Rakesh Tikait Announced During Tractor Rally: ਕਿਸਾਨਾਂ ਦੇ ਅੰਦੋਲਨ ਦਾ ਅੱਜ 43 ਵਾਂ ਦਿਨ ਹੈ, ਸੱਤ ਗੇੜ ਵਿਚਾਰ ਵਟਾਂਦਰੇ ਤੋਂ ਬਾਅਦ ਵੀ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਵਾਦ ਬਣਿਆ ਹੋਇਆ ਹੈ। ਜਦਕਿ ਸਰਕਾਰ ਕਿਸਾਨਾਂ ਨੂੰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਲਾਭ ਗਿਣਾ ਰਹੀ ਹੈ, ਕਿਸਾਨ ਸੰਗਠਨ ਕਾਨੂੰਨਾਂ ਨੂੰ ਵਾਪਿਸ ਲੈਣ ‘ਤੇ ਅੜੇ ਹੋਏ ਹਨ। ਇਸ ਦੌਰਾਨ ਕਿਸਾਨ 8 ਜਨਵਰੀ ਨੂੰ ਹੋਣ ਵਾਲੀ ਮੀਟਿੰਗ ਤੋਂ ਪਹਿਲਾ ਮੰਨਿਆ ਜਾ ਰਿਹਾ ਹੈ ਕਿ ਅੱਜ ਕਿਸਾਨ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ। ਕੇਐਮਪੀ ਐਕਸਪ੍ਰੈਸ ਵੇਅ ‘ਤੇ ਕਿਸਾਨਾਂ ਦੀ ਟਰੈਕਟਰ ਰੈਲੀ ਜਾਰੀ ਹੈ। ਸਿੰਘੂ ਸਰਹੱਦ ਤੋਂ ਕਿਸਾਨਾਂ ਦਾ ਜੱਥਾ ਪਲਵਲ ਲਈ ਰਵਾਨਾ ਹੋਇਆ ਹੈ। ਇਸ ਦੌਰਾਨ ਸੈਂਕੜੇ ਟਰੈਕਟਰਾਂ ਨਾਲ ਹਜ਼ਾਰਾਂ ਕਿਸਾਨ ਮੌਜੂਦ ਹਨ। ਟਰੈਕਟਰ ਮਾਰਚ ਦੇ ਦੌਰਾਨ 15 ਕਿਲੋਮੀਟਰ ਲੰਬੀ ਲਾਈਨ ਲੱਗੀ ਹੋਈ ਹੈ।
ਇਸੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਚੇਤਾਵਨੀ ਦੇਣ ਲਈ ਇਹ ਰੈਲੀ ਕੱਢ ਰਹੇ ਹਾਂ। 26 ਜਨਵਰੀ ਨੂੰ ਅਸੀਂ ਟਰੈਕਟਰ ਪਰੇਡ ਕੱਢਾਂਗੇ। ਉਨ੍ਹਾਂ ਇਸ ਤੋਂ ਅੱਗੇ ਕਿਹਾ ਕਿ ਅਸੀਂ ਮਈ 2024 ਤੱਕ ਅੰਦੋਲਨ ਲਈ ਤਿਆਰ ਹਾਂ।
ਦੱਸ ਦੇਈਏ ਕਿ ਕਿਸਾਨ ਅੰਦੋਲਨ ਦੌਰਾਨ ਔਰਤਾਂ ਵਿੱਚ ਵੀ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। 26 ਜਨਵਰੀ ਨੂੰ ਕਿਸਾਨਾਂ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਹਰਿਆਣਾ ਦੀਆਂ ਮਹਿਲਾਵਾਂ ਵੀ ਟਰੈਕਟਰ ਚਲਾਉਣਾ ਸਿੱਖ ਰਹੀਆਂ ਹਨ। ਉਨ੍ਹਾਂ ਵਿੱਚੋਂ ਇੱਕ ਮਹਿਲਾ ਨੇ ਕਿਹਾ,” 26 ਜਨਵਰੀ ਨੂੰ ਅਸੀਂ ਦਿੱਲੀ ਪਹੁੰਚਾਂਗੇ। ਜੇਕਰ ਸਰਕਾਰ ਨਹੀਂ ਮੰਨੇਗੀ ਤਾਂ ਟਰੈਕਟਰ-ਟਰਾਲੀ ਲੈ ਕੇ ਪਰੇਡ ਕਰਾਂਗੇ, ਜਿਸਦੇ ਲਈ ਅਸੀਂ ਟ੍ਰੇਨਿੰਗ ਲੈ ਰਹੇ ਹਾਂ। ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ।”
ਇਹ ਵੀ ਦੇਖੋ: ਅੱਜ ਫਿਰ ਕਿਸਾਨ ਪਾ ਰਹੇ ਨੇ ਸਿੰਘੂ ਬਾਰਡਰ ‘ਤੇ ਟ੍ਰੈਕਟਰ ਮਾਰਚ ਨਾਲ ਗਾਹ, ਦੇਖੋ Live ਤਸਵੀਰਾਂ !