2021 health resolutions: 2020 ਦਾ ਇਹ ਸਾਲ ਖ਼ਤਮ ਹੋਣ ‘ਚ ਅੱਜ ਦਾ ਹੀ ਦਿਨ ਬਾਕੀ ਹੈ। ਅਜਿਹੇ ‘ਚ ਹਰ ਕੋਈ ਨਵੇਂ ਸਾਲ ਨੂੰ ਲੈ ਕੇ ਬਹੁਤ ਉਤਸਾਹਿਤ ਹੈ। ਬਹੁਤ ਸਾਰੇ ਲੋਕ ਨਵੇਂ ਸਾਲ ਵਿਚ ਅਲੱਗ-ਅਲੱਗ ਨਿਊ ਯੀਅਰ resolution ਲੈਂਦੇ ਹਨ। ਇਸ ਵਿਚ ਲੋਕ ਖ਼ਾਸ ਤੌਰ ‘ਤੇ ਡਾਈਟਿੰਗ, ਭਾਰ ਘਟਾਉਣ, ਯੋਗਾ ਆਦਿ ਬਾਰੇ ਸੋਚਦੇ ਹਨ। ਪਰ ਸ਼ੁਰੂਆਤ ਵਿਚ ਤਾਂ ਹਰ ਕੋਈ ਬਹੁਤ ਚਾਅ ਨਾਲ ਅਪਣਾਉਂਦਾ ਹੈ। ਪਰ ਬਾਅਦ ‘ਚ ਹੌਲੀ-ਹੌਲੀ ਇਨ੍ਹਾਂ ਚੀਜ਼ਾਂ ਤੋਂ ਬੋਰ ਹੋ ਜਾਂਦੇ ਹਾਂ। ਇਸ ਤਰ੍ਹਾਂ ਉਹ ਜਲਦੀ ਹੀ ਆਪਣੇ ਨਿਊ ਯੀਅਰ resolution ਨੂੰ ਭੁੱਲ ਜਾਂਦੇ ਹਨ। ਅਜਿਹੇ ‘ਚ ਜੇ ਤੁਸੀਂ ਵੀ ਇਸ ਤਰ੍ਹਾਂ ਦੇ ਹੀ ਹੋ ਤਾਂ ਇਸ ਵਾਰ ਤੁਸੀਂ ਕੁਝ ਵੱਖਰਾ ਕਰ ਸਕਦੇ ਹੋ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ਦੇ ਜ਼ਰੀਏ 6 ਆਦਤਾਂ ਦੇ ਬਾਰੇ ਦੱਸਦੇ ਹਾਂ। ਇਨ੍ਹਾਂ ਨੂੰ ਅਪਣਾ ਕੇ ਤੁਸੀਂ ਬਿਨਾਂ ਕਿਸੇ ਮਿਹਨਤ ਦੇ ਭਾਰ ਨੂੰ ਕੰਟਰੋਲ ਕਰਨ ਦੇ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖ ਪਾਓਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਸਿਹਤਮੰਦ ਆਦਤਾਂ ਬਾਰੇ ਜੋ ਤੁਹਾਨੂੰ 2021 ਦੇ ਨਿਊ ਯੀਅਰ resolution ਵਿੱਚ ਲੈਣਾ ਚਾਹੀਦਾ ਹੈ।
ਨਾਸ਼ਤੇ ਵਿੱਚ ਸ਼ਾਮਲ ਕਰੋ ਇਹ ਚੀਜ਼ਾਂ: ਜੇ ਤੁਸੀਂ ਹੈਲਥੀ ਨਾਸ਼ਤਾ ਖਾਂਦੇ ਹੋ ਤਾਂ ਇਸ ਨਾਲ ਦਿਨਭਰ ਸਰੀਰ ‘ਚ ਐਨਰਜ਼ੀ ਰਹਿੰਦੀ ਹੈ। ਨਾਲ ਹੀ ਬਿਮਾਰੀਆਂ ਤੋਂ ਬਚਾਅ ਰਹਿਣ ਵਿਚ ਸਹਾਇਤਾ ਮਿਲਦੀ ਹੈ। ਇਸ ਦੇ ਲਈ ਤੁਸੀਂ ਨਾਸ਼ਤੇ ਵਿੱਚ ਓਟਸ, ਦਲੀਆ, ਮੌਸਮੀ ਫਲ, ਪਰਾਂਠੇ, ਤਾਜ਼ੇ ਫਲਾਂ ਦਾ ਜੂਸ ਸ਼ਾਮਲ ਕਰ ਸਕਦੇ ਹੋ। ਦੁਪਹਿਰ ਦੇ ਸਮੇਂ ਖਾਣੇ ਤੋਂ ਥੋੜ੍ਹੀ ਦੇਰ ਬਾਅਦ 15 ਮਿੰਟ ਦੀ ਨੀਂਦ ਲੈਣਾ ਚੰਗਾ ਵਿਚਾਰ ਹੈ। ਇਸ ਨਾਲ ਸਰੀਰ ਅਤੇ ਦਿਮਾਗ ਰਿਲੈਕਸ ਰਹਿੰਦਾ ਹੈ। ਅਜਿਹੇ ‘ਚ ਫਰੈਸ਼ ਮਾਇੰਡ ਨਾਲ ਕੰਮ ਕਰਨ ‘ਚ ਸਹਾਇਤਾ ਮਿਲਦੀ ਹੈ। ਨਾਲ ਹੀ ਮੈਮੋਰੀ ਪਾਵਰ ਵੀ ਤੇਜ਼ ਹੁੰਦੀ ਹੈ। ਇਸ ਲਈ ਦੁਪਹਿਰ ਦੇ ਸਮੇਂ ਥੋੜਾ ਸਮਾਂ ਕੱਢ ਕੇ ਸੋਵੋ।
ਪਾਣੀ ਪੀਕੇ ਸਰੀਰ ਨੂੰ ਕਰੋ ਡੀਟੌਕਸ: ਬਿਮਾਰੀਆਂ ਤੋਂ ਬਚਾਅ ਰੱਖਣ ਲਈ ਸਰੀਰ ਨੂੰ ਡੀਟੌਕਸ ਕਰਨਾ ਜ਼ਰੂਰੀ ਹੈ। ਇਸ ਨਾਲ ਸਰੀਰ ਵਿਚ ਜਮ੍ਹਾ ਹੋਈ ਗੰਦਗੀ ਨੂੰ ਦੂਰ ਕਰਨ ਵਿਚ ਮਦਦ ਮਿਲਦੀ ਹੈ। ਇਸ ਦੇ ਲਈ ਰੋਜ਼ਾਨਾ 8-10 ਗਲਾਸ ਪਾਣੀ ਪੀਓ। ਜੇ ਤੁਸੀਂ ਚਾਹੋ ਤਾਂ ਤੁਸੀਂ ਗਰਮ ਪਾਣੀ ਵਿਚ ਨਿੰਬੂ ਦਾ ਰਸ, ਗਾਜਰ ਅਤੇ ਚੁਕੰਦਰ ਦਾ ਜੂਸ ਵੀ ਪੀ ਸਕਦੇ ਹੋ। ਇਸ ਤੋਂ ਇਲਾਵਾ ਤਾਜ਼ੇ ਫਲ ਅਤੇ ਸਬਜ਼ੀਆਂ ਖਾਣਾ ਵੀ ਸਹੀ ਰਹੇਗਾ। ਇਸ ਨਾਲ ਸਰੀਰ ‘ਚ ਪਾਣੀ ਦੀ ਕਮੀ ਪੂਰੀ ਹੋਣ ਦੇ ਨਾਲ ਪੇਟ ਨੂੰ ਸਾਫ ਕਰਨ ਵਿਚ ਸਹਾਇਤਾ ਮਿਲੇਗੀ। ਇਸ ਤਰ੍ਹਾਂ ਕਬਜ਼, ਪੇਟ ਦਰਦ, ਐਸੀਡਿਟੀ ਆਦਿ ਤੋਂ ਬਚਾਅ ਰਹੇਗਾ। ਨਾਲ ਹੀ ਇਨ੍ਹਾਂ ‘ਚ ਫਾਈਬਰ ਜ਼ਿਆਦਾ ਹੋਣ ਨਾਲ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਅਜਿਹੇ ‘ਚ ਭਾਰ ਵਧਣ ਦੀ ਸਮੱਸਿਆ ਤੋਂ ਬਚਾਅ ਰਹੇਗਾ।
ਹੌਲੀ-ਹੌਲੀ ਅਤੇ ਖੁਸ਼ੀ ਨਾਲ ਖਾਓ: ਭੋਜਨ ਨੂੰ ਜਲਦੀ-ਜਲਦੀ ਨਾ ਖਾਓ। ਇਸ ਦੇ ਕਾਰਨ ਭੋਜਨ ਨੂੰ ਹਜ਼ਮ ਕਰਨ ‘ਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਪਾਚਨ ਤੰਤਰ ਖਰਾਬ ਹੋਣ ਦੇ ਨਾਲ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਨਾਲ ਹੀ ਜੇ ਤੁਸੀਂ ਭੋਜਨ ਦੁਖੀ ਮਨ ਨਾਲ ਖਾਓਗੇ ਤਾਂ ਇਸ ਨਾਲ ਮੇਟਾਬੋਲੀਜਿਮ ਘਟ ਹੋਣ ਲੱਗੇਗਾ। ਇਸ ਤਰ੍ਹਾਂ ਭੋਜਨ ਸਹੀ ਤਰ੍ਹਾਂ ਹਜ਼ਮ ਨਾ ਹੋਣ ਦੇ ਕਾਰਨ ਸਰੀਰ ਵਿਚ ਫੈਟ ਜਮ੍ਹਾਂ ਹੋਣ ਲੱਗੇਗਾ। ਨਾਲ ਹੀ ਅਨਹੈਲਥੀ ਚੀਜ਼ਾਂ ਖਾਣ ਦੀ ਕਰੇਵਿੰਗ ਵੀ ਹੋਵੇਗੀ। ਅਕਸਰ ਲੋਕ ਫ਼ੋਨ ਫੜ ਕੇ ਕਈ ਘੰਟੇ ਬੈਠੇ ਰਹਿੰਦੇ ਹਨ। ਇਸ ਨਾਲ ਸਮੇਂ ਦੀ ਬਰਬਾਦੀ ਹੋਣ ਦੇ ਨਾਲ ਵਜ਼ਨ ਵਧਣ ਅਤੇ ਸਰੀਰ ਨਾਲ ਸਬੰਧਤ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ ‘ਚ ਫੋਨ ‘ਤੇ ਗੱਲ ਕਰਦੇ ਸਮੇਂ ਤੁਰੋ। ਇਸ ਤਰੀਕੇ ਨਾਲ ਤੁਹਾਡਾ ਭਾਰ ਕੰਟਰੋਲ ‘ਚ ਰਹਿਣ ‘ਚ ਮਦਦ ਮਿਲੇਗੀ।
ਘਰ ਦੇ ਕੰਮ ਕਰੋ: ਜਦੋਂ ਵੀ ਫ੍ਰੀ ਸਮਾਂ ਹੋਵੇ ਤਾਂ ਫੋਨ ਦੀ ਵਰਤੋਂ ਕਰਨ ਦੀ ਬਜਾਏ ਘਰ ਦੇ ਕੰਮ ਕਰੋ। ਇਸ ਨਾਲ ਤੁਹਾਡੇ ਸਰੀਰ ਦੀ ਕਸਰਤ ਹੋਣ ਦੇ ਨਾਲ ਘਰ ਦਾ ਕੰਮ ਵੀ ਅਸਾਨੀ ਨਾਲ ਹੋ ਜਾਣਗੇ। ਅਜਿਹੇ ‘ਚ ਤੁਹਾਨੂੰ ਭਾਰ ਨੂੰ ਕੰਟਰੋਲ ਕਰਨ ਲਈ ਅਲੱਗ ਤੋਂ ਐਕਸਰਸਾਈਜ਼ ਜਾਂ ਯੋਗਾ ਕਰਨ ਦੀ ਜ਼ਰੂਰਤ ਨਹੀਂ ਪਏਗੀ। ਇਸ ਤੋਂ ਇਲਾਵਾ ਕੋਈ ਸਾਮਾਨ ਲੈਣ ਲਈ ਕਾਰ ਜਾਂ ਸਕੂਟੀ ਦੀ ਥਾਂ ਪੈਦਲ ਜਾਂ ਸਾਈਕਲ ‘ਤੇ ਜਾਓ। ਲਿਫਟ ਦੀ ਜਗ੍ਹਾ ਪੌੜੀਆਂ ਦੀ ਵਰਤੋਂ ਕਰੋ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਤਣਾਅ ਘੱਟ ਲਓ ਅਤੇ ਜ਼ਿਆਦਾ ਤੋਂ ਜ਼ਿਆਦਾ ਖੁਸ਼ ਰਹੋ।
- ਆਪਣੇ ਸੌਣ ਅਤੇ ਜਾਗਣ ਦਾ ਸਮਾਂ ਸੈੱਟ ਕਰੋ।
- ਆਪਣੀ ਬਿਜ਼ੀ ਜ਼ਿੰਦਗੀ ਤੋਂ ਸਮਾਂ ਕੱਢਕੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰੋ।
- ਜ਼ਿਆਦਾ ਤੋਂ ਜ਼ਿਆਦਾ ਖੁਸ਼ ਰਹਿਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਨੂੰ ਸਰੀਰਕ ਅਤੇ ਮਾਨਸਿਕ ਤੌਰ ‘ਤੇ ਆਰਾਮ ਮਿਲੇਗਾ।
- ਜ਼ਿਆਦਾ ਮਾਤਰਾ ‘ਚ ਮਸਾਲੇਦਾਰ, ਜੰਕ ਫੂਡ ਖਾਣ ਤੋਂ ਪਰਹੇਜ਼ ਕਰੋ।