Corona vaccine rjd tejpratap yadav : ਕੋਰੋਨਾ ਵੈਕਸੀਨ ‘ਤੇ ਸਿਆਸਤ ਜਾਰੀ ਹੈ। ਹੁਣ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਅਤੇ ਸਾਬਕਾ ਮੰਤਰੀ ਤੇਜ ਪ੍ਰਤਾਪ ਯਾਦਵ ਨੇ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਕੋਰੋਨਾ ਵੈਕਸੀਨ ਦਾ ਟੀਕਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਲਗਵਾਉਣ, ਇਸ ਤੋਂ ਬਾਅਦ ਅਸੀਂ ਇਹ ਟੀਕਾ ਲਗਾਵਾਂਗੇ। ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਅਖਿਲੇਸ਼ ਯਾਦਵ ਅਤੇ ਕਈ ਕਾਂਗਰਸੀ ਨੇਤਾ ਇਸ ਟੀਕੇ ਬਾਰੇ ਸਵਾਲ ਚੁੱਕ ਚੁੱਕੇ ਹਨ। ਇਸ ਤੋਂ ਪਹਿਲਾਂ ਸਪਾ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਇਹ ਟੀਕਾ ਭਾਜਪਾ ਦਾ ਹੈ ਅਤੇ ਮੈਂ ਇਸ ਨੂੰ ਨਹੀਂ ਲੱਗਵਾਵਾਂਗਾ ਕਿਉਂਕਿ ਮੈਨੂੰ ਭਾਜਪਾ ‘ਤੇ ਭਰੋਸਾ ਨਹੀਂ ਹੈ। ਅਖਿਲੇਸ਼ ਨੇ ਭਾਜਪਾ ‘ਤੇ ਵਰ੍ਹਦਿਆਂ ਕਿਹਾ ਸੀ ਕਿ ਜੋ ਸਰਕਾਰ ਤਾੜੀਆਂ ਅਤੇ ਥਾਲੀਆਂ ਵਜਵਾ ਰਹੀ ਸੀ ਉਹ ਟੀਕਾਕਰਨ ਲਈ ਏਨੀ ਵੱਡੀ ਚੇਨ ਕਿਉਂ ਬਣਵਾ ਰਹੀ ਹੈ। ਤਾੜੀ ਅਤੇ ਥਾਲੀ ਨਾਲ ਕੋਰੋਨਾ ਨੂੰ ਭਜਾ ਦੇਵੇ।
ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਟਵੀਟ ਕੀਤਾ ਸੀ, “ਮੈ ਅਜੇ ਤੱਕ ਕੋਰੋਨਾ ਵਾਇਰਸ ਟੀਕਾ ਨਹੀਂ ਲਗਵਾਉਗਾ। ਮੈਂ ਕਿਸ ਤਰ੍ਹਾਂ ਭਾਜਪਾ ਦੇ ਟੀਕੇ ਤੇ ਭਰੋਸਾ ਕਰ ਸਕਦਾ ਹਾਂ? ਜਦੋਂ ਸਾਡੀ ਸਰਕਾਰ ਬਣੇਗੀ ਹਰੇਕ ਨੂੰ ਮੁਫਤ ਟੀਕਾ ਲਗਾਇਆ ਜਾਵੇਗਾ। ਅਸੀਂ ਭਾਜਪਾ ਦੀ ਕੋਈ ਵੈਕਸੀਨ ਨਹੀਂ ਲਗਵਾ ਸਕਦੇ।” ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਵੀ ਇਸ ਟੀਕੇ ਬਾਰੇ ਸਵਾਲ ਚੁੱਕੇ ਸਨ ਅਤੇ ਕਿਹਾ ਸੀ, “ਕੋਵੈਕਸੀਨ ਅਜੇ ਤੀਜੇ ਪੜਾਅ ਦਾ ਟ੍ਰਾਇਲ ਪੂਰਾ ਨਹੀਂ ਕਰ ਸਕੀ ਹੈ। ਸਮੇਂ ਤੋਂ ਪਹਿਲਾਂ ਮਨਜੂਰੀ ਜੋਖਮ ਭਰਪੂਰ ਹੋ ਸਕਦੀ ਹੈ। ਸਿਹਤ ਮੰਤਰਾਲੇ ਨੂੰ ਸਥਿਤੀ ਨੂੰ ਸਾਫ ਕਰਨਾ ਚਾਹੀਦਾ ਹੈ। ਟ੍ਰਾਇਲ ਤੋਂ ਪਹਿਲਾਂ ਟੀਕੇ ਦੀ ਵਰਤੋਂ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।”