Yoga health care tips: ਸਿਹਤਮੰਦ ਰਹਿਣ ਲਈ ਚੰਗੀ ਡਾਇਟ ਦੇ ਨਾਲ ਯੋਗਾ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨਾਲ ਸਰੀਰ ਦਾ ਵਧੀਆ ਵਿਕਾਸ ਹੋਣ ਦੇ ਨਾਲ ਇਮਿਊਨਿਟੀ ਵਧਦੀ ਹੈ। ਅਜਿਹੇ ‘ਚ ਤੁਹਾਨੂੰ ਬਿਮਾਰੀਆਂ ਨਾਲ ਲੜਨ ਦੀ ਤਾਕਤ ਮਿਲਦੀ ਹੈ। ਪਰ ਇਨ੍ਹਾਂ ਆਸਨਾਂ ਨੂੰ ਕਰਦੇ ਸਮੇਂ ਕੁਝ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੈ। ਨਹੀਂ ਤਾਂ ਇਸ ਨਾਲ ਫ਼ਾਇਦੇ ਹੋਣ ਦੇ ਬਜਾਏ ਨੁਕਸਾਨ ਸਹਿਣਾ ਪੈ ਸਕਦਾ ਹੈ। ਤਾਂ ਆਓ ਅਸੀਂ ਤੁਹਾਨੂੰ ਇਸ ਲੇਖ ਵਿਚ ਯੋਗਾ ਦੇ ਦੌਰਾਨ ਅਪਣਾਏ ਜਾਣ ਵਾਲੇ ਕੁਝ ਨਿਯਮਾਂ ਬਾਰੇ ਦੱਸਦੇ ਹਾਂ…
ਸ਼ੁਰੂਆਤ ‘ਚ ਸਖਤ ਆਸਣ ਕਰਨ ਤੋਂ ਪਰਹੇਜ਼ ਕਰੋ: ਜੇ ਤੁਸੀਂ ਪਹਿਲੀ ਵਾਰ ਯੋਗਾ ਸ਼ੁਰੂ ਕਰਨ ਲੱਗੇ ਹੋ ਤਾਂ ਆਸਾਨ ਯੋਗਾ ਆਸਣ ਕਰੋ। ਇਸਦੇ ਲਈ ਹਲਕੇ ਅਤੇ ਅਸਾਨ ਆਸਣਾਂ ਨੂੰ ਚੁਣੋ। ਤਾਂ ਜੋ ਮਾਸਪੇਸ਼ੀਆਂ ਵਿਚ ਕਿਸੀ ਵੀ ਤਰ੍ਹਾਂ ਦਾ ਖਿਚਾਅ ਨਾ ਹੋਵੇ। ਨਹੀਂ ਤਾਂ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਯੋਗਾ ਕਰਨ ਵਾਲੇ ਤੁਹਾਡੇ ਕੱਪੜੇ ਨਾ ਜ਼ਿਆਦਾ ਢਿੱਲੇ ਹੋਣ ਅਤੇ ਨਾ ਜ਼ਿਆਦਾ ਟਾਈਟ ਹੋਣ। ਹਮੇਸ਼ਾਂ ਅਜਿਹੇ ਕਪੜੇ ਦੀ ਚੋਣ ਕਰੋ ਜਿਸ ਨਾਲ ਤੁਸੀਂ ਸਾਰੇ ਯੋਗਾ ਆਸਨ ਨੂੰ ਆਰਾਮ ਨਾਲ ਕਰ ਸਕੋ।
