farmers protest update: ਅੱਜ ਭਾਵ 1 ਜਨਵਰੀ 2021 ਨੂੰ ਕਿਸਾਨ ਅੰਦੋਲਨ 37ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।ਕਿਸਾਨਾਂ ਅਤੇ ਸਰਕਾਰ ਵਿਚਾਲੇ 7ਵੇਂ ਦੌਰ ਦੀ ਗੱਲਬਾਤ ‘ਚ ਕੋਈ ਹੱਲ ਨਹੀਂ ਸੀ।ਪਰ ਹੁਣ ਗੱਲ ਆਰ-ਪਾਰ ਲਾਉਣ ਲਈ 4 ਜਨਵਰੀ ਨੂੰ 7ਵੇਂ ਦੌਰ ਦੀ ਬੈਠਕ ਤੈਅ ਕੀਤੀ ਗਈ ਹੈ।ਕਿਸਾਨਾਂ ਨੂੰ ਵੀ ਉਮੀਦ ਦੀ ਇੱਕ ਉਮੀਦ ਜਾਗੀ ਹੈ।ਪਰ ਕਿਸਾਨ ਅਜੇ ਵੀ ਉਸੇ ਤਰ੍ਹਾਂ ਆਪਣੀਆਂ ਮੰਗਾਂ ਲਈ ਡਟੇ ਹੋਏ ਹਾਂ।ਕਿਸਾਨ ਅੰਦੋਲਨ ਜਾਰੀ ਹੈ।ਖੇਤੀ ਕਾਨੂੰਨਾਂ ਦੇ ਵਿਰੁੱਧ ਕਿਸਾਨ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ।ਅੱਜ ਕਿਸਾਨ ਅੰਦੋਲਨ ਦਾ 37ਵਾਂ ਦਿਨ ਹੈ।ਸਿੰਘੂ ਬਾਰਡਰ ‘ਤੇ ਅੱਜ 80 ਕਿਸਾਨ ਸੰਗਠਨਾਂ ਦੀ ਵਜੇ ਬੈਠਕ ਹੋਵੇਗੀ।ਇਸ ਤੋਂ ਪਹਿਲਾਂ ਕਿਸਾਨ ਅਤੇ ਸਰਕਾਰ ਵਿਚਾਲੇ 6ਵੇਂ ਦੌਰ ਦੀ ਗੱਲਬਾਤ ‘ਚ ਪੂਰਾ ਹੱਲ ਨਹੀਂ ਨਿਕਲਿਆ।4 ਜਨਵਰੀ ਦੀ ਬੈਠਕ ਤੋਂ ਪਹਿਲਾਂ ਕਿਸਾਨ ਅਗਲੀ ਰਣਨੀਤੀ ਬਣਾਉਣਗੇ।
ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਦੁਆਰਾ ਕੇਂਦਰੀ ਖੇਤੀ ਕਾਨੂੰਨਾਂ ‘ਤੇ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਨਹੀਂ ਕੀਤੀਆਂ ਜਾਂਦੀਆਂ ਉਹ ਨਵਾਂ ਸਾਲ ਨਹੀਂ ਮਨਾਉਣਗੇ। ਕਿਸਾਨਾਂ ਨੇ ਕਿਹਾ, “ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਪ੍ਰਵਾਨ ਕਰਦੀ, ਉਦੋਂ ਤੱਕ ਸਾਡੇ ਲਈ ਨਵਾਂ ਸਾਲ ਨਹੀਂ ਹੁੰਦਾ।” ਕਿਸਾਨਾਂ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਹੋਈ ਗੱਲਬਾਤ ਵਿੱਚ ਸਰਕਾਰ ਨੇ ਬਿਜਲੀ ਦੇ ਬਿੱਲ ਵਿੱਚ ਵਾਧੇ ਅਤੇ ਪਰਾਲੀ ਸਾੜਨ ਦੇ ਜ਼ੁਰਮਾਨੇ ਨਾਲ ਸਬੰਧਤ ਚਿੰਤਾਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਪਰ ਇਹ ਜਸ਼ਨ ਮਨਾਉਣ ਲਈ ਕਾਫ਼ੀ ਨਹੀਂ ਹੈ।
ਜਿੱਤ ਕੇ ਹੀ ਦੇਖਾਂਗਾ ਨਵਜੰਮੀ ਧੀ ਦਾ ਮੂੰਹ, Australia ਤੋਂ ਆਏ ਇਸ ਗੱਭਰੂ ਨੇ ਕਿਸਾਨੀ ਅੰਦੋਲਨ ‘ਚ ਲਿਆ ਵੱਡਾ ਸੰਕਲਪ