Farmers tractor march at Delhi: ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 43ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਜਦਕਿ ਸਰਕਾਰ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਭ ਗਿਣਾ ਰਹੀ ਹੈ, ਕਿਸਾਨ ਸੰਗਠਨ ਕਾਨੂੰਨਾਂ ਨੂੰ ਵਾਪਿਸ ਲੈਣ ‘ਤੇ ਅੜੇ ਹੋਏ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਇਸੇ ਵਿਚਾਲੇ ਅੱਜ ਕਿਸਾਨਾਂ ਵੱਲੋਂ ਦਿੱਲੀ ਘੇਰਨ ਦੀ ਤਿਆਰੀ ਕੀਤੀ ਗਈ ਹੈ। ਅੱਜ ਕਿਸਾਨਾਂ ਵੱਲੋਂ ਸਰਕਾਰ ਨਾਲ ਗੱਲਬਾਤ ਤੋਂ ਪਹਿਲਾਂ ਟਰੈਕਟਰ ਰੈਲੀ ਕਰ ਕੇ ਸਰਕਾਰ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਵੇਗਾ। ਟਰੈਕਟਰ ਮਾਰਚ ਦੇ ਲਈ ਕਿਸਾਨਾਂ ਵੱਲੋਂ ਪੂਰੀ ਤਿਆਰੀ ਕਰ ਲਈ ਗਈ ਹੈ।
ਦਰਅਸਲ, ਕਿਸਾਨਾਂ ਦੀ ਟਰੈਕਟਰ ਰੈਲੀ ਦੇ ਚੱਲਦਿਆਂ ਵੀਰਵਾਰ ਨੂੰ ਈਸਟਰਨ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਆਮ ਲੋਕਾਂ ਦੀ ਆਵਾਜਾਈ ਬੰਦ ਰਹੇਗੀ । ਗੌਤਮ ਬੁੱਧ ਨਗਰ ਪੁਲਿਸ ਅਨੁਸਾਰ ਵੀਰਵਾਰ ਦੀ ਦੁਪਹਿਰ 12:00 ਵਜੇ ਤੋਂ ਸ਼ਾਮ 5:00 ਵਜੇ ਤੱਕ ਪੈਰੀਫੇਰਲ ਐਕਸਪ੍ਰੈਸ ਵੇਅ ‘ਤੇ ਰੂਟ ਡਾਇਵਰਟ ਰਹੇਗਾ । ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ, ਵੀਰਵਾਰ ਸਵੇਰੇ ਪੂਰਬੀ ਪੈਰੀਫੇਰਲ ਐਕਸਪ੍ਰੈਸ ਵੇਅ ਤੋਂ ਕਿਸਾਨਾਂ ਦੀ ਟਰੈਕਟਰ ਯਾਤਰਾ ਦੁਹਾਈ (ਗਾਜ਼ੀਆਬਾਦ) ਤੋਂ ਡਾਸਨਾ, ਬੀਲ ਅਕਬਰਪੁਰ, ਸਿਰਸਾ (ਗ੍ਰੇਟਰ ਨੋਇਡਾ) ਹੁੰਦੇ ਹੋਏ ਪਲਵਲ (ਹਰਿਆਣਾ) ਜਾਵੇਗੀ । ਇਸ ਕਾਰਨ ਦੁਪਹਿਰ 12:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਬੀਲ ਅਕਬਰਪੁਰ ਅਤੇ ਸਿਰਸਾ ਕਟ ਤੋਂ ਪਲਵਲ ਵੱਲ ਐਕਸਪ੍ਰੈਸਵੇਅ ਤੇ ਗੱਡੀਆਂ ਨੂੰ ਜਾਣ ਦੀ ਆਗਿਆ ਨਹੀਂ ਹੋਵੇਗੀ।