ਆਸਣ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਹੀ ਕਰੋ: ਉਸੀ ਆਸਣ ਨੂੰ ਕਰਨ ਲਈ ਚੁਣੋ ਜਿਸ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਹੋਵੇ। ਜੇ ਤੁਸੀਂ ਚਾਹੋ ਤਾਂ ਤੁਸੀਂ ਇਸ ਲਈ ਯੋਗਾ ਮਾਹਰਾਂ ਦੀ ਮਦਦ ਲੈ ਸਕਦੇ ਹੋ। ਗਲਤ ਆਸਣ ਕਰਨ ਨਾਲ ਤੁਹਾਨੂੰ ਲਾਭ ਦੀ ਬਜਾਏ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਤੁਸੀਂ ਆਪਣੇ ਸਰੀਰ ਨੂੰ ਮੁਸੀਬਤ ਵਿੱਚ ਪਾ ਸਕਦੇ ਹੋ। ਅਜਿਹੇ ‘ਚ ਹਮੇਸ਼ਾਂ ਉਹੀ ਆਸਣ ਕਰੋ ਜੋ ਆਸਾਨ ਹੋਵੇ। ਨਾਲ ਹੀ ਤੁਹਾਨੂੰ ਚੰਗੀ ਤਰ੍ਹਾਂ ਕਰਨਾ ਆਉਂਦਾ ਹੋਵੇ।
ਯੋਗ ਦੇ ਵਿਚਕਾਰ ਪਾਣੀ ਪੀਣਾ ਗਲਤ: ਹੋ ਸਕਦਾ ਹੈ ਤੁਹਾਨੂੰ ਯੋਗਾ ਕਰਦੇ ਸਮੇਂ ਪਿਆਸ ਲੱਗੇ। ਪਰ ਫਿਰ ਵੀ ਇਸ ਸਮੇਂ ਪਾਣੀ ਪੀਣ ਤੋਂ ਪਰਹੇਜ਼ ਕਰੋ। ਅਸਲ ਵਿੱਚ ਯੋਗਾ ਕਰਨ ਨਾਲ ਸਰੀਰ ਦਾ ਤਾਪਮਾਨ ਵਧ ਜਾਂਦਾ ਹੈ। ਅਜਿਹੇ ‘ਚ ਪਾਣੀ ਪੀਣਾ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ। ਇਸ ਤੋਂ ਇਲਾਵਾ ਇਸ ਨਾਲ ਖੰਘ, ਜ਼ੁਕਾਮ ਅਤੇ ਬੁਖਾਰ ਵੀ ਹੋ ਸਕਦਾ ਹੈ। ਇਸ ਲਈ ਇਸ ਸਮੇਂ ਪਾਣੀ ਪੀਣ ਦੀ ਗਲਤੀ ਨਾ ਕਰੋ। ਇਸਨੂੰ ਹਮੇਸ਼ਾ ਯੋਗਾ ਕਰਨ ਦੇ 15 ਮਿੰਟਾਂ ਬਾਅਦ ਪੀਓ।
ਮੋਬਾਈਲ ‘ਤੇ ਧਿਆਨ ਨਾ ਦਿਓ: ਯੋਗਾ ਹਮੇਸ਼ਾ ਸ਼ਾਂਤ ਅਤੇ ਖੁੱਲ੍ਹੀ ਜਗ੍ਹਾ ‘ਤੇ ਕਰੋ। ਨਾਲ ਹੀ ਇਸ ਗੱਲ ਦਾ ਵੀ ਧਿਆਨ ਰੱਖੋ ਕਿ ਇਸ ਸਮੇਂ ਦੌਰਾਨ ਤੁਹਾਡਾ ਫੋਨ ਬੰਦ ਹੋਵੇ। ਜੇ ਤੁਸੀਂ ਫੋਨ ਦੀ ਵਰਤੋਂ ਕਰਦੇ ਹੋਏ ਯੋਗਾ ਕਰਦੇ ਹੋ ਤਾਂ ਤੁਸੀਂ ਚੰਗੀ ਤਰ੍ਹਾਂ ਗਹਿਰਾ ਸਾਹ ਨਹੀਂ ਲੈ ਸਕੋਗੇ। ਅਜਿਹੇ ‘ਚ ਤੁਹਾਨੂੰ ਯੋਗਾ ਦਾ ਪੂਰਾ ਫ਼ਾਇਦਾ ਨਹੀਂ ਮਿਲ ਪਵੇਗਾ। ਨਾਲ ਹੀ ਤੁਹਾਡਾ ਮਨ ਵੀ ਸ਼ਾਂਤ ਅਤੇ ਫਰੈਸ਼ ਹੋਣ ਦੀ ਬਜਾਏ ਉਸ ਤਰ੍ਹਾਂ ਦਾ ਹੀ ਰਹੇਗਾ।