shri guru gobind singh ji: ਗੁਰੂ ਜੀ, ਦੋ ਵੱਡੇ ਸਾਹਿਬਜ਼ਾਦਿਆਂ ਅਤੇ ਗਿਣਤੀ ਦੇ ਸਿੰਘਾਂ ਨਾਲ ਰੋਪੜ ਨੇੜੇ ਕੋਟਲਾ ਨਿਹੰਗਾਂ ਤੋਂ ਹੋ ਕੇ ਚਮਕੌਰ ਦੀ ਗੜ੍ਹੀ ਵਿੱਚ ਜਾ ਠਹਿਰੇ।ਗੁਰੂ ਜੀ ਦਾ ਪਿੱਛਾ ਕਰਦੀਆਂ ਮੁਗਲ ਫੌਜਾਂ ਨੇ ਚਮਕੌਰ ਨੂੰ ਵੀ ਘੇਰਾ ਪਾ ਲਿਆ।ਇਸ ਲੜਾਈ ਵਿੱਚ ਗੁਰੂ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸ਼ਹੀਦੀਆਂ ਪਾ ਗਏ।ਗੁਰੂ ਜੀ ਦੇ ਸਿੰਘ ਵੀ ਬਹਾਦਰੀ ਨਾਲ ਲੜੇ।ਇੱਥੋਂ ਗੁਰੂ ਜੀ ਆਪਣੇ ਸਿੰਘਾਂ ਦੀ ਬੇਨਤੀ ਉੱਤੇ ਗੜ੍ਹੀ ਨੂੰ ਛੱਡ ਕੇ ਪੈਦਲ ਤੁਰਦੇ ਮਾਛੀਵਾੜੇ ਦੇ ਜੰਗਲਾਂ ਵਿੱਚ ਪਹੁੰਚ ਗਏ।ਉੱਥੇ ਗੁਰੂ ਜੀ ਨੇ ਇੱਕ ਖੂਹ ‘ਤੇ ਟਿੰਡ ਦਾ ਸਰ੍ਹਾਣਾ ਬਣਾਇਆ ਅਤੇ ਕੁਝ ਆਰਾਮ ਕਰਨ ਦੀ ਸੋਚੀ।ਉਥੇ ਅਲਫੂ ਅਤੇ ਗਾਮੂ ਨਾਂ ਦੇ ਦੇ ਦੋ ਗੁੱਜਰਾਂ ਨੇ ਆਪ ਨੂੰ ਪਛਾਣ ਲਿਆ।ਰੌਲਾ ਪਾਉਣ ਲੱਗੇ।ਗੁਰੂ ਜੀ ਨੇ ਉਨ੍ਹਾਂ ਨੂੰ ਦੋ ਮੋਹਰਾਂ ਦੇ ਕੇ ਚੁੱਪ ਰਹਿਣ ਲਈ ਕਿਹਾ, ਪਰ ਉਹ ਰੌਲਾ ਪਾਉਣੋਂ ਹਟਣ ਹੀ ਨਾ।ਮਾਛੀਵਾੜੇ ਦੇ ਜੰਗਲਾਂ ਵਿੱਚ ਆਉਣ ਤੱਕ ਗੁਰੂ ਜੀ ਦੇ ਪੈਰਾਂ ਵਿੱਚ ਛਾਲੇ ਪਏ ਹੋਏ ਸਨ।ਕੱਪੜੇ ਲੀਰੋ-ਲੀਰ ਹੋਏ ਹੋਏ ਸਨ।ਇਸ ਹਾਲਤ ਵਿੱਚ ਆਪ ਜੀ ਨੇ ‘ਮਿੱਤਰ ਪਿਆਰੇ ਨੂੰ’ ਨਾਂ ਦਾ ਸ਼ਬਦ ਉਚਾਰਿਆ ਦੱਸਿਆ ਜਾਂਦਾ ਹੈ।
ਮਾਛੀਵਾੜੇ ਗੁਲਾਬਾ ਨਾਂ ਦਾ ਇੱਕ ਮਸੰਦ ਰਹਿੰਦਾ ਸੀ।ਉਹ ਗੁਰੂ ਜੀ ਨੂ ਘਰ ਲੈ ਤਾਂ ਗਿਆ ਪਰ ਮੁਗਲਾਂ ਦੇ ਜ਼ੁਲਮ ਨੂੰ ਸੋਚ ਕੇ ਡਰ ਗਿਆ।ਇੱਥੋਂ ਗੁਰੂ ਜੀ ਨੂੰ ਨਬੀ ਖਾਂ ਅਤੇ ਗਨੀ ਖਾਂ ਆਪਣੇ ਘਰ ਲੈ ਗਏ।