rahul gandhi nirmala sitharaman: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਮੋਦੀ ਸਰਕਾਰ ‘ਤੇ ਤੰਜ ਕੱਸਦੇ ਰਹਿੰਦੇ ਹਨ।ਵੀਰਵਾਰ ਨੂੰ ਰਾਹੁਲ ਗਾਂਧੀ ਨੇ ਕੁਝ ਉਦਯੋਗਪਤੀਆਂ ਦੇ ਕਰਜ਼ ਮਾਫੀ ਨੂੰ ਲੈ ਕੇ ਮੋਦੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਸੀ।ਹੁਣ ਇਸ ‘ਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਲਟਵਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ਦੇ ਲੋਕਾਂ ਨੂੰ ਵਾਰ-ਵਾਰ ਗੁੰਮਰਾਹ ਕਰਨਾ ਚਾਹੁੰਦੀ ਹੈ। ਵਿੱਤ ਮੰਤਰੀ ਨੇ ਕਰਜ਼ਾ ਮੁਆਫੀ, ਵਸੂਲੀ ਅਤੇ ਹੋਰ ਮੁੱਦਿਆਂ ਨਾਲ ਸਬੰਧਤ ਆਪਣੇ ਕੁਝ ਪੁਰਾਣੇ ਟਵੀਟ ਸਾਂਝੇ ਕੀਤੇ ਅਤੇ ਕਿਹਾ ਕਿ ਜੇ ਰਾਹੁਲ ਗਾਂਧੀ ਭੁੱਲ ਗਏ ਹਨ ਤਾਂ ਇਸ ਦੀ ਜਾਂਚ ਕਰੋ। ਨਿਰਮਲਾ ਸੀਤਾਰਮਨ ਨੇ ਅਪਰੈਲ ਵਿੱਚ ਕੀਤੇ ਇੱਕ ਟਵੀਟ ਰਾਹੀਂ ਰਾਹੁਲ ਨੂੰ ਨਿਸ਼ਾਨਾ ਬਣਾਇਆ ਸੀ। ਵਿੱਤ ਮੰਤਰੀ ਦੇ ਪੁਰਾਣੇ ਟਵੀਟ ਵਿੱਚ ਨੀਰਵ ਮੋਦੀ, ਮੇਹੁਲ ਚੋਕਸੀ,
ਵਿਜੇ ਮਾਲਿਆ ਦੇ ਕਰਜ਼ੇ ਅਤੇ ਵਸੂਲੀ ਦਾ ਵੀ ਜ਼ਿਕਰ ਹੈ।ਦਰਅਸਲ ਵੀਰਵਾਰ ਨੂੰ ਰਾਹੁਲ ਗਾਂਧੀ ਨੇ ਟਵੀਟ ਕਰਦਿਆਂ ਹੋਏ ਲਿਖਿਆ ਸੀ ਕਿ , 2378760000000 ਰੁਪਏ ਦਾ ਕਰਜ਼ ਇਸ ਸਾਲ ਮੋਦੀ ਸਰਕਾਰ ਨੇ ਕੁਝ ਉਦਯੋਗਪਤੀਆਂ ਦਾ ਮਾਫ ਕੀਤਾ।ਇਸ ਰਕਮ ਨਾਲ ਕੋਵਿਡ ਦੇ ਮੁਸ਼ਕਿਲ ਸਮਾਂ ‘ਚ 11 ਕਰੋੜ ਪਰਿਵਾਰਾਂ ਨੂੰ 20-20 ਹਜ਼ਾਰ ਰੁਪਏ ਦਿੱਤੇ ਜਾ ਸਕਦੇ ਸਨ।ਮੋਦੀ ਜੀ ਦੇ ਵਿਕਾਸ ਦੀ ਅਸਲੀਅਤ।ਹਾਲ ਹੀ ‘ਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪੀਐੱਮ ਮੋਦੀ ਨੇ ਹਰ ਆਦਮੀ ਦੇ ਬੈਂਕ ਖਾਤੇ ‘ਚ 15 ਲੱਖ ਅਤੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ।ਨੋਟਬੰਦੀ ਦੀ ਯਾਦ ਦਿਵਾਉਂਦਿਆਂ ਹੋਏ ਰਾਹੁਲ ਗਾਂਧੀ ਬੋਲੇ ਕਿ ਪੀਐੱਮ ਮੋਦੀ ਨੇ ਕਿਹਾ ਸੀ ਕਿ ਮੈਨੂੰ 50 ਦਿਨ ਦਾ ਸਮਾਂ ਦਿਓ ਸਭ ਠੀਕ ਕਰ ਦਿਆਂਗਾ।ਪਰ ਅਜਿਹਾ ਕੁਝ ਨਹੀਂ ਹੋਇਆ।
35 ਰੁਪਏ ਦਾ ਪੈਂਦਾ ਤੇਲ, ਇਸ ਮੋਟਰਸਾਈਕਲ ਨੇ ਸਿੰਘੂ ਬਾਰਡਰ ‘ਤੇ ਪਾਈ ਧੱਕ ਦੇਖੋ ਪੰਜਾਬੀ ਦੀ ਗਰਜ਼…