WHO chief disappointed: ਕੋਰੋਨਾ ਵਾਇਰਸ ਦੇ ਮੂਲ ਦਾ ਪਤਾ ਲਗਾਉਣ ਲਈ WHO ਰਾਹੀਂ ਮਾਹਰਾਂ ਦੀ ਇੱਕ ਟੀਮ ਚੀਨ ਜਾਣ ਵਾਲੀ ਸੀ। ਇਸ ਵਿਚਾਲੇ ਚੀਨ ਨੇ ਮਾਹਰਾਂ ਦੀ ਟੀਮ ਨੂੰ ਕੋਰੋਨਾ ਵਾਇਰਸ ਦੇ ਮੂਲ ਦਾ ਪਤਾ ਲਗਾਉਣ ਦੀ ਆਗਿਆ ਨਹੀਂ ਦਿੱਤੀ ਹੈ। WHO ਨੇ ਹੁਣ ਇਸ ਮਾਮਲੇ ‘ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਸੰਗਠਨ ਨੇ ਕਿਹਾ ਹੈ ਕਿ WHO ਦੇ ਮੁਖੀ ਚੀਨ ਦੇ ਇਸ ਰਵੱਈਏ ਤੋਂ ਬਹੁਤ ਨਾਰਾਜ਼ ਹਨ। WHO ਨੇ ਕਿਹਾ ਕਿ ਚੀਨੀ ਅਧਿਕਾਰੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਦੀ ਜਾਂਚ ਕਰਨ ਲਈ ਜਾਣ ਵਾਲੀ ਮਾਹਿਰਾਂ ਦੀ ਟੀਮ ਨੂੰ ਇਜਾਜ਼ਤ ਨਹੀਂ ਦੇ ਰਹੇ ਹਨ।
ਉੱਥੇ ਹੀ ਦੂਜੇ ਪਾਸੇ WHO ਦੇ ਮੁਖੀ ਟੇਡਰੋਸ ਐਡਨੋਮ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਉਨ੍ਹਾਂ ਕਿਹਾ, “ਕੋਰੋਨਾ ਵਾਇਰਸ ਦੇ ਸ਼ੁਰੂਆਤ ਦਾ ਪਤਾ ਲਗਾਉਣ ਲਈ ਚੀਨ ਜਾਣ ਵਾਲੀ ਟੀਮ ਨੂੰ ਇਜਾਜ਼ਤ ਨਹੀਂ ਦਿੱਤੀ ਗਈ ਹੈ । ਮੈਂ ਇਸ ਖ਼ਬਰ ਤੋਂ ਬਹੁਤ ਹੈਰਾਨ ਹਾਂ ।” ਉਨ੍ਹਾਂ ਦੱਸਿਆ ਕਿ ਟੀਮ ਦੇ ਦੋ ਮੈਂਬਰ ਪਹਿਲਾਂ ਹੀ ਚੀਨ ਲਈ ਰਵਾਨਾ ਹੋ ਗਏ ਹਨ।
WHO ਦੇ ਮੁਖੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਮਿਸ਼ਨ ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਲਈ ਬਹੁਤ ਮਹੱਤਵਪੂਰਨ ਹੈ, ਪਰ ਫਿਰ ਵੀ ਚੀਨ ਨੇ ਸਾਡੀ ਟੀਮ ਨੂੰ ਜਾਣ ਤੋਂ ਰੋਕਿਆ । ਉਨ੍ਹਾਂ ਕਿਹਾ ਕਿ ਅਸੀਂ ਜਲਦੀ ਤੋਂ ਜਲਦੀ ਚੀਨ ਜਾ ਕੇ ਕੋਰੋਨਾ ਵਾਇਰਸ ਦੀ ਸ਼ੁਰੂਆਤ ਬਾਰੇ ਪਤਾ ਲਗਾਉਣਾ ਚਾਹੁੰਦੇ ਹਾਂ । ਉਨ੍ਹਾਂ ਕਿਹਾ, “ਸਾਡੀ ਟੀਮ ਵੁਹਾਨ ਦਾ ਦੌਰਾ ਕਰੇਗੀ । ਇਸ ਜਗ੍ਹਾ ਤੋਂ ਸ਼ਾਇਦ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ।”
ਚੀਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਰੂਪ (ਕਿਸਮ) ਦੇ ਪਹਿਲੇ ਕੇਸ ਦੀ ਪੁਸ਼ਟੀ ਹੋਈ ਹੈ। ਵਾਇਰਸ ਦੇ ਇਸ ਨਵੇਂ ਰੂਪ ਦਾ ਸਭ ਤੋਂ ਪਹਿਲਾਂ ਬ੍ਰਿਟੇਨ ਵਿੱਚ ਪਤਾ ਲੱਗਿਆ ਸੀ। ਹੁਣ ਇਹ ਭਾਰਤ, ਅਮਰੀਕਾ ਅਤੇ ਪਾਕਿਸਤਾਨ ਸਮੇਤ ਦੁਨੀਆ ਦੇ ਕਈ ਦੇਸ਼ਾਂ ਵਿੱਚ ਪਹੁੰਚ ਗਿਆ ਹੈ। ਕੋਰੋਨਾ ਦਾ ਇਹ ਨਵਾਂ ਰੂਪ ਤੇਜ਼ੀ ਨਾਲ ਫੈਲਦਾ ਹੈ, ਇਸ ਲਈ ਇਸਨੂੰ ਪਿਛਲੇ ਰੂਪਾਂ ਨਾਲੋਂ ਖ਼ਤਰਨਾਕ ਮੰਨਿਆ ਜਾ ਰਿਹਾ ਹੈ।
ਇਹ ਵੀ ਦੇਖੋ: ਮੋਦੀ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰ ਦੇ ਸਵਾਲਾਂ ਤੇ ਕਿਉਂ ਭੜਕਿਆ ਹਰਜੀਤ ਗਰੇਵਾਲ ?