farmers protest update: ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਾਲੇ 7ਵੇਂ ਦੌਰ ਦੀ ਗੱਲਬਾਤ ਕੱਲ ਭਾਵ 30 ਦਸੰਬਰ ਨੂੰ ਤੈਅ ਹੋਈ ਹੈ।ਇਸ ਦੌਰਾਨ ਕਿਸਾਨਾਂ ਦਾ ਪ੍ਰਦਰਸ਼ਨ ਜਾਰੀ ਹੈ।ਪਟਨਾ ਤੋਂ ਲੈ ਕੇ ਦਿੱਲੀ ਤੱਕ ਕਿਸਾਨ ਸੜਕਾਂ ‘ਤੇ ਉੱਤਰੇ ਹੋਏ ਹਨ ਅਤੇ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।ਦੱਸ ਦੇਈਏ ਕਿ ਪਟਨਾ ਵਿਖੇ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਅਤੇ ਲੈਫਟ ਪਾਰਟੀਆਂ ਵਲੋਂ ਰਾਜਭਵਨ ਤੱਕ ਕੱਢੇ ਜਾ ਰਹੇ ਕਿਸਾਨ
ਮੋਰਚੇ ਨੂੰ ਪੁਲਸ ਵਲੋਂ ਰੋਕਿਆ ਗਿਆ ਹੈ।ਇਸ ਤੋਂ ਬਾਅਦ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪ ਹੋਈ।ਝੜਪ ਤੋਂ ਬਾਅਦ ਪੁਲਸ ਨੇ ਪ੍ਰਦਰਸ਼ਨਕਾਰੀਆਂ ‘ਤੇ ਲਾਠੀਚਾਰਜ ਕੀਤਾ।ਖੇਤੀ ਕਾਨੂੰਨਾਂ ਦੇ ਵਿਰੁੱਧ ਦੇਸ਼ਭਰ ‘ਚ ਪ੍ਰਦਰਸ਼ਨ ਚੱਲ ਰਿਹਾ ਹੈ।ਪਟਨਾ ‘ਚ ਅੱਜ ਅਖਿਲ ਭਾਰਤੀ ਕਿਸਾਨ ਸੰਘਰਸ਼ ਕਮੇਟੀ ਅਤੇ ਲੈਫਟ ਪਾਰਟੀਆਂ ਵਲੋਂ ਕਿਸਾਨ ਮਾਰਚ ਕੱਢਿਆ ਜਾ ਰਿਹਾ ਸੀ।ਇਹ ਮਾਰਚ ਰਾਜਭਵਨ ਤੱਕ ਕੱਢਿਆ ਜਾ ਰਿਹਾ ਸੀ।ਐੱਨਸੀਪੀ ਪ੍ਰਧਾਨ ਸ਼ਰਦ ਪਵਾਰ ਨਾਲ ਸੰਯੁਕਤ ਕਿਸਾਨ ਮੋਰਚਾ ਦੇ ਮਹਾਰਾਸ਼ਟਰ ਨਾਲ ਜੁੜੇ ਕਿਸਾਨ ਨੇਤਾਵਾਂ ਨੇ ਮੁਲਾਕਾਤ ਕੀਤੀ।ਇਹ ਕਿਸਾਨ ਨੇਤਾ ਸਿੰਘੂ ਬਾਰਡਰ ਅਤੇ ਪਲਵਲ ‘ਤੇ ਪ੍ਰਦਰਸ਼ਨ ‘ਚ ਸ਼ਾਮਲ ਹਨ ਅਤੇ ਸਰਕਾਰ ਦੇ ਨਾਲ ਗੱਲਬਾਤ ‘ਚ ਵੀ ਹਿੱਸਾ ਲੈ ਚੁੱਕੇ ਹਨ।ਕਿਸਾਨ ਨੇਤਾਵਾਂ ਮੁਤਾਬਕ, ਪਵਾਰ ਨੇ ਕਿਸਾਨ ਨੇਤਾਵਾਂ ਨੇ ਕਿਹਾ ਕਿ ਜੇਕਰ 30 ਦਸੰਬਰ ਨੂੰ ਕੋਈ ਹੱਲ ਨਹੀਂ ਨਿਕਲਦਾ ਤਾਂ ਕਿਸਾਨਾਂ ਵੱਲੋਂ ਵੱਡੇ ਪੱਧਰ ਰੋਸ ਮਾਰਚ ਕੱਢਿਆ ਜਾਵੇਗਾ।
ਨਵਜੋਤ ਸਿੱਧੂ ਦੇ ਘਰ ਨੂੰ ਕਲਾਕਾਰਾਂ ਨੇ ਪਾ ਲਿਆ ਘੇਰਾ, ਘਰ ਦੇ ਬਾਹਰ ਖੜ ਕੇ ਲਾਇਆ ਤਵਾ ਤੇ ਪਾਈਆਂ ਬੋਲੀਆਂ, Exclusive