Dry Fruits side effects: ਸਰੀਰ ਨੂੰ ਤੰਦਰੁਸਤ ਰੱਖਣ ਲਈ ਡ੍ਰਾਈ ਫਰੂਟਸ ਦਾ ਸੇਵਨ ਕਰਨਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਸਰਦੀਆਂ ਵਿਚ ਇਸ ਨੂੰ ਖਾਣ ਨਾਲ ਸਰੀਰ ਨੂੰ ਗਰਮੀ ਆਉਣ ਦੇ ਨਾਲ ਐਨਰਜ਼ੀ ਵੀ ਮਿਲਦੀ ਹੈ। ਪਰ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਹਰ ਚੀਜ਼ ਦੇ ਫਾਇਦੇ ਅਤੇ ਨੁਕਸਾਨ ਦੋਵੇਂ ਪਾਏ ਜਾਂਦੇ ਹਨ। ਅਜਿਹੇ ‘ਚ ਕਿਸੇ ਵੀ ਚੀਜ਼ ਨੂੰ ਜ਼ਿਆਦਾ ਖਾਣ ਨਾਲ ਸਿਹਤ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਹਰ ਕੋਈ ਡ੍ਰਾਈ ਫਰੂਟਸ ਤੋਂ ਮਿਲਣ ਵਾਲੇ ਫਾਇਦਿਆਂ ਬਾਰੇ ਤਾਂ ਜਾਣਦਾ ਹੈ। ਪਰ ਅੱਜ ਅਸੀਂ ਤੁਹਾਨੂੰ ਜ਼ਿਆਦਾ ਮਾਤਰਾ ‘ਚ ਇਨ੍ਹਾਂ ਨੂੰ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਦੇ ਹਾਂ।
ਖ਼ਰਾਬ ਪਾਚਨ ਤੰਤਰ: ਜ਼ਿਆਦਾ ਡ੍ਰਾਈ ਫਰੂਟਸ ਖਾਣ ਨਾਲ ਸਿਹਤ ਨੂੰ ਫ਼ਾਇਦੇ ਹੁੰਦੇ ਹਨ। ਉੱਥੇ ਹੀ ਜ਼ਿਆਦਾ ਸੇਵਨ ਕਰਨ ਨਾਲ ਪਾਚਨ ਤੰਤਰ ਦੇ ਖਰਾਬ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਦਰਅਸਲ ਇਸ ਵਿਚ ਜ਼ਿਆਦਾ ਫਾਈਬਰ ਹੁੰਦਾ ਹੈ। ਅਜਿਹੇ ‘ਚ ਸਰੀਰ ਨੂੰ ਜ਼ਿਆਦਾ ਮਾਤਰਾ ‘ਚ ਫਾਈਬਰ ਮਿਲਣ ਨਾਲ ਬਦਹਜ਼ਮੀ, ਪੇਟ ਵਿੱਚ ਦਰਦ, ਮਰੋੜ, ਐਂਠਨ, ਕਬਜ਼ ਅਤੇ ਡਾਇਰੀਆ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਸ਼ੂਗਰ ਕਰੈਸ਼: ਇਨ੍ਹਾਂ ‘ਚ ਉੱਚ ਗਲਾਈਸੈਮਿਕ ਇੰਡੈਕਸ ਯਾਨੀ ਕਾਰਬੋਹਾਈਡਰੇਟ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਅਸਲ ਵਿੱਚ ਇਹ ਸਰੀਰ ਵਿੱਚ ਬਲੱਡ ਗਲੂਕੋਜ਼ ਵਧਾਉਣ ਦਾ ਕੰਮ ਕਰਦੀ ਹੈ। ਇਸ ਦੇ ਸੇਵਨ ਨਾਲ ਖੂਨ ਵਿਚ ਗਲੂਕੋਜ਼ ਦੀ ਮਾਤਰਾ ਵੱਧਣ ਬਾਲ ਐਨਰਜ਼ੀ ਤਾਂ ਤੁਰੰਤ ਮਿਲਦੀ ਹੈ। ਪਰ ਕੁਝ ਸਮੇਂ ਬਾਅਦ ਬਲੱਡ ਸ਼ੂਗਰ ਲੈਵਲ ਘਟਣ ਲੱਗਦਾ ਹੈ। ਇਸ ਸਥਿਤੀ ਨੂੰ ‘ਸ਼ੂਗਰ ਕਰੈਸ਼’ ਕਿਹਾ ਜਾਂਦਾ ਹੈ। ਇਸ ਦੇ ਕਾਰਨ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ।