ਗੌਤਮ ਬੁੱਧ ਨਗਰ ਪੁਲਿਸ ਨੇ ਦੱਸਿਆ ਕਿ ਇਸ ਤਰ੍ਹਾਂ ਸ਼ਾਮ ਨੂੰ ਕਿਸਾਨਾਂ ਦੀ ਟਰੈਕਟਰ ਯਾਤਰਾ ਵਾਪਸ ਆਵੇਗੀ। ਇਸਦੇ ਚੱਲਦਿਆਂ ਦੁਪਹਿਰ 2:00 ਵਜੇ ਤੋਂ ਸ਼ਾਮ 5:00 ਵਜੇ ਤੱਕ ਸਿਰਸਾ ਅਤੇ ਬੀਲ ਅਕਬਰਪੁਰ ਕਟ ਤੋਂ ਸੋਨੀਪਤ ਵੱਲ ਜਾਣ ਵਾਲੇ ਵਾਹਨਾਂ ਨੂੰ ਐਕਸਪ੍ਰੈਸ ਵੇਅ ‘ਤੇ ਜਾਣ ਦੀ ਆਗਿਆ ਨਹੀਂ ਹੋਵੇਗੀ।
ਦੱਸ ਦੇਈਏ ਕਿ ਸੰਯੁਕਤ ਕਿਸਾਨ ਮੋਰਚਾ ਦੀ ਸਰਪ੍ਰਸਤੀ ਹੇਠ ਕਿਸਾਨਾਂ ਦਾ ਟਰੈਕਟਰ ਮਾਰਚ ਗਾਜੀਪੁਰ ਬਾਰਡਰ ਤੋਂ ਪਲਵਲ ਤੱਕ ਕੱਢਿਆ ਜਾਵੇਗਾ । ਇਹ ਮਾਰਚ ਭਾਰਤੀ ਕਿਸਾਨ ਯੂਨੀਅਨ ਰਾਜਨੀਤਿਕ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਦੀ ਅਗਵਾਈ ਹੇਠ ਕੱਢਿਆ ਜਾਵੇਗਾ। ਇਹ ਟਰੈਕਟਰ ਮਾਰਚ ਈਸਟਰਨ ਪੈਰੀਫੇਰਲ ਰੋਡ ‘ਤੇ ਦੁਹਾਈ, ਡਾਸਨਾ ਬੀਲ ਅਕਬਰਪੁਰ, ਸਿਰਸਾ ਤੋਂ ਹੁੰਦੇ ਹੋਏ ਤੋਂ ਪਲਵਲ ਜਾਵੇਗੀ ਅਤੇ ਉੱਥੋਂ ਵਾਪਸ ਆਵੇਗੀ।
ਇਸ ਦੌਰਾਨ ਬੀਲ ਅਕਬਰਪੁਰ ਅਤੇ ਸਿਰਸਾ ਕੱਟ ਤੋਂ ਪਲਵਾਲ ਨੂੰ ਜਾਣ ਵਾਲਿਆਂ ਗੱਡੀਆਂ ਦੁਪਹਿਰ 12:00 ਵਜੇ ਤੋਂ ਦੁਪਹਿਰ ਬਾਅਦ 3:00 ਵਜੇ ਤੱਕ ਪੈਰੀਫੇਰਲ ਰੋਡ ‘ਤੇ ਨਹੀਂ ਜਾ ਸਕਣਗੇ, ਉਨ੍ਹਾਂ ਨੂੰ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਸਿਰਸਾ ਕੱਟ ਤੋਂ ਤਿਲਪਤਾ ਵੱਲ ਅਤੇ ਬੀਲ ਅਕਬਰਪੁਰ ਤੋਂ ਸੋਨੀਪਤ ਵੱਲ ਜਾਣ ਵਾਲੇ ਵਾਹਨ ਪੈਰੀਫਿਰਲ ਰੋਡ ਤੇ ਦੁਪਹਿਰ 2 ਵਜੇ ਤੋਂ ਸ਼ਾਮ 5:00 ਵਜੇ ਤੱਕ ਨਹੀਂ ਜਾ ਸਕਣਗੇ । ਇਨ੍ਹਾਂ ਗੱਡੀਆਂ ਨੂੰ ਸਿਰਸਾ ਕੱਟ ਤੋਂ ਤਿਲਪਤਾ ਵੱਲ ਅਤੇ ਬੀਲ ਅਕਬਰਪੁਰ ਤੋਂ ਦਾਦਰੀ ਵੱਲ ਲੋੜ ਅਨੁਸਾਰ ਡਾਇਵਰਟ ਕੀਤਾ ਜਾਵੇਗਾ।
ਇਹ ਵੀ ਦੇਖੋ: ਟ੍ਰੈਕਟਰ ਰੈਲੀ ਲਈ ਹੋ ਜਾਓ ਤਿਆਰ, ਜੇ ਖ਼ਰਾਬੀ ਪਈ ਤਾਂ ਮੁਫ਼ਤ ਹੋਵੇਗੀ ਰਿਪੇਅਰ