Sitting in the pangat to eat Akbar’s Guru-langar: ਇੱਕ ਵਾਰੀ ਮੁਗਲ ਬਾਦਸ਼ਾਹ ਅਕਬਰ ਗੋਇੰਦਵਾਲ ਸਾਹਿਬ ਵਿਖੇ ਗੁਰੂ ਜੀ ਦੇ ਦਰਬਾਰ ਵਿੱਚ ਆਇਆ।ਇਹ 1571 ਈਸਵੀ ਦੀ ਗੱਲ ਹੈ।ਉਸ ਨੇ ਵੀ ਗੁਰੂ ਜੀ ਦੀ ਆਗਿਆ ਅਨੁਸਾਰ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ।ਅਕਬਰ ਨੂੰ ਗੁਰੂ ਨਾਨਕ ਦੇਵ ਜੀ ਤੋਂ ਆਰੰਭ ਹੋਈ ਲੰਗਰ ਦੀ ਪ੍ਰਥਾ ਬਹੁਤ ਚੰਗੀ ਲੱਗੀ।ਕਹਿੰਦੇ ਹਨ ਉਸ ਨੇ ਲੰਗਰ ਲਈ ਨਜ਼ਰਾਨੇ ਵਜੋਂ ਝਬਾਲ ਦੇ ਕਈ ਪਿੰਡਾਂ ਦੀ 500 ਬਿੱਘੇ ਜ਼ਮੀਨ ਦਾ ਪਟਾ ਲਿਖ ਕੇ ਗੁਰੂ ਜੀ ਨੂੰ ਭੇਟ ਕਰ ਦਿੱਤਾ।
ਨਾਲ ਕਿਹਾ ਕਿ ਇਥੇ ਹਰ ਰੋਜ਼ ਸੈਂਕੜੇ ਲੋਕ ਲੰਗਰ ਛਕਦੇ ਹਨ।ਇਸ ਲਈ ਮੇਰੇ ਵਲੋਂ ਇਹ ਭੇਟਾ ਕਬੂਲ ਕਰੋ।ਅੱਗੋਂ ਗੁਰੂ ਜੀ ਨੇ ਅਕਬਰ ਦੀ ਪੇਸ਼ਕਸ਼ ਸਵੀਕਾਰ ਕਰਨ ਤੋਂ ਅਸਮਰੱਥਾ ਪ੍ਰਗਟ ਕੀਤੀ।ਗੁਰੂ ਜੀ ਦੀ ਰਾਇ ਅਨੁਸਾਰ ਲੰਗਰ ਸੰਗਤ ਦੇ ਉੱਦਮ ਨਾਲ ਚੱਲਦਾ ਹੈ।ਅੱਗੋਂ ਵੀ ਇਹ ਇਵੇਂ ਹੀ ਹਰ ਆਮ ਸਿੱਖ ਦੇ ਸਹਿਯੋਗ ਨਾਲ ਚਲਦਾ ਰਹਿਣਾ ਚਾਹੀਦਾ ਹੈ।ਅਕਬਰ ਬਾਦਸ਼ਾਹ ਨੇ ਦੂਜੀ ਵਾਰੀ ਇਹ ਜ਼ਮੀਨ ਬੀਬੀ ਭਾਨੀ ਜੀ ਲਈ ਕਹਿ ਕੇ ਦੇ ਦਿੱਤੀ।ਉਸ ਨੇ ਗੁਰੂ ਜੀ ਨੂੰ ਆਖਿਆ, ‘ਜੈਸੀ ਤੁਹਾਡੀ ਬੇਟੀ, ਤੈਸੀ ਮੇਰੀ।’
ਵੇਖੋ ਗਾਜੀਪੁਰ ਬਾਰਡਰ ਤੋਂ ਕਿਸਾਨਾਂ ਦੇ ਵੱਡੇ ਟ੍ਰੈਕਟਰ ਮਾਰਚ ਦੀਆਂ LIVE ਤਸਵੀਰਾਂ, ਸੁਣੋ ਕੀ ਕਹਿੰਦੇ ਆਗੂ…