Laxmi ratan shukla resigns : ਪੱਛਮੀ ਬੰਗਾਲ ਵਿੱਚ ਚੋਣਾਂ ਦੇ ਸਾਲ ਦੀ ਸ਼ੁਰੂਆਤ ਹੋ ਗਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਨੂੰ ਲਗਾਤਾਰ ਝੱਟਕੇ ਲੱਗ ਰਹੇ ਹਨ। ਮੰਗਲਵਾਰ ਨੂੰ ਮਮਤਾ ਸਰਕਾਰ ਦੇ ਮੰਤਰੀ ਅਤੇ ਸਾਬਕਾ ਕ੍ਰਿਕਟਰ ਲਕਸ਼ਮੀ ਰਤਨ ਸ਼ੁਕਲਾ ਨੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਲਕਸ਼ਮੀ ਰਤਨ ਸ਼ੁਕਲਾ ਬੰਗਾਲ ਸਰਕਾਰ ਵਿੱਚ ਖੇਡ ਮੰਤਰੀ ਸਨ, ਪਰ ਮੰਗਲਵਾਰ ਨੂੰ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਹਾਲਾਂਕਿ, ਉਹ ਇਸ ਸਮੇਂ ਵੀ ਤ੍ਰਿਣਮੂਲ ਕਾਂਗਰਸ ਦੇ ਵਿਧਾਇਕ ਹੀ ਹਨ। ਜੇ ਸੂਤਰਾਂ ਦੀ ਮੰਨੀਏ ਤਾਂ ਲਕਸ਼ਮੀ ਰਤਨ ਸ਼ੁਕਲਾ ਰਾਜਨੀਤੀ ਤੋਂ ਵੱਖ ਹੋਣਾ ਚਾਹੁੰਦੇ ਹਨ। ਉਨ੍ਹਾਂ ਨੇ ਮੰਗਲਵਾਰ ਨੂੰ ਮੰਤਰੀ ਦੇ ਅਹੁਦੇ ਤੋਂ ਇਲਾਵਾ ਹਾਵੜਾ ਦੇ ਟੀਐਮਸੀ ਜ਼ਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਲਕਸ਼ਮੀ ਰਤਨ ਸ਼ੁਕਲਾ ਨੇ ਭਾਰਤ ਲਈ ਤਿੰਨ ਵਨਡੇ ਮੈਚ ਖੇਡੇ ਹਨ। ਇਸ ਤੋਂ ਇਲਾਵਾ ਉਹ ਆਈਪੀਐਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼, ਦਿੱਲੀ ਡੇਅਰਡੇਵਿਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਲਈ ਵੀ ਖੇਡ ਚੁੱਕੇ ਹਨ। ਪਿੱਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੇ ਰਾਜਨੀਤੀ ਵੱਲ ਰੁੱਖ ਕੀਤਾ ਸੀ ਅਤੇ ਬੰਗਾਲ ਦੇ ਹਾਵੜਾ ਉੱਤਰ ਤੋਂ ਵਿਧਾਇਕ ਬਣੇ ਸੀ। ਜਿਸਦੇ ਬਾਅਦ ਉਨ੍ਹਾਂ ਨੂੰ ਮਮਤਾ ਸਰਕਾਰ ਵਿੱਚ ਖੇਡ ਅਤੇ ਯੁਵਕ ਮਾਮਲਿਆਂ ਬਾਰੇ ਮੰਤਰੀ ਦਾ ਅਹੁਦਾ ਮਿਲਿਆ ਸੀ।
ਇਹ ਵੀ ਦੇਖੋ : KFC ‘ਤੇ ਦੇਖੋ ਕਿਸਾਨੀ ਤੇ ਸੂਰਵੀਰ ਜੋਧਿਆਂ ਦਾ ਰੰਗ, ਇਹ ਤਸਵੀਰਾਂ ਦੇਖ ਕੇ ਦਿਲ ਗਦ-ਗਦ ਹੋ ਉੱਠੇਗਾ