shri guru gobind singh ji: ਗੁਰੂ ਗੋਬਿੰਦ ਸਿੰਘ ਜੀ ਸੋਭਾ ਤੇ ਉਸਤਤਿ ਬਿਆਨ ਤੋਂ ਬਾਹਰ ਹੈ।ਆਪ ਜੀ ਨੂੰ ਸਤਿਕਾਰ ਨਾਲ ‘ਦਸਵੇਂ ਪਾਤਸ਼ਾਹ’, ‘ਗੁਰੂ ਨਾਨਕ ਦੇਵ ਜੀ ਦੀ ਦਸਵੀਂ ਜੋਤ’,’ਦਸਮ ਪਿਤਾ’, ‘ਨੀਲੇ ਘੋੜੇ ਵਾਲੇ’,’ਚਿੱਟਿਆਂ ਬਾਜਾਂ ਵਾਲੇ’ ਆਦਿ ਅਨੇਕਾਂ ਤਰ੍ਹਾਂ ਨਾਲ ਯਾਦ ਕੀਤਾ ਜਾਂਦਾ ਹੈ।ਗੁਰੂ ਜੀ ਵਡਿਆਈ ਦੱਸਣ ਲਈ ਵਿਸ਼ੇਸ਼ਣ ਸ਼ਬਦ ਕਾਫੀ ਨਹੀਂ ਹਨ।ਆਪ ਜੀ ਸੰਤ-ਸਿਪਾਹੀ ਸਨ।ਸਿੱਖ ਇਤਿਹਾਸ ‘ਚ ਭਾਈ ਗੁਰਦਾਸ ਜੀ ਨੇ ਆਪ ਜੀ ਲਈ ਲਿਖਿਆ ਹੈ ਵਾਹੁ-ਵਾਹੁ (ਗੁਰੂ) ਗੋਬਿੰਦ ਸਿੰਘ ਆਪੇ ਗੁਰ ਚੇਲਾ’।ਪਹਿਲੇ ਪੰਜ ਸੀਸ ਭੇਂਟ ਕਰਨ ਵਾਲਿਆਂ ਨੂੰ ਗੁਰੂ ਜੀ ਨੇ ‘ਪੰਜ ਪਿਆਰੇ’ਆਖਿਆ।ਉਨ੍ਹਾਂ ਦੇ ਨਾਂ ਨਾਲ ‘ਸਿੰਘ’ ਸ਼ਬਦ ਲਾਇਆ ਗਿਆ।
ਗੁਰੂ ਜੀ ਨੇ ਅੰਮ੍ਰਿਤ ਛਕਣ ਪਿੱਛੋਂ ਆਪ ਵੀ ‘ਸਿੰਘ’ ਸ਼ਬਦ ਆਪਣੇ ਨਾਂ ਨਾਲ ਸਜਾਇਆ ਉਦੋਂ ਤੋਂ ਅੰਮ੍ਰਿਤ ਦੀ ਇਹ ਧਾਰਾ ਸਿੱਖਾਂ ਨਿਰੰਤਰ ਵਗੀ।ਖਾਲਸਾ ਪੰਥ ਦੀ ਸਾਜਨਾ ਜਿਹੀ ਅਨੂਠੀ ਘਟਨਾ ਨੇ ਲੋਕਾਂ ਦੀ ਕਾਇਆ ਕਲਪ ਕਰ ਦਿੱਤੀ।ਸਿੰਘ ਸਜੇ ਹਰ ਸਿੱਖ ਲਈ ਇਕ ਰਹਿਤ ਨਾਮਾ, ਪਾਲਣਾ ਲਈ, ਨਿਸ਼ਚਿਤ ਕੀਤਾ ਗਿਆ।