WhatsApp Privacy Policy: ਦੁਨੀਆ ਭਰ ਵਿੱਚ ਪਾਪੁਲਰ ਐਪ WhatsApp ਆਪਣੇ ਉਪਭੋਗਤਾਵਾਂ ਲਈ ਨਵੀਆਂ ਵਿਸ਼ੇਸ਼ਤਾਵਾਂ ਲੈ ਕੇ ਆਉਂਦਾ ਰਹਿੰਦਾ ਹੈ। ਇਸ ਸਾਲ ਐਪ ਵਿੱਚ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਆਉਣ ਵਾਲੀਆਂ ਹਨ। WhatsApp ਆਪਣੀ ਨਵੀਂ ਪ੍ਰਾਈਵੇਸੀ ਪਾਲਿਸੀ ਦੇ ਨਾਲ ਜਲਦ ਆ ਰਿਹਾ ਹੈ। ਜੇ ਉਪਭੋਗਤਾ ਇਸ ਨੀਤੀ ਨੂੰ ਸਵੀਕਾਰ ਨਹੀਂ ਕਰਦੇ, ਤਾਂ ਉਨ੍ਹਾਂ ਨੂੰ ਐਪ ਨੂੰ ਡਿਲੀਟ ਕਰਨਾ ਪਵੇਗਾ। ਆਓ ਜਾਣਦੇ ਹਾਂ ਇਸ ਨਵੀਂ ਪ੍ਰਾਈਵੇਟ ਪਾਲਿਸੀ ਵਿੱਚ ਕੀ ਵਿਸ਼ੇਸ਼ ਹੈ:
WhatsApp ਦੀਆਂ ਨਵੀਆਂ Terms ਤੇ Privacy ਪਾਲਿਸੀ
WhatsApp ਉਪਭੋਗਤਾਵਾਂ ਨੂੰ ਜਲਦੀ ਹੀ ਐਪ ਦੀ ਨਵੀਂ ਟਰਮ ਅਤੇ ਪ੍ਰਾਈਵੇਸੀ ਪਾਲਿਸੀ ਨੂੰ ਅਪਣਾਉਣਾ ਪਵੇਗਾ। ਇਹ ਮੰਨਿਆ ਜਾਂਦਾ ਹੈ ਕਿ ਜੇ ਤੁਸੀਂ ਇਸ ਪ੍ਰਾਈਵੇਸੀ ਪਾਲਿਸੀ ਨਾਲ ਸਹਿਮਤ ਨਹੀਂ ਹੋ ਤਾਂ ਤੁਸੀਂ WhatsApp ਦੀ ਵਰਤੋਂ ਨਹੀਂ ਕਰ ਸਕੋਗੇ। WABetaInfo ਦੇ ਅਨੁਸਾਰ WhatsApp 8 ਫਰਵਰੀ 2021 ਨੂੰ ਆਪਣੀਆਂ Terms of Service ਨੂੰ ਅਪਡੇਟ ਕਰਨ ਜਾ ਰਿਹਾ ਹੈ। ਜੇ WhatsApp ਉਪਭੋਗਤਾ ਇਸ ਨਾਲ ਸਹਿਮਤ ਨਹੀਂ ਹਨ ਤਾਂ ਉਹ WhatsApp ਦੀ ਵਰਤੋਂ ਨਹੀਂ ਕਰ ਸਕਣਗੇ।
Policy ‘ਚ ਇਹ ਹੈ ਅਹਿਮ
WhatsApp ਦੀ ਨਵੀਂ ਪਾਲਿਸੀ ਵਿੱਚ ਉਪਭੋਗਤਾਵਾਂ ਨੂੰ ਦਿੱਤੇ ਜਾ ਰਹੇ ਲਾਇਸੈਂਸ ਵਿੱਚ ਕਿਹਾ ਗਿਆ ਹੈ ਕਿ ਸਾਡੀਆਂ ਸੇਵਾਵਾਂ ਨੂੰ ਸੰਚਾਲਿਤ ਕਰਨ ਲਈ ਤੁਸੀਂ WhatsApp ਨੂੰ, ਜੋ ਕੰਟੇਂਟ ਅਪਲੋਡ, ਸਬਮਿਟ, ਸਟੋਰ, ਭੇਜਦੇ ਹੋ ਜਾਂ ਪ੍ਰਾਪਤ ਕਰ ਸਕਦੇ ਹੋ, ਉਨ੍ਹਾਂ ਦੀ ਵਰਤੋਂ, Reproduce, Distribute, Display ਲਈ ਦੁਨੀਆ ਭਰ ਵਿੱਚ, Non-Exclusive, ਰਾਇਲਟੀ ਫ੍ਰੀ, Sublisenseble ਅਤੇ Transferable Licence ਦਿੱਤਾ ਜਾਂਦਾ ਹੈ।
ਹੁਣ ਉਪਭੋਗਤਾ ਕੋਲ ਹੈ ਇਹ Option
WhatsApp ਵਿੱਚ ਹੁਣ ਯੂਜ਼ਰਸ ਕੋਲ Not Now ਦਾ ਆਪਸ਼ਨ ਹੈ। ਭਾਵ ਜੇ ਉਪਭੋਗਤਾ ਚਾਹੁੰਦੇ ਹਨ, ਤਾਂ ਇਸ ਨੂੰ ਸਵੀਕਾਰ ਨਾ ਕਰਨ। ਜੇ ਤੁਸੀਂ ਸਵੀਕਾਰ ਨਹੀਂ ਕਰਦੇ ਹੋ, ਤਾਂ ਐਪ ਚਲਦਾ ਰਹੇਗਾ। ਇਸ ਤੋਂ ਇਲਾਵਾ ਨਵੀਂ ਪਾਲਿਸੀ ਤਹਿਤ Facebook ਅਤੇ Instagram ਦਾ ਏਕੀਕਰਣ ਹੋਵੇਗਾ। ਹਾਲਾਂਕਿ WhatsApp ਦਾ ਡਾਟਾ ਪਹਿਲਾਂ ਫੇਸਬੁੱਕ ਨਾਲ ਸਾਂਝਾ ਕੀਤਾ ਜਾ ਰਿਹਾ ਸੀ, ਪਰ ਹੁਣ WhatsApp ਅਤੇ Instagram ਦਾ Facebook ਨਾਲ ਏਕੀਕਰਨ ਪਹਿਲਾਂ ਨਾਲੋਂ ਜ਼ਿਆਦਾ ਹੋਵੇਗਾ।