Winter Swelling tips: ਸਰਦੀਆਂ ‘ਚ ਜਿੱਥੇ ਠੰਡੀ ਹਵਾ ਵਿੱਚ ਮਜਾ ਆਉਂਦਾ ਹੈ। ਉੱਥੇ ਹੀ ਬਹੁਤ ਸਾਰੇ ਲੋਕਾਂ ਦੇ ਹੱਥਾਂ ਅਤੇ ਪੈਰਾਂ ਵਿਚ ਸੋਜ ਦੀ ਸ਼ਿਕਾਇਤ ਹੋਣ ਲੱਗਦੀ ਹੈ। ਇਸ ਦੇ ਕਾਰਨ ਸੋਜ਼ ਵਾਲੀ ਜਗ੍ਹਾ ‘ਤੇ ਲਾਲ ਰੰਗ ਦੇ ਨਿਸ਼ਾਨ ਪੈਣ ਦੇ ਨਾਲ ਦਰਦ ਅਤੇ ਖੁਜਲੀ ਹੁੰਦੀ ਹੈ। ਅਜਿਹੇ ‘ਚ ਇਸ ਤੋਂ ਬਚਣ ਅਤੇ ਘਟਾਉਣ ਲਈ ਬਹੁਤ ਸਾਰੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਖੁਰਾਕ ਵਿਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਵੀ ਇਸ ਸਮੱਸਿਆ ਨੂੰ ਦੂਰ ਕਰਨ ਵਿਚ ਸਹਾਇਤਾ ਮਿਲਦੀ ਹੈ। ਇਸ ਲਈ ਅੱਜ ਅਸੀਂ ਤੁਹਾਨੂੰ 4 ਅਜਿਹੇ ਸੁਪਰ ਫੂਡਜ਼ ਬਾਰੇ ਦੱਸਦੇ ਹਾਂ ਜਿਨ੍ਹਾਂ ਨੂੰ ਖਾ ਕੇ ਤੁਸੀਂ ਸੋਜ਼ ਦੀ ਇਸ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਗ੍ਰੀਨ ਟੀ: ਗ੍ਰੀਨ-ਟੀ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ, ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਦੇ ਸੇਵਨ ਨਾਲ ਸਰਦੀਆਂ ਵਿਚ ਸਰੀਰ ਨੂੰ ਗਰਮਾਹਟ ਮਿਲਣ ਦੇ ਨਾਲ ਹੱਥਾਂ-ਪੈਰਾਂ ‘ਚ ਸੋਜ਼ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਨਾਲ ਹੀ ਇਮਿਊਨਿਟੀ ਵੱਧਣ ਦੇ ਨਾਲ ਹੱਡੀਆਂ ‘ਚ ਮਜ਼ਬੂਤੀ ਆਉਂਦੀ ਹੈ। ਅਜਿਹੇ ‘ਚ ਖ਼ਾਸ ਤੌਰ ‘ਤੇ ਗਠੀਏ ਦੇ ਮਰੀਜ਼ਾਂ ਨੂੰ ਇਸ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਬ੍ਰੋਕਲੀ ਵਿਚ ਮੌਜੂਦ ਐਂਟੀ-ਆਕਸੀਡੈਂਟ ਸਰੀਰ ਵਿਚ ਸੋਜ਼ ਨੂੰ ਘੱਟ ਕਰਦੀ ਹੈ। ਇਸ ਨਾਲ ਹੱਥਾਂ-ਪੈਰਾਂ ‘ਚ ਹੋਈ ਸੋਜ ਅਤੇ ਦਰਦ ਨੂੰ ਘਟਾਉਣ ਵਿੱਚ ਸਹਾਇਤਾ ਮਿਲੇਗੀ। ਨਾਲ ਹੀ ਦਿਲ ਨਾਲ ਜੁੜੀਆਂ ਬਿਮਾਰੀਆਂ ਅਤੇ ਕੈਂਸਰ ਦਾ ਖ਼ਤਰਾ ਘੱਟ ਹੋ ਕੇ ਸਰੀਰ ਤੰਦਰੁਸਤ ਅਤੇ ਵਧੀਆ ਰਹੇਗਾ।
ਫੈਟੀ ਮੱਛੀ: ਸਰੀਰ ਵਿਚ ਸੋਜ਼ ਨੂੰ ਘੱਟ ਕਰਨ ਲਈ ਚਰਬੀ ਨਾਲ ਭਰਪੂਰ ਮੱਛੀ ਖਾਣਾ ਲਾਭਕਾਰੀ ਹੁੰਦਾ ਹੈ। ਇਸਦੇ ਲਈ ਸੈਲਮਨ, ਮੈਕੇਰਲ, ਸਾਰਡੀਨ, ਹੈਰਿੰਗ ਆਦਿ ਨੂੰ ਡਾਇਟ ‘ਚ ਸ਼ਾਮਲ ਕਰੋ। ਇਨ੍ਹਾਂ ਵਿਚ ਪ੍ਰੋਟੀਨ ਅਤੇ ਓਮੇਗਾ-3 ਫੈਟੀ ਐਸਿਡ ਜ਼ਿਆਦਾ ਹੋਣ ਨਾਲ ਸੋਜ਼ ਨੂੰ ਘਟਾਉਣ ਵਿਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਕਿਡਨੀ ਨੂੰ ਤੰਦਰੁਸਤ ਰੱਖਣ ਦੇ ਨਾਲ ਦਿਲ ਦੀਆਂ ਬਿਮਾਰੀਆਂ ਨੂੰ ਘਟਾਉਂਦਾ ਹੈ। ਮੈਟਾਬੋਲਿਜ਼ਮ ਨੂੰ ਵਧਾਉਣ ਵਿਚ ਵੀ ਮਦਦ ਕਰਦਾ ਹੈ।
ਐਵੋਕਾਡੋ: ਆਪਣੀ ਸਿਹਤ ਨੂੰ ਸਿਹਤਮੰਦ ਰੱਖਣ ਲਈ ਐਵੋਕਾਡੋ ਸਭ ਤੋਂ ਵਧੀਆ ਆਪਸ਼ਨ ਹੈ। ਇਸ ਵਿਚ ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਸ ਨੂੰ ਖਾਣ ਨਾਲ ਸਰੀਰ ਵਿਚ ਸੋਜ਼ ਘੱਟ ਹੋਣ ਦੇ ਨਾਲ ਇਮਿਊਨਿਟੀ ਵਧਾਉਣ ਵਿਚ ਮਦਦ ਮਿਲਦੀ ਹੈ। ਨਾਲ ਹੀ ਗੁੜ ਸਰੀਰ ਵਿਚ ਮੌਜੂਦ ਖ਼ਰਾਬ ਕੋਲੇਸਟ੍ਰੋਲ ਨੂੰ ਘਟਾ ਕੇ ਕੋਲੈਸਟ੍ਰੋਲ ਵਧਾਉਣ ਵਿਚ ਮਦਦ ਕਰਦਾ ਹੈ। ਇਸਤੋਂ ਇਲਾਵਾ ਗਠੀਏ ਅਤੇ ਅਸਥਮਾ ਦੇ ਮਰੀਜ਼ਾਂ ਨੂੰ ਇਸ ਨੂੰ ਆਪਣੀ ਡਾਇਟ ਵਿੱਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।