indian army soldier arrested drugs: ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਕੁੱਲੂ ਦੀ ਪੁਲਸ ਨੇ 69 ਗ੍ਰਾਮ ਚਿੱਟੇ ਦੇ ਨਾਲ ਹਰਿਆਣਾ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।ਇਸ ‘ਚ ਇੱਕ ਵਿਅਕਤੀ ਭਾਰਤੀ ਸੈਨਾ ਦਾ ਜਵਾਨ ਹੈ, ਜੋ ਸੋਮਵਾਰ ਨੂੰ ਦਰਜ ਹੋਏ ਨਸ਼ਾ ਤਸਕਰੀ ਦੇ ਮਾਮਲੇ ‘ਚ ਮੁੱਖ ਸਮੱਗਲਰ ਵੀ ਸੀ।ਕੁੱਲੂ ਦੇ ਪੁਲਸ ਅਧਿਕਾਰੀ ਗੌਰਵ ਸਿੰਘ ਨੇ ਦੱਸਿਆ ਕਿ ਇੱਕ ਦਿਨ ਪੁਰਾਣੇ ਚਿੱਟੇ ਮਾਮਲੇ ‘ਚ ਜਾਂਚ ਦੇ ਦੌਰਾਨ ਸਪਲਾਇਰ ਅਤੇ ਉਸਦਾ ਸਾਥੀ ਗ੍ਰਿਫਤਾਰ ‘ਚ ਆਇਆ।ਦੋਵਾਂ ਨੂੰ ਅਲਟੋ ਕਾਰ HR76 E4587 ‘ਚ ਜਾਂਦੇ ਹੋਏ ਫੜਿਆ ਗਿਆ।
ਤਲਾਸ਼ੀ ਦੌਰਾਨ ਦੋਵਾਂ ਵਿਅਕਤੀਆਂ ਤੋਂ 69 ਗ੍ਰਾਮ ਚਿੱਟਾ ਬਰਾਮਦ ਹੋਇਆ।ਦੋਸ਼ੀਆਂ ਦੀ ਪਛਾਣ 27 ਸਾਲ ਦੇ ਸੰਦੀਪ ਕੁਮਾਰ ਰਾਠੀ ਪੁਤਰ ਰਾਕੇਸ਼ ਕੁਮਾਰ ਰਾਠੀ ਨਿਵਾਸੀ ਸ਼ੇਖੁਪੁਰ ਮਾਜਰੀ ਫਾਰੁਖਨਗਰ ਗੁਰੂਗ੍ਰਾਮ ਹਰਿਆਣਾ ਦੇ ਰੂਪ ‘ਚ ਹੋਈ ਹੈ।ਸੰਦੀਪ ਕੁਮਾਰ ਰਾਠੀ ਭਾਰਤੀ ਸੈਨਾ ‘ਚ ਸੇਵਾਰਤ ਹੈ।ਦੋਵੇਂ ਕੁੱਲੂ ‘ਚ ਚਿੱਟਾ ਦੀ ਸਪਲਾਈ ਦੇਣ ਆਏ ਸੀ।ਕੁੱਲੂ ਪੁਲਸ ਜਦੋ ਸੋਮਵਾਰ ਨੂੰ ਫੜੇ ਗਏ 52 ਗ੍ਰਾਮ ਚਿੱਟੇ ਦੇ ਮਾਮਲੇ ਦੀ ਜਾਂਚ ਕਰ ਰਹੀ ਸੀ ਤਾਂ ਦੋ ਸਪਲਾਇਰ ਦੇ ਬਾਰੇ ‘ਚ ਦੋਸ਼ੀਆਂ ਨੇ ਦੱਸਿਆ ਸੀ।ਇਨਾਂ ਦੀ ਤਲਾਸ਼ ‘ਚ ਛਾਪਾਮਾਰੇ ਚੱਲ ਰਹੀ ਸੀ, ਜਿਸ ‘ਚ ਕਾਮਯਾਬੀ ਮਿਲੀ ਅਤੇ ਦੋਵੇਂ ਸਮੱਗਲਰਾਂ ਨੂੰ ਫੜ ਲਿਆ ਗਿਆ।ਦੱਸਣਯੋਗ ਹੈ ਕਿ ਸੋਮਵਾਰ ਨੂੰ ਛਰੁਡੂ ਦੇ ਕੋਲ ਇਕ ਔਰਤ ਅਤੇ ਨੌਜਵਾਨ ਨੂੰ 52 ਗ੍ਰਾਮ ਚਿੱਟੇ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ।ਹੁਣ ਦੋਵਾਂ ਮਾਮਲਿਆਂ ‘ਚ 121 ਗ੍ਰਾਮ ਚਿੱਟਾ ਬਰਾਮਦ ਹੋਇਆ ਹੈ ਅਤੇ ਇੱਕ ਔਰਤ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਨਾਲ ਹੀ ਚਾਰਾਂ ਵਿਰੁੱਧ NDPS ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਟ੍ਰੈਕਟਰ ਮਾਰਚ ਤੋਂ ਪਹਿਲਾਂ ਸਟੇਜ ਤੇ ਪਹੁੰਚੇ ਬਲਵੀਰ ਸਿੰਘ ਰਾਜੇਵਾਲ ਨੇ ਲਿਆ ਤੀ ਨ੍ਹੇਰੀ, ਸੁਣੋ Live