Walking health benefits: ਲੋਕ ਆਪਣੇ ਆਪ ਨੂੰ ਤੰਦਰੁਸਤ ਰੱਖਣ ਲਈ ਕਸਰਤ, ਯੋਗਾ ਅਤੇ ਹੈਵੀ ਵਰਕਆਊਟ ਕਰਦੇ ਹਨ। ਪਰ ਰੋਜ਼ਾਨਾ ਸਵੇਰੇ ਜਾਂ ਸ਼ਾਮ 25 ਤੋਂ 30 ਮਿੰਟ ਦੀ ਸੈਰ ਕਰਨ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ‘ਚ ਮਜ਼ਬੂਤੀ ਆਉਣ ਦੇ ਨਾਲ ਦਿਲ ਅਤੇ ਦਿਮਾਗ ਤੰਦਰੁਸਤ ਰਹਿੰਦਾ ਹੈ। ਟਾਈਪ -2 ਸ਼ੂਗਰ ਅਤੇ ਕੈਂਸਰ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਪਰ ਇਸਦੇ ਲਈ ਵਾਕ ਕਰਨ ਦਾ ਸਹੀ ਤਰੀਕਾ ਅਤੇ ਕਿਸ ਉਮਰ ‘ਚ ਵਿਅਕਤੀ ਨੂੰ ਕਿੰਨੇ ਕਦਮ ਚੱਲਣਾ ਚਾਹੀਦਾ ਇਸ ਦਾ ਪਤਾ ਹੋਣਾ ਜ਼ਰੂਰੀ ਹੈ। ਤਾਂ ਹੀ ਸਿਹਤ ਨੂੰ ਪੂਰਾ ਲਾਭ ਮਿਲ ਪਾਵੇਗਾ। ਇਸ ਲਈ ਆਓ ਅਸੀਂ ਤੁਹਾਨੂੰ ਇਸ ਲੇਖ ਦੁਆਰਾ ਸੈਰ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ। ਪਰ ਸਭ ਤੋਂ ਪਹਿਲਾਂ ਬੱਚੇ ਜਾਂ ਬੁੱਢੇ ਹੋਵੋ ਸਾਰਿਆਂ ਨੂੰ ਆਪਣੇ ਖੜੇ ਹੋਣ ਤੋਂ ਲੈ ਕੇ ਵਾਕ ਕਰਨ ਦੇ ਤਰੀਕੇ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਇਸਦੇ ਲਈ ਅਸੀਂ ਤੁਹਾਨੂੰ ਅੱਜ ਇਸ ਬਾਰੇ ਵਿਸਥਾਰ ਵਿੱਚ ਦੱਸਦੇ ਹਾਂ…
ਇਸ ਤਰਾਂ ਦਾ ਹੋਵੇ ਖੜੇ ਹੋਣ ਦਾ ਤਰੀਕਾ: ਸੈਰ ਕਰਨ ਲਈ ਸਭ ਤੋਂ ਪਹਿਲਾਂ ਵਿਅਕਤੀ ਨੂੰ ਆਪਣੇ ਖੜ੍ਹੇ ਹੋਣ ਦੀ ਪੋਜ਼ੀਸ਼ਨ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਇਸ ਦੇ ਲਈ ਹਮੇਸ਼ਾਂ ਸਿੱਧੇ ਹੋ ਕੇ ਖੜ੍ਹੇ ਹੋਣਾ ਚਾਹੀਦਾ ਹੈ। ਇਸ ਨਾਲ ਸਰੀਰ ਬਿਲਕੁਲ ਸਿੱਧਾ ਹੋਣ ਦੇ ਨਾਲ-ਨਾਲ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਏਗਾ। ਇਸਦੇ ਉਲਟ ਝੁੱਕਕੇ ਖੜ੍ਹੇ ਹੋਣ ਨਾਲ ਪਿੱਠ ਅਤੇ ਕਮਰ ਦਰਦ ਹੋ ਸਕਦਾ ਹੈ। ਜੇ ਤੁਸੀਂ ਸੈਰ ਕਰਦੇ ਸਮੇਂ ਹੱਥਾਂ ਨੂੰ ਬੰਦ ਕਰਕੇ ਤੁਰਦੇ ਹੋ ਤਾਂ ਅਜਿਹਾ ਕਰਨਾ ਬੰਦ ਕਰੋ। ਦਰਅਸਲ ਇਸ ਨਾਲ ਵਾਕ ਦਾ ਜ਼ਿਆਦਾ ਫ਼ਾਇਦਾ ਨਾ ਮਿਲਣ ਦੇ ਨਾਲ ਮੋਢਿਆਂ ‘ਚ ਦਰਦ ਦੀ ਸ਼ਿਕਾਇਤ ਹੋ ਸਕਦੀ ਹੈ। ਅਜਿਹੇ ‘ਚ ਹਮੇਸ਼ਾਂ ਆਪਣੇ ਹੱਥਾਂ ਨੂੰ ਖੋਲ੍ਹ ਕੇ ਅਤੇ ਹਿਲਾਉਂਦੇ ਹੋਏ ਚੱਲੋ। ਜੇ ਤੁਸੀਂ ਵਾਕ ਕਰਨ ਬਾਰੇ ਸੋਚ ਰਹੇ ਹੋ ਤਾਂ ਪਹਿਲਾਂ ਆਪਣਾ ਟੀਚਾ ਨਿਰਧਾਰਤ ਕਰੋ। ਅਲੱਗ-ਅਲੱਗ ਸਮੇਂ ਤੱਕ ਸੈਰ ਕਰਨ ਨਾਲ ਸਰੀਰ ਨੂੰ ਪੂਰਾ ਲਾਭ ਮਿਲੇਗਾ। ਅਜਿਹੇ ‘ਚ ਇੱਕ ਸਮਾਂ ਸੈੱਟ ਕਰੋ। ਰੋਜ਼ਾਨਾ ਘੱਟੋ-ਘੱਟ 25 ਤੋਂ 30 ਮਿੰਟ ਵਾਕ ਕਰਨ ਦੀ ਕੋਸ਼ਿਸ਼ ਕਰੋ।
