Fake news reveal : ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ ਦੀ ਕੰਪਨੀ ਰਿਲਾਇੰਸ ਜੀਓ ਕਿਸਾਨਾਂ ਤੋਂ ਕਣਕ 18 ਰੁਪਏ ਵਿਚ ਖਰੀਦ ਰਹੀ ਹੈ ਅਤੇ ਇਸ ਨੂੰ 50-60 ਰੁਪਏ ਕਿੱਲੋ ਵਿਚ ਵੇਚ ਰਹੀ ਹੈ। ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਪਰ ਜਦੋਂ ਇਸ ਪੋਸਟ ਦੀ ਪੜਤਾਲ ਕੀਤੀ ਗਈ ਤਾਂ ਸੱਚ ਸਾਹਮਣੇ ਆਇਆ।
ਇਸ ਦਾਅਵੇ ਦੀ ਜਾਂਚ ਕਰਨ ਉੱਤੇ ਇੰਟਰਨੈਟ ‘ਤੇ ਅਜਿਹੀ ਕੋਈ ਖ਼ਬਰ ਨਹੀਂ ਮਿਲੀ, ਜੋ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਰਿਲਾਇੰਸ ਜਿਓ ਨੇ ਦੂਰ ਸੰਚਾਰ ਤੋਂ ਇਲਾਵਾ ਅਨਾਜ ਦੀ ਵਿਕਰੀ ਅਤੇ ਖਰੀਦ ਨਾਲ ਜੁੜੇ ਉੱਦਮ ਦੀ ਸ਼ੁਰੂਆਤ ਕੀਤੀ ਹੈ। ਕਿਉਂਕਿ ਵਾਇਰਲ ਮੈਸੇਜ ਜਿਓ ਦੇ ਨਾਮ ’ਤੇ ਅਨਾਜ ਵੇਚਣ ਦਾ ਦਾਅਵਾ ਕਰਦਾ ਹੈ, ਇਸ ਲਈ ਜਿਓ ਮਾਰਟ ਦੀ ਵੈਬਸਾਈਟ ਨੂੰ ਚੈੱਕ ਕੀਤਾ ਗਿਆ, ਜਿਥੇ ਅਜਿਹਾ ਕੋਈ ਉਤਪਾਦ ਨਹੀਂ ਮਿਲਿਆ, ਜਿਸ ਵਿੱਚ ਜੀਓ ਦੇ ਨਾਮ ਦੀ ਪੈਕਿੰਗ ਹੋਵੇ, ਜਿਵੇਂਕਿ ਵਾਇਰਲ ਮੈਸੇਜ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ।
ਵੈਬਸਾਈਟ ਦੇ About us ਸੈਕਸ਼ਨ ਵਿਚ ਅਜਿਹਾ ਕਿਤੇ ਜ਼ਿਕਰ ਨਹੀਂ ਹੈ ਕਿ ਜੀਓ ਵੀ ਅਨਾਜ ਨਾਲ ਜੁੜੇ ਉਤਪਾਦਾਂ ਦੀ ਖਰੀਦ ਅਤੇ ਵਿਕਰੀ ਲਈ ਕੰਮ ਕਰਦਾ ਹੈ। ਇਹ ਸਪੱਸ਼ਟ ਹੈ ਕਿ ਇਹ ਫੇਕ ਦਾਅਵਾ ਸੋਸ਼ਲ ਮੀਡੀਆ ‘ਤੇ ਕੀਤਾ ਜਾ ਰਿਹਾ ਹੈ ਕਿ ਜੀਓ ਕਿਸਾਨਾਂ ਤੋਂ ਅਨਾਜ ਖਰੀਦ ਰਹੀ ਹੈ ਅਤੇ ਉਨ੍ਹਾਂ ਨੂੰ ਬਾਜ਼ਾਰ ਵਿਚ ਚਾਰ ਗੁਣਾ ਕੀਮਤ’ ਤੇ ਵੇਚ ਰਹੀ ਹੈ.