Methi Paratha Recipe: ਪਰੌਂਠਾ ਭਾਰਤੀ ਉਪ ਮਹਾਂਦੀਪ ਵਿੱਚ ਇੱਕ ਖ਼ਮੀਰ ਰਹਿਤ ਫਲੈਟ ਬਰੈੱਡਾਂ ਵਿੱਚੋਂ ਇੱਕ ਹੈ, ਜਿਸ ਵਿੱਚ ਕਣਕ ਦੀ ਪੂਰੀ ਆਟੇ ਨੂੰ ਤਵੇ ‘ਤੇ ਪਕਾ ਕੇ ਤੇ ਥੋੜ੍ਹਾ ਤਲਿਆ ਜਾਂਦਾ ਹੈ। ਪਰੌਂਠਾ ਰੋਟੀਆਂ ਨਾਲੋਂ ਥੋੜ੍ਹਾ ਮੋਟਾ ਹੁੰਦਾ ਹੈ। ਇਹ ਹਾਲੇ ਵੀ ਪਾਕਿਸਤਾਨ, ਭਾਰਤ ਅਤੇ ਬਰਮਾ ਵਿੱਚ ਪ੍ਰਚਲਿਤ ਹੈ, ਜਿੱਥੇ ਕਣਕ ਉਗਾਈ ਜਾਂਦੀ ਹੈ । ਪਰੌਂਠਾ, ਪਰਾਂਤ ਅਤੇ ਆਟਾ ਸ਼ਬਦ ਦਾ ਇੱਕ ਸੰਯੋਗ ਹੈ ਜਿਸਦਾ ਸ਼ਾਬਦਿਕ ਅਰਥ ਹੈ ਗੁੰਨੇ ਹੋਏ ਆਟੇ ਦਾ ਪਕਵਾਨ।
ਪਰੌਂਠੇ ਦੇ ਹੋਰ ਵੀ ਬਹੁਤ ਸਾਰੇ ਵਿਕਲਪਿਕ ਨਾਮ ਹਨ, ਜਿਵੇਂ ਪੰਜਾਬੀ ਵਿੱਚ ਇਸਨੂੰ ਪਰੌਂਠਾ, ਬੰਗਾਲੀ ਵਿੱਚ ਪੋੋਰੋਟਾ, ਬਰਮਾ ਵਿੱਚ ਪਲਾਤਾ, ਅਤੇ ਮੌਰੀਸ਼ੀਅਸ, ਸ਼੍ਰੀਲੰਕਾ ਅਤੇ ਮਾਲਦੀਵਜ਼ ਵਿੱਚ ਇਸਨੂੰ ਫਾਰਟਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਮੇਥੀ ਦਾ ਪਰੌਂਠਾ ਬਣਾਉਣਾ ਸਿਖਾਵਾਂਗੇ, ਜਿਸਨੂੰ ਸਰਦੀਆਂ ਦੀ ਜਾਨ ਵੀ ਕਿਹਾ ਜਾਂਦਾ ਹੈ। ਆਓ ਹੁਣ ਇਸ ਪਰੌਂਠੇ ਨੂੰ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ ਬਾਰੇ ਜਾਣਦੇ ਹਾਂ:
ਸਮੱਗਰੀ: ਡੇਢ ਕੱਪ ਕਣਕ ਦਾ ਆਟਾ, 1/3 ਕੱਪ ਬੇਸਨ, 1 ਚਮਚ ਅਜਵਾਇਣ, 1 ਚਮਚ ਕਾਲੀ ਮਿਰਚ, 1/2 ਚਮਚ ਹਲਦੀ, 1/2 ਚਮਚ ਲਾਲ ਮਿਰਚ, ਨਮਕ ਸਵਾਦ ਅਨੁਸਾਰ, ਬਰੀਕ ਕੱਟਿਆ ਹੋਇਆ ਅਦਰਕ ਤੇ 2-3 ਹਰੀਆਂ ਮਿਰਚਾਂ।
ਇਸਨੂੰ ਬਣਾਉਣ ਦੀ ਵਿਧੀ ਲਈ ਨੀਚੇ ਦਿੱਤੇ ਵੀਡੀਓ ਲਿੰਕ ਨੂੰ ਦੇਖੋ: