Blocked Fallopian tubes tips: ਮਾਂ ਬਣਨਾ ਵਿਸ਼ਵ ਦਾ ਸਭ ਤੋਂ ਖੂਬਸੂਰਤ ਅਹਿਸਾਸ ਹੈ ਪਰ ਕਈ ਵਾਰ ਔਰਤਾਂ ਕੰਸੀਵ ਤਾਂ ਕਰ ਲੈਂਦੀਆਂ ਹਨ ਪਰ ਮਾਂ ਨਹੀਂ ਬਣ ਪਾਉਂਦੀਆਂ। ਇਸ ਦਾ ਇਕ ਕਾਰਨ ਫੈਲੋਪਿਅਨ ਟਿਊਬ ‘ਚ ਰੁਕਾਵਟ ਜਾਂ ਖਰਾਬੀ ਹੋ ਸਕਦੀ ਹੈ ਜੋ ਬਾਂਝਪਨ ਦਾ ਕਾਰਨ ਵੀ ਬਣ ਸਕਦੀ ਹੈ। ਫੈਲੋਪਿਅਨ ਟਿਊਬ ਬੱਚੇਦਾਨੀ ਦੇ ਦੋਵੇਂ ਪਾਸੇ 2 ਪਤਲੀ ਟਿਊਬਾਂ ਹੁੰਦੀਆਂ ਹਨ ਜੋ ਇੱਕ ਵਿਕਸਿਤ ਆਂਡੇ ਨੂੰ ਅੰਡਕੋਸ਼ ਤੋਂ ਬੱਚੇਦਾਨੀ ਤੱਕ ਲਿਆਉਣ ਦਾ ਕੰਮ ਕਰਦੀ ਹੈ ਫਰਟੀਲਾਈਜੇਸ਼ਨ ਪ੍ਰੀਕਿਰਿਆ ‘ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਪਰ ਕਈ ਵਾਰ ਫੈਲੋਪਿਅਨ ਟਿਊਬ ਬੰਦ ਹੋ ਜਾਂਦੀ ਹੈ ਅਤੇ ਅੰਡੇ ਬੱਚੇਦਾਨੀ ਤੱਕ ਨਹੀਂ ਪਹੁੰਚ ਪਾਉਂਦੇ ਜਿਸ ਕਾਰਨ ਗਰਭ ਧਾਰਨ ਨਹੀਂ ਹੋ ਪਾਉਂਦਾ।
ਫੈਲੋਪਿਅਨ ਟਿਊਬਾਂ ‘ਚ ਰੁਕਾਵਟ ਦੇ ਕਾਰਨ
ਬੱਚੇਦਾਨੀ ਜਾਂ ਆਸ-ਪਾਸ ਦੇ ਏਰੀਆ ‘ਚ ਸੰਕ੍ਰਮਣ
ਵਾਰ-ਵਾਰ ਹੋਣ ਵਾਲੇ ਜ਼ਖ਼ਮ
ਪੈਲਿਵਕ ਇੰਫਲਾਮੇਟਰੀ ਡਿਜੀਜ
ਐਸਟੀਡੀ (ਜਿਨਸੀ ਸੰਚਾਰਿਤ ਬਿਮਾਰੀ)
ਐਂਡੋਮੈਟ੍ਰੋਸਿਸ
ਫੈਲੋਪਿਅਨ ਟਿਊਬਾਂ ਨਾਲ ਸਬੰਧਤ ਕੋਈ ਵੀ ਸਰਜਰੀ
ਅਪੈਂਡਿਕਸ ਜਾਂ ਉਸ ਦੀ ਸਰਜਰੀ
ਹਾਰਮੋਨ ਵਿਚ ਗੜਬੜੀ
ਦੱਸ ਦਈਏ ਕਿ ਫੈਲੋਪਿਅਨ ਟਿਊਬ ਬੰਦ ਹੋਣ ਦੇ ਗਰਭਧਾਰਨ ਦੇ ਸਮੇਂ ਕੋਈ ਲੱਛਣ ਨਹੀਂ ਦਿਖਾਈ ਦਿੰਦੇ।
ਫੈਲੋਪਿਅਨ ਟਿਊਬ ‘ਚ ਰੁਕਾਵਟ ਦੇ ਲੱਛਣ
- ਗਰਭ ਅਵਸਥਾ ਵਿੱਚ ਵਾਰ-ਵਾਰ ਸਮੱਸਿਆਵਾਂ ਹੋਣਾ
- ਪੈਲਿਵਕ ਅਤੇ ਲਗਾਤਾਰ ਪੇਟ ਦਰਦ
- ਪੀਰੀਅਡਜ਼ ਵਿਚ ਅਸਹਿ ਦਰਦ ਅਤੇ ਹੈਵੀ ਬਲੀਡਿੰਗ
ਕਈ ਵਾਰ ਫੈਲੋਪੀਅਨ ਟਿਊਬ ਵਿਚ ਰੁਕਾਵਟ ਦੇ ਕਾਰਨ fertilized egg ਕਿਤੇ ਫਸ ਜਾਂਦਾ ਹੈ ਜਿਸ ਨੂੰ ਐਕਟੋਪਿਕ ਗਰਭ ਅਵਸਥਾ ਕਿਹਾ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਤੁਰੰਤ ਡਾਕਟਰ ਕੋਲ ਜਾ ਕੇ ਚੈੱਕਅਪ ਕਰਵਾਉਣਾ ਚਾਹੀਦਾ ਹੈ।
