Union minister sadananda gowda : ਕੇਂਦਰੀ ਖਾਦ ਅਤੇ ਰਸਾਇਣ ਮੰਤਰੀ ਸਦਾਨੰਦ ਗੌੜਾ ਨੂੰ ਅਚਾਨਕ ਸਿਹਤ ਵਿਗੜਨ ਤੋਂ ਬਾਅਦ ਚਿਤਰਦੁਰਗਾ ਜ਼ਿਲ੍ਹੇ ਦੇ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਹ ਕਾਰ ਦੇ ਅੰਦਰ ਬੈਠਣ ਲੱਗੇ ਸੀ, ਪਰ ਓਦੋ ਹੀ ਅਚਾਨਕ ਉਹ ਬੇਹੋਸ਼ ਹੋ ਗਏ ਅਤੇ ਹੇਠਾਂ ਡਿੱਗ ਗਏ। ਮੁੱਢਲੀ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਦਾ ਸ਼ੂਗਰ ਲੈਵਲ ਅਤੇ ਬਲੱਡ ਪ੍ਰੈਸ਼ਰ ਘੱਟ ਗਿਆ ਸੀ। ਉਹ ਕੁੱਝ ਦਿਨ ਪਹਿਲਾਂ ਹੀ ਕੋਰੋਨਾ ਵਾਇਰਸ ਤੋਂ ਠੀਕ ਹੋਏ ਸੀ।

ਨਵੰਬਰ ਵਿੱਚ ਕੇਂਦਰੀ ਮੰਤਰੀ ਨੂੰ ਕੋਰੋਨਾ ਹੋਇਆ ਸੀ। ਸਦਾਨੰਦ ਗੌੜਾ ਨੇ ਖ਼ੁਦ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਕੇਂਦਰੀ ਮੰਤਰੀ ਸਦਾਨੰਦ ਗੌੜਾ ਨੇ ਟਵੀਟ ਕੀਤਾ ਸੀ, “ਕੋਰੋਨਾ ਵਾਇਰਸ ਦੇ ਮੁੱਢਲੇ ਲੱਛਣਾਂ ਤੋਂ ਬਾਅਦ ਮੈਂ ਆਪਣੇ ਆਪ ਦਾ ਟੈਸਟ ਕਰਵਾ ਲਿਆ ਸੀ। ਟੈਸਟ ਦੀ ਰਿਪੋਰਟ ਸਕਾਰਾਤਮਕ ਆਈ ਹੈ। ਮੈਂ ਸਵੈ-ਏਕਾਂਤਵਾਸ ਹਾਂ। ਮੈਂ ਉਨ੍ਹਾਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਜੋ ਮੇਰੇ ਸੰਪਰਕ ਵਿੱਚ ਆਏ ਹਨ। ਸਾਵਧਾਨ ਰਹੋ ਅਤੇ ਪ੍ਰੋਟੋਕੋਲ ਦੀ ਪਾਲਣਾ ਕਰੋ, ਸੁਰੱਖਿਅਤ ਰਹੋ।”
ਇਹ ਵੀ ਦੇਖੋ : ਕਿਥੇ ਤੱਕ ਭੱਜੇਗੀ ਸਰਕਾਰੇ ਦੇਖ ਪੰਜਾਬੀਆਂ ਨੇ ਤਾਂ ਪੱਕੇ ਮਕਾਨ ਬਣਾ ਲਏ ਤੁਹਾਡੀਆਂ ਸੜਕਾਂ ‘ਤੇ…!






















