Weight loss drink: ਮੋਟਾਪਾ ਨਾ ਸਿਰਫ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਬਲਕਿ ਇਹ ਸਾਡੇ ਸਰੀਰ ਨੂੰ ਬੇਡੋਲ ਅਤੇ ਬਦਸੂਰਤ ਵੀ ਦਿਖਾਉਂਦਾ ਹੈ ਖਾਸ ਕਰਕੇ ਬੈਲੀ ਫੈਟ। ਖਾਣ-ਪੀਣ ਅਤੇ ਲਾਈਫਸਟਾਈਲ ਦੀਆਂ ਗ਼ਲਤ ਆਦਤਾਂ ਦੇ ਕਾਰਨ ਫੈਟ ਪੇਟ ‘ਚ ਜੰਮਣਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਹੌਲੀ-ਹੌਲੀ ਬਾਹਰ ਤਿਉਂ ਲੱਗਦਾ ਹੈ। ਪੁਰਸ਼ਾਂ ਨਾਲੋਂ ਔਰਤਾਂ ਵਿਚ ਬੈਲੀ ਫੈਟ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ। ਬਹੁਤ ਘੱਟ ਔਰਤਾਂ ਵੱਧਦੇ ਭਾਰ ਨੂੰ ਕੰਟਰੋਲ ‘ਚ ਕਰ ਪਾਉਂਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਅਜਿਹੀ ਜਾਦੂਈ ਡ੍ਰਿੰਕ ਬਾਰੇ ਦੱਸਾਂਗੇ ਜਿਸ ਨਾਲ ਨਾ ਸਿਰਫ ਤੁਹਾਡਾ ਬੈਲੀ ਫੈਟ ਛੂਮੰਤਰ ਹੋ ਜਾਵੇਗਾ ਬਲਕਿ ਇਸ ਨਾਲ ਵਜ਼ਨ ਵੀ ਕੰਟਰੋਲ ‘ਚ ਰਹੇਗਾ। ਆਓ ਤੁਹਾਨੂੰ ਦੱਸਦੇ ਹਾਂ ਬੈਲੀ ਫੈਟ ਨੂੰ ਘਟਾਉਣ ਲਈ ਡ੍ਰਿੰਕ…
ਡ੍ਰਿੰਕ ਲਈ ਸਮੱਗਰੀ
- ਗਰਮ ਪਾਣੀ – 1 ਗਲਾਸ
- ਜੀਰਾ – 1/2 ਚਮਚ
- ਅਦਰਕ – 1/2 ਚਮਚ
- ਹਲਦੀ ਪਾਊਡਰ – ਚੁਟਕੀਭਰ
ਡਰਿੰਕ ਬਣਾਉਣ ਦਾ ਤਰੀਕਾ: ਇਸ ਦੇ ਲਈ 1 ਗਲਾਸ ਗਰਮ ਪਾਣੀ ਵਿੱਚ ਸਾਰੀ ਸਮੱਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਨੂੰ ਰਾਤ ਭਰ ਲਈ ਛੱਡ ਦਿਓ। ਸਵੇਰੇ ਇੱਕ ਪੈਨ ‘ਚ ਪਾਣੀ ਨੂੰ 5-10 ਮਿੰਟ ਤੱਕ ਘੱਟ ਸੇਕ ‘ਤੇ ਪਕਾਉ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣ ਕੇ ਸ਼ਹਿਦ ਮਿਲਾਓ। ਪਾਣੀ ਨੂੰ ਭਿਓਂਣ ਲਈ ਤਾਂਬੇ ਦੇ ਭਾਂਡੇ ਦੀ ਵਰਤੋਂ ਕਰਨਾ ਜ਼ਿਆਦਾ ਲਾਭਕਾਰੀ ਹੋਵੇਗਾ। ਸਵੇਰੇ ਖਾਲੀ ਪੇਟ ਇਸ ਡ੍ਰਿੰਕ ਦਾ ਸੇਵਨ ਕਰਨ ਨਾਲ ਤੁਹਾਨੂੰ ਫਾਇਦਾ ਹੋਏਗਾ। ਡ੍ਰਿੰਕ ਪੀਣ ਦੇ ਘੱਟੋ-ਘੱਟ 1 ਘੰਟੇ ਦੇ ਬਾਅਦ ਹੀ ਨਾਸ਼ਤਾ ਕਰੋ ਪਰ ਯਾਦ ਰੱਖੋ ਕਿ ਇਸ ਦਾ ਲਿਮਿਟ ‘ਚ ਹੀ ਸੇਵਨ ਕਰੋ। ਜ਼ਿਆਦਾ ਮਾਤਰਾ ਵਿੱਚ ਇਸ ਡਰਿੰਕ ਦਾ ਸੇਵਨ ਪਾਚਨ ਤੰਤਰ ਨੂੰ ਵੀ ਪਰੇਸ਼ਾਨ ਕਰ ਸਕਦਾ ਹੈ।
ਇਨ੍ਹਾਂ ਗੱਲਾਂ ਨੂੰ ਧਿਆਨ ਵਿਚ ਰੱਖੋ
- ਰੋਜ਼ਾਨਾ ਘੱਟੋ-ਘੱਟ 30 ਮਿੰਟ ਕਸਰਤ ਜ਼ਰੂਰ ਕਰੋ ਅਤੇ ਯੋਗਾ ਨੂੰ ਰੁਟੀਨ ਦਾ ਹਿੱਸਾ ਬਣਾਓ।
- ਸਿਹਤਮੰਦ ਡਾਇਟ ਲਓ ਅਤੇ ਤਲਿਆ-ਭੁੰਨਿਆ, ਆਇਲੀ, ਮਸਾਲੇਦਾਰ ਭੋਜਨ ਅਤੇ ਮੈਦੇ ਦੇ ਭੋਜਨ ਤੋਂ ਦੂਰੀ ਬਣਾਕੇ ਰੱਖੋ।
- ਦਿਨਭਰ ਘੱਟੋ-ਘੱਟ 10 -12 ਗਲਾਸ ਪਾਣੀ ਜ਼ਰੂਰ ਪੀਓ। ਇਸ ਨਾਲ ਤੁਸੀਂ ਘੱਟੋ-ਘੱਟ 15 ਕਿੱਲੋ ਭਾਰ ਘਟਾ ਸਕਦੇ ਹੋ।
- ਯਾਦ ਰੱਖੋ ਕਿ ਤੁਹਾਨੂੰ ਇਸ ਡਰਿੰਕ ਦਾ ਲਾਭ ਸਿਰਫ ਉਦੋਂ ਹੀ ਹੋਵੇਗਾ ਜਦੋਂ ਤੁਸੀਂ ਇਨ੍ਹਾਂ ਟਿਪਸ ਨੂੰ ਫੋਲੋ ਵੀ ਕਰੋਗੇ। ਇਸ ਲਈ ਜੇ ਤੁਸੀਂ ਮੋਟਾਪਾ ਘੱਟ ਕਰਨਾ ਚਾਹੁੰਦੇ ਹੋ ਤਾਂ ਸਾਰੇ ਨਿਯਮਾਂ ਦੀ ਪਾਲਣਾ ਕਰੋ।