Workout healthy diet: ਸਰੀਰ ਨੂੰ ਤੰਦਰੁਸਤ ਰੱਖਣ ਲਈ ਕਸਰਤ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ ਸਰੀਰ ਵਿਚ ਬਲੱਡ ਸਰਕੂਲੇਸ਼ਨ ਵਧੀਆ ਹੋਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਰ ਇਸ ਦਾ ਦੁੱਗਣਾ ਫ਼ਾਇਦਾ ਪਾਉਣ ਲਈ ਆਪਣੀ ਡਾਇਟ ਦਾ ਖ਼ਾਸ ਦੇਖਭਾਲ ਕਰਨ ਦੀ ਵੀ ਜ਼ਰੂਰਤ ਹੁੰਦੀ ਹੈ। ਅਜਿਹੇ ‘ਚ ਕਸਰਤ ਤੋਂ ਪਹਿਲਾਂ ਅਤੇ ਬਾਅਦ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਸਰੀਰ ਨੂੰ ਦੁੱਗਣਾ ਫ਼ਾਇਦਾ ਮਿਲਦਾ ਹੈ। ਤਾਂ ਆਓ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਵਰਕਆਊਟ ਤੋਂ ਬਾਅਦ ਖਾਣਾ ਚਾਹੀਦਾ ਹੈ…
ਪ੍ਰੋਟੀਨ ਪਾਊਡਰ: ਕਸਰਤ ਤੋਂ ਬਾਅਦ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣਾ ਫ਼ਾਇਦੇਮੰਦ ਹੁੰਦਾ ਹੈ। ਅਜਿਹੇ ‘ਚ ਪ੍ਰੋਟੀਨ ਪਾਊਡਰ ਨੂੰ ਦੁੱਧ, ਦਹੀਂ ‘ਚ ਮਿਲਾ ਕੇ ਖਾਓ। ਪਰ ਇਸ ਵਿਚ ਖੰਡ ਦੀ ਵਰਤੋਂ ਨਾ ਕਰੋ। ਨਾਲ ਹੀ ਇਹ ਵੀ ਯਾਦ ਰੱਖੋ ਕਿ ਜੇ ਤੁਸੀਂ ਡਾਇਟ ਵਿਚ ਪ੍ਰੋਟੀਨ ਦਾ ਸੇਵਨ ਘੱਟ ਕਰਦੇ ਹੋ ਤਾਂ ਹੀ ਸਿਰਫ ਇਸ ਨੂੰ ਖਾਓ। ਇਸ ਦੇ ਨਾਲ ਹੀ ਗ੍ਰੀਕ ਦਹੀਂ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨੂੰ ਲੈਣ ਤੋਂ ਬਾਅਦ ਮਾਸਪੇਸ਼ੀਆਂ ਅਤੇ ਹੱਡੀਆਂ ਦੇ ਮਜ਼ਬੂਤ ਹੋਣ ਹੋਣ ਦੇ ਨਾਲ ਸੋਜ਼ ਦੀ ਸਮੱਸਿਆ ਦੂਰ ਹੁੰਦੀ ਹੈ। ਤੁਸੀਂ ਇਸ ਵਿਚ ਆਪਣੇ ਮਨਪਸੰਦ ਫਲ ਮਿਲਾ ਕੇ ਖਾ ਸਕਦੇ ਹੋ। ਪਰ ਇਸ ‘ਚ ਬਲੂਬੇਰੀ, ਸਟ੍ਰਾਬੇਰੀ ਆਦਿ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਫਲਾਂ ਖਾਣਾ ਲਾਭਕਾਰੀ ਹੋਵੇਗਾ।
ਹਰੀਆਂ ਪੱਤੇਦਾਰ ਸਬਜ਼ੀਆਂ: ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਕੈਲਸ਼ੀਅਮ, ਆਇਰਨ, ਕਾਰਬ, ਵਿਟਾਮਿਨ ਅਤੇ ਖਣਿਜ ਆਦਿ ਗੁਣ ਹੁੰਦੇ ਹਨ। ਅਜਿਹੇ ‘ਚ ਵਰਕਆਊਟ ਤੋਂ ਬਾਅਦ ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਪੋਸ਼ਕ ਤੱਤ ਅਸਾਨੀ ਨਾਲ ਮਿਲਦੇ ਹਨ। ਨਾਲ ਹੀ ਇਮਿਊਨਿਟੀ ਵਧਣ ਨਾਲ ਬਿਮਾਰੀ ਤੋਂ ਬਚਾਅ ਰਹਿੰਦਾ ਹੈ। ਤੁਸੀਂ ਆਪਣੀ ਡਾਇਟ ‘ਚ ਬਰੌਕਲੀ, ਪਾਲਕ ਆਦਿ ਹਰੀ ਪੱਤੇਦਾਰ ਸਬਜ਼ੀਆਂ ਨਾਲ ਤਿਆਰ ਸਲਾਦ ਖਾ ਸਕਦੇ ਹੋ।
ਡ੍ਰਾਈ ਫਰੂਟ: ਸਰੀਰ ਵਿਚ ਊਰਜਾ ਦਾ ਸੰਚਾਰ ਕਰਨ ਲਈ ਡ੍ਰਾਈ ਫਰੂਟਸ ਦਾ ਸੇਵਨ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਵਿਚ ਫੈਟ, ਪ੍ਰੋਟੀਨ, ਕੈਲਸ਼ੀਅਮ, ਆਇਰਨ, ਫਾਈਬਰ ਅਤੇ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਸਾਰੇ ਜ਼ਰੂਰੀ ਤੱਤ ਮਿਲਣ ਦੇ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਅਜਿਹੇ ‘ਚ ਬਦਾਮ, ਕਾਜੂ, ਕਿਸ਼ਮਿਸ਼, ਖੁਰਮਾਨੀ, ਅਖਰੋਟ, ਪਿਸਤਾ, ਛੁਆਰੇ ਆਦਿ ਖਾਣਾ ਲਾਭਕਾਰੀ ਹੁੰਦਾ ਹੈ। ਤੁਸੀਂ ਇਨ੍ਹਾਂ ਨੂੰ ਦੁੱਧ ਜਾਂ ਦਹੀਂ ਵਿਚ ਮਿਲਾ ਕੇ ਵੀ ਖਾ ਸਕਦੇ ਹੋ।