Female Sterilization benefits: ਅਣਚਾਹੇ ਗਰਭ ਅਵਸਥਾ ਤੋਂ ਬਚਣ ਲਈ ਔਰਤਾਂ ਗਰਭ ਨਿਰੋਧਕ ਗੋਲੀਆਂ ਯਾਨਿ ਬਰਥ ਕੰਟਰੋਲ ਪਿਲਜ਼ ਦਾ ਸਹਾਰਾ ਲੈਂਦੀਆਂ ਹਨ। ਪਰ ਜਿਹੜੀਆਂ ਔਰਤਾਂ ਅਣਚਾਹੇ ਗਰਭ ਅਵਸਥਾ, 1 ਤੋਂ ਜ਼ਿਆਦਾ ਬੱਚੇ, ਜਾਂ ਆਪਣਾ ਪਰਿਵਾਰ ਪੂਰਾ ਕਰ ਚੁੱਕੀਆਂ ਔਰਤਾਂ ਨਸਬੰਦੀ ਦਾ ਸਹਾਰਾ ਵੀ ਲੈਂਦੀਆਂ ਹਨ। ਵਧੀਆ ਗਰਭ ਨਿਰੋਧਕ ਨੁਸਖ਼ਿਆਂ ‘ਚੋਂ ਇੱਕ ਔਰਤ ਨਸਬੰਦੀ ਨੂੰ ਟਿਊਬੈਕਟੋਮੀ, ਟਿਊਬਿਲ ਲਿਗੇਸ਼ਨ, ਅਤੇ ਫੀਮੇਲ ਸਟਰਲਾਈਜੇਸ਼ਨ ਵੀ ਕਿਹਾ ਜਾਂਦਾ ਹੈ। ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੈ ਇਹ ਪ੍ਰਕਿਰਿਆ ਅਤੇ ਇਸਦੇ ਫਾਇਦੇ-ਨੁਕਸਾਨ…
ਮਹਿਲਾ ਨਸਬੰਦੀ ਕੀ ਹੈ: ਔਰਤ ਨਸਬੰਦੀ ਅਣਚਾਹੇ ਗਰਭ ਅਵਸਥਾ ਨੂੰ ਰੋਕਣ ਦਾ ਇਕ ਅਜਿਹਾ ਉਪਾਅ ਹੈ ਜਿਸ ਵਿਚ ਔਰਤ ਨੂੰ ਇਕ ਛੋਟਾ ਜਿਹਾ ਆਪ੍ਰੇਸ਼ਨ ਕਰਵਾਉਣਾ ਪੈਂਦਾ ਹੈ। ਮਰੀਜ਼ ਨੂੰ ਲੋਕਲ ਜਾਂ ਰੀਜਨਲ ਅਨੈਸਥੈਟਿਕ ਦੇ ਕੇ ਇਹ ਆਪ੍ਰੇਸ਼ਨ ਕੀਤਾ ਜਾਂਦਾ ਹੈ। ਇਸ ਵਿੱਚ ਆਂਡੇ ਨੂੰ ਗਰੱਭਾਸ਼ਯ ਤੱਕ ਲੈ ਕੇ ਜਾਣ ਵਾਲੀ ਨਾੜੀ ਫੈਲੋਪਿਨ ਟਿਊਬ ਨੂੰ ਅੱਧ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਜਾਂ ਵਿੱਚੋਂ ਕੱਟ ਦਿੱਤਾ ਜਾਂਦਾ ਹੈ ਤਾਂ ਕਿ ਅੰਡੇ ਬੱਚੇਦਾਨੀ ਤੱਕ ਨਾ ਪਹੁੰਚ ਪਾਉਣ। ਆਪ੍ਰੇਸ਼ਨ ਤੋਂ ਕੁੱਝ ਸਮੇਂ ਬਾਅਦ ਔਰਤ ਨੂੰ ਆਮ ਤੌਰ ‘ਤੇ ਛੁੱਟੀ ਦੇ ਦਿੱਤੀ ਜਾਂਦੀ ਹੈ। ਦੱਸ ਦਈਏ ਜ਼ਿਆਦਾ ਮਾਮਲਿਆਂ ਵਿੱਚ ਇਹ ਆਪ੍ਰੇਸ਼ਨ 99% ਸਫਲ ਰਿਹਾ ਹੈ। ਆਪ੍ਰੇਸ਼ਨ ਤੋਂ ਬਾਅਦ 200 ਵਿਚੋਂ ਸਿਰਫ ਇਕ ਔਰਤ ਦੇ ਗਰਭਵਤੀ ਹੋਣ ਦਾ ਡਰ ਹੁੰਦਾ ਹੈ। ਇਹ ਓਪਰੇਸ਼ਨ ਸਿਜੇਰੀਅਨ ਅਤੇ ਮਿੰਨੀ ਲੈਪਰੋਟੋਮੀ ਤਕਨੀਕ ਦੁਆਰਾ ਕੀਤਾ ਜਾਂਦਾ ਹੈ ਜਦੋਂ ਕਿ ਵਿਕਸਤ ਦੇਸ਼ਾਂ ਵਿੱਚ ਲੈਪਰੋਸਕੋਪਿਕ ਨਸਬੰਦੀ ਅਤੇ ਹਾਇਸਟਰੋਸਕੋਪਿਕ ਟਿਊਬਲ ਨੂੰ ਓਕਲੂਜਨ ਤਕਨੀਕ ਪ੍ਰਸਿੱਧ ਹਨ।
ਔਰਤ ਨਸਬੰਦੀ ਨੂੰ ਕਦੋਂ ਅਤੇ ਕਿਵੇਂ ਚੁਣਨਾ ਹੈ: ਆਮ ਤੌਰ ‘ਤੇ ਔਰਤਾਂ ਨਸਬੰਦੀ ਉਦੋਂ ਕਰਵਾਉਂਦੀਆਂ ਹਨ ਜਦੋਂ ਉਹ ਆਪਣੇ ਅਤੇ ਪਰਿਵਾਰ ਦੀਆਂ ਇੱਛਾਵਾਂ ਅਨੁਸਾਰ ਬੱਚੇ ਪੈਦਾ ਕਰ ਚੁੱਕੀਆਂ ਹੁੰਦੀਆਂ ਹਨ। ਉੱਥੇ ਹੀ 30 ਜਾਂ 40-45 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਪ੍ਰੈਗਨੈਂਸੀ ਤੋਂ ਬਚਣ ਲਈ ਇਸ ਪ੍ਰਕਿਰਿਆ ਦਾ ਸਹਾਰਾ ਲੈਂਦੀਆਂ ਹਨ। ਯਾਦ ਰੱਖੋ ਕਿ ਨਸਬੰਦੀ ਦਾ ਤਰੀਕਾ ਉਦੋਂ ਹੀ ਚੁਣੋ ਜਦੋਂ ਤੁਸੀਂ ਸਿਰਫ ਸਰੀਰਕ ਹੀ ਨਹੀਂ ਬਲਕਿ ਮਾਨਸਿਕ ਤੌਰ ‘ਤੇ ਵੀ ਇਸ ਲਈ ਤਿਆਰ ਹੋਵੋ ਕਿਉਂਕਿ ਇਹ ਇੱਕ ਸਥਾਈ ਪ੍ਰਕਿਰਿਆ ਹੈ। ਜਣੇਪੇ ਤੋਂ ਤੁਰੰਤ ਬਾਅਦ ਨਸਬੰਦੀ ਲਈ ਤੁਸੀਂ ਮਿਨੀ-ਲੈਪਰੋਟੋਮੀ ਦਾ ਸਹਾਰਾ ਲੈ ਸਕਦੇ ਹੋ।
ਨਸਬੰਦੀ ਤੋਂ ਬਾਅਦ ਵਰਤੋਂ ਇਹ ਸਾਵਧਾਨੀਆਂ…
- ਸਰਜਨ ਦੇ ਕੋਲ ਫਾਲੋਅਪ ਲਈ ਜਾਂਦੇ ਰਹੋ ਅਤੇ ਨਾਲ ਹੀ ਦਵਾਈ ਅਤੇ ਐਂਟੀ-ਬਾਇਓਟਿਕਸ ਦਾ ਕੋਰਸ ਵੀ ਪੂਰਾ ਕਰੋ ਨਹੀਂ ਤਾਂ ਇੰਫੈਕਸ਼ਨ ਦਾ ਖ਼ਤਰਾ ਹੋ ਸਕਦਾ ਹੈ।
- ਜੇ ਆਪ੍ਰੇਸ਼ਨ ਤੋਂ ਬਾਅਦ ਬੁਖਾਰ, ਪੇਟ ਵਿੱਚ ਲਗਾਤਾਰ ਦਰਦ, ਚੀਰੇ ਨਾਲ ਖੂਨ ਜਾਂ ਪੀਪ ਆਉਣ ਵਰਗੇ ਲੱਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ।
