IPS son became ADG: ਯੂਪੀ ਸਰਕਾਰ ਵੱਲੋਂ ਪਿਛਲੇ ਹਫਤੇ IG ਤੋਂ ADG ਬਣਾਏ ਗਏ ਕਈ ਅਫਸਰਾਂ ਨੂੰ ADG ਵੱਲੋਂ ਪ੍ਰਮੋਸ਼ਨ ਬੈਜ ਦਿੱਤੇ ਗਏ ਹਨ । ਆਈਜੀ ਤੋਂ ਏਡੀਜੀ ਬਣਾਏ ਗਏ ਇੱਕ ਅਧਿਕਾਰੀ ਨਵਨੀਤ ਸਿਕੇਰਾ ਨੇ ਇਸ ਨਵੀਂ ਜ਼ਿੰਮੇਵਾਰੀ ਤੋਂ ਬਾਅਦ ਫੇਸਬੁੱਕ ‘ਤੇ ਆਪਣੇ ਪਰਿਵਾਰ ਨਾਲ ਹੋਏ ਤਜ਼ਰਬੇ ਬਾਰੇ ਇੱਕ ਪੋਸਟ ਪਾਈ ਹੈ । ਨਵਨੀਤ ਸਿਕੇਰਾ ਉੱਤਰ ਪ੍ਰਦੇਸ਼ ਦੇ ਤੇਜ਼ ਤਰਾਰ ਆਈਪੀਐਸ ਅਫ਼ਸਰਾਂ ਵਿੱਚ ਜਾਣੇ ਜਾਂਦੇ ਰਹੇ ਹਨ ਅਤੇ ਉਹ ਪ੍ਰਮੋਸ਼ਨ ਤੋਂ ਪਹਿਲਾਂ ਪੁਲਿਸ ਹੈੱਡਕੁਆਰਟਰ ਵਿਖੇ ਇੰਸਪੈਕਟਰ ਜਨਰਲ (IG) ਵਜੋਂ ਕੰਮ ਕਰ ਰਹੇ ਸੀ।
ਸਿਕੇਰਾ ਨੇ ਪ੍ਰਮੋਸ਼ਨ ਤੋਂ ਬਾਅਦ ਲਿਖੀ ਆਪਣੀ ਫੇਸਬੁੱਕ ਪੋਸਟ ਵਿੱਚ ਲਿਖਿਆ ਕਿ ਜਦੋਂ ਉਨ੍ਹਾਂ ਨੂੰ ADG ਦੇ ਅਹੁਦੇ ਲਈ ਬੈਜ ਮਿਲਿਆ ਤਾਂ ਉਨ੍ਹਾਂ ਨੇ ਇਸਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਪ੍ਰਮੋਸ਼ਨ ਦੀ ਜਾਣਕਾਰੀ ਤੋਂ ਬਾਅਦ ਖੁਸ਼ ਮਾਂ ਨੇ ਆਪਣੇ ਬੇਟੇ ਦੀ ਇੱਕ ਹੋਰ ਕਾਮਯਾਬੀ ‘ਤੇ ਉਸਨੂੰ ਸਲਿਊਟ ਕੀਤਾ। ਸਿਕੇਰਾ ਨੇ ਫੇਸਬੁੱਕ ਪੋਸਟ ‘ਤੇ ਆਪਣੇ ਪਿਤਾ ਨੂੰ ਵੀ ਯਾਦ ਕੀਤਾ ਹੈ। ਦੱਸ ਦਈਏ ਕਿ 1996 ਬੈਚ ਦੇ IPS ਅਧਿਕਾਰੀ ਸਿਕੇਰਾ ਲੰਬੇ ਸਮੇਂ ਤੋਂ ਯੂਪੀ ਦੇ ਕਈ ਜ਼ਿਲ੍ਹਿਆਂ ਵਿੱਚ ਪੁਲਿਸ ਕਪਤਾਨ ਵਜੋਂ ਕੰਮ ਕਰ ਚੁੱਕੇ ਹਨ ।
ਗੌਰਤਲਬ ਹੈ ਕਿ ਪਿਛਲੇ ਹਫਤੇ ਯੂਪੀ ਵਿੱਚ ਸਾਲ 1996 ਬੈਚ ਦੇ ਸੱਤ IPS ਅਧਿਕਾਰੀਆਂ ਨੂੰ ADG ਦੇ ਅਹੁਦੇ ਲਈ ਤਰੱਕੀ ਦਿੱਤੀ ਗਈ ਹੈ। ਹਾਲਾਂਕਿ, ਇਨ੍ਹਾਂ ਵਿੱਚੋਂ ਤਿੰਨ ਅਧਿਕਾਰੀਆਂ ਦੀ ਤਰੱਕੀ ਆਉਣ ਵਾਲੇ ਮਹੀਨਿਆਂ ਵਿੱਚ ADG ਦੀਆਂ ਤਿੰਨ ਅਸਾਮੀਆਂ ਖਾਲੀ ਹੋਣ ਤੋਂ ਬਾਅਦ ਆਉਣਗੀਆਂ । ਤਰੱਕੀ ਵਾਲੇ ਅਧਿਕਾਰੀਆਂ ਵਿੱਚ ਆਗਰਾ ਰੇਂਜ IG A ਸਤੀਸ਼ ਗਣੇਸ਼, IG LO ਜੋਤੀ ਨਾਰਾਇਣ, IG ਪੁਲਿਸ ਹੈੱਡਕੁਆਰਟਰ ਨਵਨੀਤ ਸਿਕਰਾ, IG ਫਾਇਰ ਸਰਵਿਸ ਵਿਜੇ ਪ੍ਰਕਾਸ਼, IG ਵਾਰਾਣਸੀ ਰੇਂਜ ਵਿਜੇ ਸਿੰਘ ਮੀਨਾ, IG N ਰਵਿੰਦਰ ਅਤੇ IG STF ਅਮਿਤਾਭ ਯਸ਼ ਸ਼ਾਮਿਲ ਹਨ।