286 cases of corona cases : ਪੰਜਾਬ ‘ਚ ਕੋਰੋਨਾ ਦੇ ਮਾਮਲੇ ਹੁਣ ਘਟਨੇ ਸ਼ੁਰੂ ਹੋ ਗਏ ਹਨ। ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 286 ਕੇਸ ਸਾਹਮਣੇ ਆਏ ਹਨ ਤੇ ਸੂਬੇ ‘ਚ ਅੱਜ ਕੋਰੋਨਾ ਕਾਰਨ 10 ਮੌਤਾਂ ਹੋਈਆਂ। ਸਭ ਤੋਂ ਵੱਧ ਕੇਸ ਜਿਲ੍ਹਾ ਮੋਹਾਲੀ ਤੋਂ ਸਾਹਮਣੇ ਆਏ ਜੋ ਕਿ 41 ਹਨ। ਇਸੇ ਤਰ੍ਹਾਂ ਜਲੰਧਰ ਤੋਂ 42 ਤੇ ਲੁਧਿਆਣਾ ਤੋਂ 36 ਪਾਜੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ। ਨਾਲ ਹੀ ਰਾਹਤ ਭਰੀ ਗੱਲ ਇਹ ਵੀ ਰਹੀ ਕਿ 453 ਮਰੀਜ਼ਾਂ ਨੂੰ ਵੱਖ-ਵੱਖ ਹਸਪਤਾਲਾਂ ਤੋਂ ਛੁੱਟੀ ਦਿੱਤੀ ਗਈ। ਉਥੇ ਹੀ ਪੰਜਾਬ ਵਿੱਚ ਅੱਜ ਅੰਮ੍ਰਿਤਸਰ ਤੋਂ 2, ਹੁਸ਼ਿਆਰਪੁਰ ਤੋਂ ਇੱਕ, ਜਲੰਧਰ ਤੋਂ ਦੋ, ਲੁਧਿਆਣਾ ਤੋਂ ਦੋ, ਰੋਪੜ ਤੋਂ ਦੋ ਅਤੇ ਸ਼ਹੀਦ ਭਗਤ ਸਿੰਘ ਨਗਰ ਤੋਂ ਇੱਕ ਮਰੀਜ਼ ਨੇ ਦਮ ਤੋੜਿਆ।
ਸੂਬੇ ‘ਚ ਹੁਣ ਤੱਕ 3900473 ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਤੇ ਪਿਛਲੇ 24 ਘੰਟਿਆਂ ‘ਚ 21874 ਸੈਂਪਲ ਲਏ ਗਏ। ਹੁਣ ਤੱਕ ਸੂਬੇ ‘ਚੋਂ 166652 ਮਰੀਜ਼ ਪਾਜੀਟਿਵ ਪਾਏ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ 157496 ਨੂੰ ਡਿਸਚਾਰਜ ਕੀਤਾ ਜਾ ਚੁੱਕਾ ਹੈ। ਐਕਟਿਵ ਕੇਸਾਂ ਦੀ ਗਿਣਤੀ 3685 ਤੱਕ ਜਾ ਪੁੱਜੀ ਹੈ, ਜਿਨ੍ਹਾਂ ਵਿੱਚ 73 ਆਕਸੀਜਨ ਸਪੋਰਟ ‘ਤੇ ਹਨ ਅਤੇ 16 ਦੀ ਹਾਲਤ ਗੰਭੀਰ ਹੈ ਤੇ ਉਹ ਵੈਂਟੀਲੇਟਰ ‘ਤੇ ਹਨ। ਸੂਬੇ ‘ਚ ਹੁਣ ਤੱਕ ਕੋਰੋਨਾ ਨਾਲ 5341 ਮਰੀਜ਼ ਮੌਤ ਦੇ ਮੂੰਹ ‘ਚ ਜਾ ਚੁੱਕੇ ਹਨ।