ਖੇਤੀ ਕਾਨੂੰਨ ਮੁੱਦੇ ‘ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ 6ਵੇਂ ਦੌਰ ਦੀ ਮੀਟਿੰਗ ਹੋਈ ਹੈ। 5 ਘੰਟੇ ਚੱਲੀ 6ਵੇਂ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ ਹੈ। ਸਰਕਾਰ ਖੇਤੀਬਾੜੀ ਬਿੱਲ ਰੱਦ ਨਾ ਕਰਨ ‘ਤੇ ਅੜੀ ਹੋਈ ਹੈਤੇ ਉੱਥੇ ਹੀ ਕਿਸਾਨ ਜਥੇਬੰਦੀਆਂ ਖੇਤੀਬਾੜੀ ਬਿੱਲਾਂ ਨੂੰ ਵਾਪਸ ਕਰਾਉਣ ‘ਤੇ ਅੜੇ ਹੋਏ ਹਨ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹਨਾਂ ਬਿੱਲਾਂ ‘ਚ ਕਿਸੇ ਵੀ ਤਰ੍ਹਾਂ ਦਾ ਸੋਧ ਨਹੀਂ ਚਾਹੀਦਾ। ਦੱਸ ਦਈਏ ਸਰਕਾਰ ਵੱਲੋਂ ਖੇਤੀਬਾੜੀ ਦੇ 4 ਮੁੱਦਿਆਂ ‘ਚੋਂ 2 ‘ਤੇ ਸਰਕਾਰ ਦੀ ਸਹਿਮਤੀ ਹੋ ਗਈ ਹੈ। ਪਰਾਲੀ ਵਾਲੇ ਆਰਡੀਨੈਸ ‘ਤੇ ਸਰਕਾਰ ਨੇ ਦਿੱਤਾ ਭਰੋਸਾ ਅਤੇ ਕਿਸਾਨਾਂ ਨੂੰ ਆਰਡੀਨੈਸ ‘ਚੋ ਬਾਹਰ ਰੱਖਣ ਦਾ ਵੀ ਭਰੋਸਾ ਦਿੱਤਾ ਹੈ। ਸਰਕਾਰ ਕਿਹਾ ਕਿ ਉਹ ਬਿਜਲੀ ਸੋਧ ਬਿੱਲ ਨਹੀਂ ਲਿਆਵੇਗੀ। ਕੇਂਦਰ ਨੇ ਕਿਸਾਨਾਂ ਲਈ ਕਮੇਟੀ ਬਣਾਉਣ ਦਾ ਮਤਾ ਵੀ ਪਾਸ ਕੀਤਾ ਹੈ।