ਇਸ ਵਿੱਚ ਜਾਤ-ਪਾਤ ਤੇ ਊਚ-ਨੀਚ ਦੇ ਭੇਦ-ਭਾਵ ਨਾ ਮੰਨ ਕੇ ਸਭ ਵਿਚ ਵਾਹਿਗੁਰੂ ਦਾ ਰੂਪ ਦੇਖਣਾ, ਨਸ਼ੇ ਨਾ ਕਰਨੇ, ਵਹਿਮਾਂ-ਭਰਮਾਂ ਨੂੰ ਨਾ ਮੰਨਣਾ, ਗੁਰ-ਸਿੱਖਿਆ ਉੱਤੇ ਅਮਲ ਕਰਨਾ, ਪੰਜ ਕਕਾਰ-ਕੰਘਾ, ਕ੍ਰਿਪਾਨ,ਕਛਹਿਰਾ,ਕੜਾ ਅਤੇ ਕੇਸ-ਅਪਣਾਉਣਾ ਸ਼ਾਮਲ ਹਨ।
ਮੁਗਲ ਸਰਕਾਰ ਅਤੇ ਪਹਾੜੀ ਰਾਜੇ ਗੁਰੂ ਜੀ ਦੀ ਵਧਦੀ ਸ਼ਕਤੀ ਤੋਂ ਖੌਫ ਖਾਣ ਲੱਗੇ ਸਨ।ਇਸੇ ਸੰਬੰਧ ‘ਚ ਗੁਰੂ ਜੀ ਨੂੰ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਵਲੋਂ ਛੇੜੀਆਂ ਆਨੰਦਪੁਰ ਦੀਆਂ ਚਾਰ ਜੰਗਾਂ ਲੜੀਆਂ।ਪਹਿਲੀ ਜੰਗ 1700 ਈਸਵੀ ਵਿੱਚ ਲੜੀ।ਦੂਜੀ ਜੰਗ ਉਸੇ ਸਾਲ ਫਿਰ ਲੜੀ ਗਈ।ਦੁਸ਼ਮਣ ਦੀਆਂ ਫੌਜਾਂ ਨੇ ਆਨੰਦਪੁਰ ਨੂੰ ਦੋ ਮਹੀਨੇ ਤੱਕ ਘੇਰੀ ਰੱਖਿਆ।ਬਾਹਰੋਂ ਰਸਦ-ਪਾਣੀ ਪਹੁੰਚਣਾ ਬੰਦ ਕਰ ਦਿੱਤਾ।ਇਸੇ ਯੁੱਧ ਨਾਲ ਹੀ ਬਚਿੱਤਰ ਸਿੰਘ ਦੀ ਬਹਾਦਰੀ ਦੀ ਕਥਾ ਜੁੜੀ ਹੋਈ ਹੈ।ਦੁਸ਼ਮਣ ਨੇ ਇੱਕ ਮਸਤ ਹਾਥੀ ਨੂੰ ਆਨੰਦਗੜ ਕਿਲ੍ਹੇ ਦਾ ਦਰਵਾਜ਼ਾ ਤੋੜਨ ਲਈ ਲਿਆਂਦਾ ਗਿਆ।ਅੱਗੋਂ ਉਸਦੇ ਮੁਕਾਬਲੇ ਵਿੱਚ ਗੁਰੂ ਜੀ ਨੇ ਭਾਈ ਬਚਿੱਤਰ ਸਿੰਘ ਨੂੰ ਭੇਜਿਆ।ਉਸ ਨੇ ਆਪਣੀ ਨਾਗਣੀ ਨਾਲ ਅਜਿਹਾ ਹਮਲਾ ਕੀਤਾ ਕਿ ਹਾਥੀ ਆਪਣੀਆਂ ਹੀ ਫੌਜਾਂ ਨੂੰ ਲਤਾੜਦਾ ਵਾਪਸ ਦੌੜ ਗਿਆ।
Deep Sidhu ਦਾ ਕਿਸਾਨ ਜਥੇਬੰਦੀਆਂ ਨੂੰ ਨਵਾਂ ਸੁਝਾਅ | Daily Post Punjabi