- ਸਰਜਨ ਦੁਆਰਾ ਦੱਸੇ ਅਨੁਸਾਰ ਜਾਂ ਆਪ੍ਰੇਸ਼ਨ ਦੇ ਬਾਅਦ 7 ਦਿਨ ਤੱਕ ਸੰਬੰਧ ਬਣਾਉਣ ਤੋਂ ਪਰਹੇਜ਼ ਕਰੋ।
- ਆਪ੍ਰੇਸ਼ਨ ਤੋਂ ਬਾਅਦ ਪੀਰੀਅਡਜ ਨਾ ਆਉਣ ਜਾਂ ਲੇਟ ਹੋ ਜਾਣ ਤਾਂ ਸਰਜਨ ਨਾਲ ਸੰਪਰਕ ਕਰੋ।
ਮਹਿਲਾ ਨਸਬੰਦੀ ਦੇ ਫ਼ਾਇਦੇ
- ਜੋ ਔਰਤਾਂ ਗਰਭ ਨਿਰੋਧ ਨੂੰ ਰੋਕਣ ਲਈ ਸਥਾਈ ਉਪਾਅ ਚਾਹੁੰਦੀਆਂ ਹਨ ਉਨ੍ਹਾਂ ਲਈ ਇਹ ਵਧੀਆ ਆਪਸ਼ਨ ਹੈ।
- ਇਸ ਦੀ ਅਸਫਲਤਾ ਦੀ ਦਰ ਵੀ ਬਹੁਤ ਘੱਟ ਹੈ।
- ਨਸਬੰਦੀ ‘ਚ ਗਰਭ ਨਿਰੋਧਕ ਗੋਲੀਆਂ, ਇੰਜੈਕਸ਼ਨ, ਇਮਪਲਾਂਟਸ, ਜਾਂ ਇੰਟਰਾਯੂਟੇਰਿਨ ਉਪਕਰਣ (ਆਈਯੂਡੀ) ਦੀ ਤਰ੍ਹਾਂ ਸਾਈਡ effect ਨਹੀਂ ਹੁੰਦੇ।
- ਇਸ ਨਾਲ ਤੁਹਾਡੇ ਹਾਰਮੋਨਜ਼, ਪੀਰੀਅਡਜ਼ ਅਤੇ ਸੰਬੰਧ ਬਣਾਉਣਾ।
- ਉੱਥੇ ਹੀ ਖੋਜ ਦੇ ਅਨੁਸਾਰ ਇਸ ਨਾਲ ਅੰਡਾਸ਼ਯ ਦੇ ਕੈਂਸਰ ਦੀ ਸੰਭਾਵਨਾ ਵੀ ਬਹੁਤ ਘੱਟ ਹੁੰਦੀ ਹੈ।
ਮਹਿਲਾ ਨਸਬੰਦੀ ਦੇ ਨੁਕਸਾਨ
- ਇਹ ਇਕ ਸਥਾਈ ਪ੍ਰਕਿਰਿਆ ਹੈ ਜਿਸ ਨੂੰ ਬਦਲਣਾ ਮੁਸ਼ਕਲ ਹੈ।
- ਜੇ ਆਪ੍ਰੇਸ਼ਨ ਫੈਲ ਹੋ ਜਾਵੇ ਤਾਂ ਤੁਸੀਂ ਗਰਭਵਤੀ ਵੀ ਹੋ ਸਕਦੇ ਹੋ।
- ਕਈ ਵਾਰ ਆਪ੍ਰੇਸ਼ਨ ਫੈਲ ਹੋਣ ‘ਤੇ ਗਰਭਪਾਤ ਹੋਣ ਦੀ ਸੰਭਾਵਨਾ ਰਹਿੰਦੀ ਹੈ ਜਿਸ ਨੂੰ ਐਕਟੋਪਿਕ ਗਰਭ ਅਵਸਥਾ ਕਿਹਾ ਜਾਂਦਾ ਹੈ।
- ਇਸ ਨਾਲ ਚੀਰੇ ਵਾਲੀ ਜਗ੍ਹਾ ਇੰਫੈਕਸ਼ਨ ਦੀ ਸਮੱਸਿਆ ਹੋ ਸਕਦੀ ਹੈ। ਉੱਥੇ ਹੀ ਜਨਰਲ ਅਨੈਸਥੈਟਿਕ ਨਾਲ ਪੇਟ ਵਿੱਚ ਪ੍ਰੇਸ਼ਾਨੀ, ਗੈਸ ਅਤੇ ਦਰਦ ਹੋ ਸਕਦਾ ਹੈ।
- ਨਸਬੰਦੀ ਤੋਂ ਬਾਅਦ ਵੀ ਤੁਸੀਂ ਗਰਭਵਤੀ ਹੋ ਜਾਓ ਜਾਂ ਬਿਨਾਂ ਗੱਲ ਦੇ ਖੂਨ ਆਉਣਾ, ਜਾਂ ਪੇਟ ਦਰਦ ਹੋਵੇ ਤਾਂ ਆਪਣੇ ਡਾਕਟਰ ਤੋਂ ਤੁਰੰਤ ਜਾਂਚ ਕਰਵਾਓ।