ਇਸ ਸਮੇਂ ਨਿਹਾਲੇ ਖੱਤਰੀ ਦੀ ਮਾਤਾ ਨੇ ਖੱਦਰ ਦਾ ਇੱਕ ਥਾਨ ਗੁਰੂ ਜੀ ਨੂੰ ਪੇਸ਼ ਕੀਤਾ।ਇਸ ਤੋਂ ਚੋਲੇ ਬਣਾ ਕੇ ਨੀਲੇ ਰੰਗ ਲਏ ਗਏ।ਚੁਫੇਰੇ ਮੁਗਲਾਂ ਦੀ ਫੌਜ ਗੁਰੂ ਜੀ ਦੀ ਭਾਲ ਵਿੱਚ ਕੀੜੀਆਂ ਵਾਂਗ ਫਿਰ ਰਹੀ ਸੀ।ਗੁਰੂ ਜੀ ਦੇ ਦੋ ਸਿੱਖ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਉਨ੍ਹਾਂ ਨੂੰ ਲੱਭਦੇ ਹੋਏ ਉੱਥੇ ਪਹੁੰਚ ਗਏ ਸਨ।ਇੱਥੋਂ ਗੁਰੂ ਜੀ ਨੂੰ ਪਾਲਕੀ ਵਿੱਚ ਬਿਠਾ ਕੇ ਨਬੀ ਖਾਂ ਅਤੇ ਗਨੀ ਖਾਂ ਅਤੇ ਗੋਨੀ ਖਾਂ, ਦੋ-ਤਿੰਨ ਹੋਰ ਸਿੰਘਾਂ ਸਮੇਤ, ਅੱਗੇ ਨੂੰ ਚੱਲ ਪਏ।ਰਾਹ ਵਿੱਚ ਇੱਕ ਫੌਜੀ ਦਸਤੇ ਨੇ ਉਨ੍ਹਾਂ ਨੂੰ ਰੋਕ ਲਿਆ।ਨਬੀ ਖਾਂ ਅਤੇ ਗਨੀ ਖਾਂ ਨੇ ਦੱਸਿਆ ਕਿ ਇਹ ੳੁੱਚ ਦੇ ਪੀਰ ਹਨ।ਉਨ੍ਹਾਂ ਨੂੰ ਲਿਜਾਇਆ ਜਾ ਰਿਹਾ ਹੈ।
ਸਲੋਹ ਵਾਲੇ ਕਾਜ਼ੀ ਪੀਰ ਮੁਹੰਮਦ ਕੋਲ ਗੁਰੂ ਜੀ ਨੇ ਫਾਰਸੀ ਪੜ੍ਹੀ ਸੀ।ਉਸਨੇ ਗੁਰੂ ਜੀ ਨੂੰ ਪਛਾਣ ਲਿਆ ਸੀ ਪਰ ਫੌਜੀ ਦਸਤੇ ਨੂੰ ਕਿਹਾ ਕਿ ਇਹ ‘ਉੱਚ ਦੇ ਪੀਰ’ ਹੀ ਹਨ।ਗੁਰੂ ਜੀ ਇਸ ਪਿੱਛੋਂ ਕੁਝ ਥਾਵਾਂ ਉੱਤੇ ਠਹਿਰਦੇ ਦੀਨੇ ਚਲੇ ਗਏ ਅਤੇ ਫਿਰ ਕਾਂਗੜ।ਸ਼ਾਹੀ ਫੌਜਾਂ ਅਜੇ ਵੀ ਗੁਰੂ ਜੀ ਦਾ ਪਿੱਛਾ ਕਰ ਰਹੀਆਂ ਸਨ।ਫਿਰ ਵੀ, ਥਾਂ-ਥਾਂ ਗੁਰੂ ਜੀ ਦੇ ਅਜਿਹੇ ਸਿੱਖ ਸਨ ਜੋ ਔਰੰਗਜ਼ੇਬ ਦੇ ਭੈਅ ਤੋਂ ਮੁਕਤ ਸਨ।ਉਨ੍ਹਾਂ ਨੇ ਗੁਰੂ ਜੀ ਦਾ ਸੁਆਗਤ ਕੀਤਾ ਤੇ ਸੇਵਾ ਕੀਤੀ।
ਸ਼ਰਮ ਕਰੋ ਮੋਦੀ ਸਾਬ ਹੁਣ ਤਾਂ ਸਾਡੇ 13-13 ਸਾਲ ਦੇ ਬੱਚੇ ਵੀ ਭੁੱਖ ਹੜਤਾਲ ‘ਤੇ ਨੇ, ਗੱਲਾਂ ਸੁਣੋ ਕਿਆ ਖੂਬ ਨੇ !