈਡੀਟੇਸ਼ਨ, ਯੋਗਾ ਅਤੇ ਵਧੀਆ ਮਿਊਜ਼ਿਕ ਸੁਣੋ।
ਹਾਰਮੋਨ ਰਿਪਲੇਸਮੈਂਟ ਥੈਰੇਪੀ: early ਮੇਨੋਪੌਜ਼ ਦੀ ਸਮੱਸਿਆ ਤੋਂ ਬਚਣ ਲਈ ਤੁਸੀਂ ਹਾਰਮੋਨ ਰਿਪਲੇਸਮੈਂਟ ਥੈਰੇਪੀ (HRT) ਦਾ ਵੀ ਸਹਾਰਾ ਲੈ ਸਕਦੇ ਹੋ। ਇਸ ਨਾਲ ਸਰੀਰ ਵਿਚ ਐਸਟ੍ਰੋਜਨ ਅਤੇ ਪ੍ਰੋਜੇਸਟਰੋਨ ਵਰਗੇ ਹਾਰਮੋਨ ਦੀ ਮਾਤਰਾ ਵਧਾਈ ਜਾਂਦੀ ਹੈ ਜਿਸ ਨਾਲ ਇਹ ਸਮੱਸਿਆ ਨਹੀਂ ਹੁੰਦੀ। ਪਰ ਥੈਰੇਪੀ ਲੈਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ। ਸਿਗਰੇਟ ਅਤੇ ਅਲਕੋਹਲ ਦਾ ਸੇਵਨ ਮੇਨੋਪੌਜ਼ ਦੇ ਲੱਛਣਾਂ ਨੂੰ ਹੋਰ ਵੀ ਮਾੜਾ ਬਣਾ ਸਕਦਾ ਹੈ ਇਸ ਲਈ ਜਿੰਨਾ ਹੋ ਸਕੇ ਇਨ੍ਹਾਂ ਤੋਂ ਦੂਰ ਬਣਾਕੇ ਰੱਖੋ।