ਫੈਲੋਪਿਅਨ ਟਿਊਬ ਬੰਦ ਹੋਣ ਦੇ ਜੋਖਮ ਕਾਰਕ
- ਜੇ ਗਰਭਪਾਤ ਜਾਂ ਮਿਸਕੈਰੇਜ਼ ਦੇ ਕਾਰਨ ਪਹਿਲਾਂ ਕਦੇ UTI ਹੋਇਆ ਹੋਵੇ
- ਕਦੇ ਪਹਿਲਾ ਹੋਈ ਪੇਟ ਦੀ ਕੋਈ ਵੀ ਸਰਜਰੀ
- ਜੇ ਐਕਟੋਪਿਕ ਗਰਭ ਅਵਸਥਾ ਹੋਈ ਹੋਵੇ
- ਪਹਿਲਾਂ ਕਦੇ ਫੈਲੋਪਿਅਨ ਟਿਊਬ ਨਾਲ ਸਬੰਧਤ ਕੋਈ ਸਰਜਰੀ ਹੋਈ ਹੋਵੇ।
ਫੈਲੋਪਿਅਨ ਟਿਊਬ ‘ਚ ਰੁਕਾਵਟ ਦਾ ਇਲਾਜ਼ ਮੌਜੂਦ ਹੈ ਪਰ ਇਹ ਔਰਤ ਦੀ ਸਥਿਤੀ ‘ਤੇ ਨਿਰਭਰ ਕਰਦਾ ਹੈ। ਇਸ ਸਮੱਸਿਆ ਨੂੰ ਦੂਰ ਕਰਨ ਲਈ ਡਾਕਟਰ fertilization ਦੀ ਦਵਾਈ ਵੀ ਦਿੰਦੇ ਹਨ ਅਤੇ ਜੇ ਸਥਿਤੀ ਗੰਭੀਰ ਹੋਵੇ ਤਾਂ ਸਰਜਰੀ ਵੀ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਤੁਸੀਂ ਕੁਝ ਚੀਜ਼ਾਂ ਦਾ ਧਿਆਨ ਰੱਖ ਕੇ ਇਸ ਸਮੱਸਿਆ ਤੋਂ ਬਚ ਸਕਦੇ ਹੋ ਜਿਵੇਂ ਕਿ…
- ਜਿੰਨਾ ਹੋ ਸਕੇ ਸ਼ਰਾਬ ਅਤੇ ਸਿਗਰੇਟ ਤੋਂ ਦੂਰ ਰਹੋ
- ਬਹੁਤ ਜ਼ਿਆਦਾ ਤਣਾਅ ਲੈਣ ਤੋਂ ਬਚੋ ਅਤੇ ਇਸਦੇ ਲਈ ਮਿਊਜ਼ਿਕ, ਯੋਗਾ ਦਾ ਸਹਾਰਾ ਲਓ
- ਯੋਗਾ ਕਰੋ ਕਿਉਂਕਿ ਉਸ ਨਾਲ ਪ੍ਰਜਨਨ ਅੰਗਾਂ ਦੀ ਸਿਹਤ ਸੁਧਰਦੀ ਹੈ।
- ਡਾਇਟ ‘ਚ ਵਿਟਾਮਿਨ ਸੀ, ਤਾਜ਼ੇ ਫਲ, ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਨਾਰੀਅਲ ਦਾ ਤੇਲ ਸ਼ਾਮਲ ਕਰੋ ਅਤੇ ਬਾਹਰ ਦਾ ਖਾਣ ਤੋਂ ਪਰਹੇਜ਼ ਕਰੋ।
ਕੀ ਮਾਂ ਬਣ ਪਾਉਣਾ ਸੰਭਵ ਹੈ: ਫੈਲੋਪਿਅਨ ਟਿਊਬਾਂ ਵਿਚ ਰੁਕਾਵਟ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਕਿਉਂਕਿ ਟਿਊਬਾਂ ਖੁੱਲ੍ਹਦੀਆਂ ਅਤੇ ਬੰਦ ਹੁੰਦੀਆਂ ਰਹਿੰਦੀਆਂ ਹਨ। ਅਜਿਹੇ ‘ਚ ਇਹ ਨਹੀਂ ਕਿਹਾ ਜਾ ਸਕਦਾ ਕਿ ਟਿਊਬ ‘ਚ ਰੁਕਾਵਟ ਹੈ ਜਾਂ ਨਹੀਂ। ਹਾਲਾਂਕਿ ਇਸ ਦੇ ਕਾਰਨ ਗਰਭਵਤੀ ਹੋਣ ਵਿੱਚ ਸਮੱਸਿਆ ਹੋ ਸਕਦੀ ਹੈ ਪਰ ਮਾਂ ਬਣਨਾ ਅਸੰਭਵ ਨਹੀਂ ਹੈ। ਜੇ ਤੁਸੀਂ ਸਰਜਰੀ ਤੋਂ ਬਾਅਦ ਵੀ ਮਾਂ ਨਹੀਂ ਬਣ ਪਾਉਂਦੇ ਤਾਂ ਤੁਸੀਂ ਆਈਵੀਐਫ ਵਰਗੀ ਤਕਨਾਲੋਜੀ ਦੀ ਸਹਾਇਤਾ ਲੈ ਸਕਦੇ ਹੋ।