ਤਾਂ ਆਓ ਹੁਣ ਜਾਣਦੇ ਹਾਂ ਕਿ ਸਾਨੂੰ ਉਮਰ ਦੇ ਅਨੁਸਾਰ ਕਿੰਨੀ ਵਾਕ ਕਰਨੀ ਚਾਹੀਦੀ ਹੈ…
- 5-18 ਸਾਲ ਦੀ ਉਮਰ ਤੱਕ: ਜੋ ਲੜਕੇ 5 ਤੋਂ 18 ਦੇ ਵਿਚਕਾਰ ਹਨ ਉਹਨਾਂ ਨੂੰ ਰੋਜ਼ਾਨਾ ਲਗਭਗ 16,000 ਕਦਮ ਚੱਲਣੇ ਚਾਹੀਦੇ ਹਨ। ਇਸ ਤੋਂ ਇਲਾਵਾ ਕੁੜੀਆਂ ਨੂੰ 13,000 ਕਦਮ ਚੱਲਣ ਨਾਲ ਫਾਇਦਾ ਹੋਵੇਗਾ।
- 19- 40 ਸਾਲ ਦੀ ਉਮਰ ਤੱਕ: ਇਸ ਉਮਰ ਦੇ ਲੋਕਾਂ ਨੂੰ ਹਰ ਰੋਜ਼ ਘੱਟੋ-ਘੱਟ 13,000 ਕਦਮ ਚੱਲਣੇ ਚਾਹੀਦੇ ਹਨ।
- 40- 49 ਸਾਲ ਦੀ ਉਮਰ ਤੱਕ: ਜਿਹੜੇ ਲੋਕ 40 ਸਾਲ ਦੀ ਉਮਰ ਦੇ ਹਨ ਉਨ੍ਹਾਂ ਨੂੰ ਹਰ ਰੋਜ਼ 12,000 ਕਦਮ ਚੱਲਣੇ ਚਾਹੀਦੇ ਹਨ।
- 50- 59 ਸਾਲ ਦੀ ਉਮਰ ਤੱਕ: ਇਸ ਉਮਰ ਤਕ ਦੇ ਲੋਕਾਂ ਨੂੰ 1 ਦਿਨ ਵਿਚ ਲਗਭਗ 9 ਤੋਂ 10,000 ਕਦਮ ਚੱਲਣੇ ਚਾਹੀਦੇ ਹਨ।
- 60 ਤੋਂ ਜ਼ਿਆਦਾ ਉਮਰ ਦੇ: ਇਸ ਉਮਰ ਦੇ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਰੋਜ਼ਾਨਾ 7 ਤੋਂ 8,000 ਕਦਮ ਚੱਲਣੇ ਚਾਹੀਦੇ ਹਨ। ਪਰ ਇਸ ਉਮਰ ਵਿੱਚ ਸਰੀਰ ਵਿੱਚ ਘੱਟ ਐਨਰਜ਼ੀ ਅਤੇ ਥਕਾਵਟ ਜ਼ਿਆਦਾ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਸਿਹਤ ਦੇ ਅਨੁਸਾਰ ਚੱਲਣਾ ਸਹੀ ਰਹੇਗਾ। ਤਾਂ ਕਿ ਕੋਈ ਸਮੱਸਿਆ ਨਾ ਹੋਵੇ।
ਤਾਂ ਆਓ ਜਾਣਦੇ ਹਾਂ ਵਾਕ ਕਰਨ ਦੇ ਫਾਇਦਿਆਂ ਬਾਰੇ…
- ਪਾਚਨ ਪ੍ਰਣਾਲੀ ਸਹੀ ਰਹਿੰਦੀ ਹੈ।
- ਇਨਸੌਮਨੀਆ ਦੀ ਸਮੱਸਿਆ ਦੂਰ ਹੋ ਕੇ ਚੰਗੀ ਨੀਂਦ ਆਉਣ ‘ਚ ਮਦਦ ਮਿਲਦੀ ਹੈ।
- ਸ਼ੂਗਰ ਕੰਟਰੋਲ ਰਹਿੰਦੀ ਹੈ।
- ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਣ ਦੇ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ।
- ਦਿਮਾਗ ਸਹੀ ਤਰੀਕੇ ਨਾਲ ਕੰਮ ਕਰਦਾ ਹੈ। ਅਜਿਹੇ ‘ਚ ਯਾਦਦਾਸ਼ਤ ਨੂੰ ਵਧਾਉਣ ਵਿੱਚ ਸਹਾਇਤਾ ਕਰਦਾ ਹੈ।
- ਸਰੀਰ ਵਿੱਚ ਜਮ੍ਹਾ ਐਕਸਟ੍ਰਾ ਚਰਬੀ ਘੱਟ ਹੋ ਕੇ ਮੋਟਾਪਾ ਘੱਟ ਹੁੰਦਾ ਹੈ।