Farmers Tractor Rally: ਖੇਤੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ 43ਵੇਂ ਦਿਨ ‘ਚ ਪ੍ਰਵੇਸ਼ ਕਰ ਚੁੱਕਾ ਹੈ।8ਜਨਵਰੀ ਨੂੰ ਹੋਣ ਵਾਲੀ 8ਵੇਂ ਦੌਰ ਦੀ ਗੱਲਬਾਤ ਤੋਂ ਪਹਿਲਾਂ ਅੱਜ ਭਾਵ 7 ਜਨਵਰੀ ਨੂੰ ਕਿਸਾਨਾਂ ਵਲੋਂ ਦਿੱਲੀ ‘ਚ ਟ੍ਰੈਕਟਰ ਮਾਰਚ ਕੱਢਿਆ।ਕਿਸਾਨਾਂ ਦੇ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਲਈ ਕੇਜੀਪੀ-ਕੇਐੱਮਪੀ ਨੇੜੇ ਤਿੰਨ ਹਜ਼ਾਰ ਤੋਂ ਵਧੇਰੇ ਟਰੈਕਟਰ ਲੈ ਕੇ ਕਿਸਾਨ ਇਕੱਠੇ ਹੋਏ।ਇਸ ਤੋਂ ਬਾਅਦ ਇੱਥੋਂ ਕਿਸਾਨਾਂ ਨੇ ਟ੍ਰੈਕਟਰ ਮਾਰਚ ਆਰੰਭ ਕੀਤਾ।ਤਿੰਨ ਖੇਤੀ ਕਾਲੇ ਕਾਨੂੰਨਾਂ ਤੇ ਘੱਟੋ ਘੱਟ ਸਮਰਥਨ ਮੁੱਦੇ ‘ਤੇ ਸਰਕਾਰ ਨਾਲ 8ਵੇਂ ਗੇੜ ਦੀ ਬੈਠਕ ਤੋਂ ਇੱਕ ਦਿਨ ਪਹਿਲਾਂ ਅੱਜ ਕਿਸਾਨਾਂ ਨੇ ਯੂ.ਪੀ ਗੇਟ ਤੋਂ ਟਰੈਕਟਰ ਮਾਰਚ ਕੱਢਿਆ ਹੈ।
ਕਿਸਾਨਾਂ ਦਾ ਇਹ ਕਾਫਲਾ ਦਿੱਲੀ ਮੇਰਠ ਐਕਸਪ੍ਰੈਸਵੇ ਤੋਂ ਇੰਦਰਾਪੁਰਮ ਗੌਰ ਐਵਨਿਊ, ਨੋਇਡਾ ਸੈਕਟਰ 62, ਛਿਜਾਰਸੀ ਹਿੰਡਨ ਨਹਿਰ ਪੁਲ ਤੋਂ ਹੁੰਦੇ ਹੋਏ ਵਿਜੈਨਗਰ ਨੂੰ ਪਾਰ ਕਰ ਰਿਹਾ ਹੈ।ਇਸ ਕਿਸਾਨ ਟ੍ਰੈਕਟਰ ਮਾਰਚ ਦੀ ਅਗਵਾਈ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਰਹੇ ਸਨ।ਬੁਰਾੜੀ ਗ੍ਰਾਊਂਡ ਵਿੱਚ ਬੈਠੇ ਕਿਸਾਨਾਂ ਨੂੰ ਟ੍ਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਤੋਂ ਰੋਕਣ ਲਈ ਪੁਲਸ ਵਲੋਂ ਬੈਰੀਕੇਡਿੰਗ ਵੀ ਕੀਤੀ ਗਈ ਪਰ ਕਿਸਾਨ ਬੈਰੀਕੇਡ ਤੋੜ ਕੇ ਬਾਹਰ ਨਿਕਲ ਗਏ।ਇਸ ਤੋਂ ਇਲਾਵਾ ਪੁਲਸ ਤੇ ਕਿਸਾਨਾਂ ਵਿਚਕਾਰ ਹਲਕੀ ਝੜਪ ਦੀਆਂ ਖਬਰਾਂ ਆ ਰਹੀਆਂ ਹਨ।ਜਿਸ ‘ਚ ਕਈ ਕਿਸਾਨ ਜਖਮੀ ਦੱਸੇ ਜਾ ਰਹੇ ਹਨ।
ਵੇਖੋ ਗਾਜੀਪੁਰ ਬਾਰਡਰ ਤੋਂ ਕਿਸਾਨਾਂ ਦੇ ਵੱਡੇ ਟ੍ਰੈਕਟਰ ਮਾਰਚ ਦੀਆਂ LIVE ਤਸਵੀਰਾਂ, ਸੁਣੋ ਕੀ ਕਹਿੰਦੇ ਆਗੂ…