ਦੰਦਾਂ ‘ਚ ਦਰਦ: ਬਹੁਤ ਸਾਰੇ ਡ੍ਰਾਈ ਫਰੂਟਸ ‘ਚ ਜ਼ਿਆਦਾ ਸ਼ੂਗਰ ਹੁੰਦੀ ਹੈ। ਨਾਲ ਹੀ ਮਾਰਕੀਟ ਤੋਂ ਮਿਲਣ ਵਾਲੇ ਡ੍ਰਾਈ ਫਰੂਟਸ ਨੂੰ ਮਾਸ਼ਚਰ ਤੋਂ ਬਚਾਉਣ ਲਈ ਸ਼ੂਗਰ ਦੀ ਕੋਟਿੰਗ ਹੁੰਦੀ ਹੈ। ਅਜਿਹੇ ‘ਚ ਉਨ੍ਹਾਂ ਉੱਤੇ ਲੱਗਿਆ ਮਿੱਠਾ ਦੰਦਾਂ ‘ਤੇ ਚਿਪਕ ਜਾਂਦਾ ਹੈ। ਅਜਿਹੇ ‘ਚ ਤੁਹਾਨੂੰ ਦੰਦਾਂ ਦੇ ਸੜਨ ਅਤੇ ਖ਼ਰਾਬ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੇ ਲਈ ਜ਼ਰੂਰੀ ਹੈ ਇਨ੍ਹਾਂ ਦਾ ਸੇਵਨ ਲਿਮਿਟ ‘ਚ ਕੀਤਾ ਜਾਵੇ। ਨਾਲ ਹੀ ਇਹ ਸਧਾਰਣ ਕੁਰਲੀ ਕਰਨ ਨਾਲ ਸਾਫ ਨਹੀਂ ਹੋਵੇਗਾ। ਇਸ ਲਈ ਇਸ ਨੂੰ ਖਾਣ ਤੋਂ ਬਾਅਦ ਹੀ ਬੁਰਸ਼ ਕਰੋ।
ਤੇਜ਼ੀ ਨਾਲ ਵਧਾਵੇ ਵਜ਼ਨ: ਡ੍ਰਾਈ ਫਰੂਟਸ ‘ਚ ਕੈਲੋਰੀ, ਕਾਰਬੋਹਾਈਡਰੇਟ ਜ਼ਿਆਦਾ ਮਾਤਰਾ ‘ਚ ਹੁੰਦੇ ਹਨ। ਅਜਿਹੇ ‘ਚ ਇਸ ਦਾ ਸੇਵਨ ਕਰਨ ਨਾਲ ਭਾਰ ਵਧਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ‘ਚ ਇਸ ਦਾ ਸੇਵਨ ਸੀਮਤ ‘ਚ ਹੀ ਕਰੋ। ਰੋਜ਼ਾਨਾ ਕਸਰਤ ਕਰਨਾ ਵੀ ਜਾਰੀ ਰੱਖੋ। ਤਾਂ ਜੋ ਭਾਰ ਕੰਟਰੋਲ ‘ਚ ਰਹਿ ਸਕੇ। ਡ੍ਰਾਈ ਫਰੂਟਸ ਨੂੰ ਲੰਬੇ ਸਮੇਂ ਲਈ ਸੁਰੱਖਿਅਤ ਰੱਖਣ ਲਈ ਸਲਫਰ ਡਾਈਆਕਸਾਈਡ ਪ੍ਰਜ਼ਰਵੇਟਿਵ ਦੀ ਵਰਤੋਂ ਹੁੰਦੀ ਹੈ। ਅਜਿਹੇ ‘ਚ ਇਸਨੂੰ ਲੈਣ ਨਾਲ ਐਲਰਜ਼ੀ ਹੋਣ ਦੇ ਨਾਲ ਅਸਥਮਾ ਦੀ ਬੀਮਾਰੀ ਹੋ ਸਕਦੀ ਹੈ। ਨਾਲ ਹੀ ਜੋ ਲੋਕ ਪਹਿਲਾਂ ਤੋਂ ਹੀ ਸਾਹ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ ਉਨ੍ਹਾਂ ਨੂੰ ਖਾਸ ਕਰਕੇ ਡ੍ਰਾਈ ਫਰੂਟਸ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।