Mouth smell tips: ਸਵੇਰੇ ਉੱਠ ਕੇ ਮੂੰਹ ‘ਚੋਂ ਬਦਬੂ ਆਉਣਾ ਇੱਕ ਆਮ ਗੱਲ ਹੈ। ਅਜਿਹੇ ‘ਚ ਲੋਕ ਬੁਰਸ਼ ਕਰਕੇ ਇਸ ਬਦਬੂ ਤੋਂ ਛੁਟਕਾਰਾ ਪਾਉਣ ਦੇ ਨਾਲ ਦਿਨ ਭਰ ਫਰੈਸ਼ ਫੀਲ ਕਰਦੇ ਹਨ। ਪਰ ਇਹ ਸਮੱਸਿਆ ਜ਼ਿਆਦਾ ਅਤੇ ਲਗਾਤਾਰ ਹੋਣ ਦੇ ਪਿੱਛੇ ਦਾ ਕਾਰਨ ਕੋਈ ਗੰਭੀਰ ਬਿਮਾਰੀ ਹੋ ਸਕਦੀ ਹੈ। ਅਜਿਹੇ ‘ਚ ਇਨ੍ਹਾਂ ਲੋਕਾਂ ਦੇ ਮੂੰਹ ਤੋਂ ਦਿਨ ਭਰ ਬਦਬੂ ਆਉਂਦੀ ਹੈ। ਇਸ ਕਾਰਨ ਕਿਸੇ ਕੋਲ ਜਾਣ ਅਤੇ ਗੱਲ ਕਰਨ ‘ਚ ਵੀ ਸ਼ਰਮਿੰਦਾ ਮਹਿਸੂਸ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਇਸਦੇ ਪਿੱਛੇ ਕਾਰਨ ਦੱਸਦੇ ਹਾਂ ਅਤੇ ਤੁਹਾਨੂੰ ਇਸ ਤੋਂ ਛੁਟਕਾਰਾ ਪਾਉਣ ਦੇ ਤਰੀਕੇ ਦੱਸਦੇ ਹਾਂ।
ਸਵੇਰੇ ਮੂੰਹ ‘ਚੋਂ ਬਦਬੂ ਆਉਣ ਦਾ ਕਾਰਨ: ਮਾਹਰਾਂ ਅਨੁਸਾਰ ਰਾਤ ਭਰ ਸੌਣ ਨਾਲ ਤਕਰੀਬਨ 7-8 ਘੰਟਿਆਂ ਤੱਕ ਮੂੰਹ ਬੰਦ ਰਹਿੰਦਾ ਹੈ। ਅਜਿਹੇ ‘ਚ ਇਸ ਦੌਰਾਨ ਪਾਣੀ ਨਾ ਪੀਣ ਕਾਰਨ ਮੂੰਹ ਸੁੱਕਣ ਲੱਗਦਾ ਹੈ। ਇਸ ਕਾਰਨ ਮੂੰਹ ਵਿਚ ਬਦਬੂ ਪੈਂਦਾ ਕਰਨ ਵਾਲੇ ਬੈਕਟਰੀਆ ਵਧਣ ਲੱਗਦੇ ਹਨ। ਇਸ ਤੋਂ ਇਲਾਵਾ ਸੌਣ ਸਮੇਂ ਮੂੰਹ ਵਿਚ ਥੁੱਕ ਦਾ ਲੈਵਲ ਘੱਟ ਹੋਣ ਦੇ ਕਾਰਨ ਅੰਦਰ ਦੀ ਪਰਤ ‘ਚ ਸੁਖਾਪਨ ਵੱਧ ਜਾਂਦਾ ਹੈ। ਅਜਿਹੇ ‘ਚ ਸਵੇਰੇ ਉੱਠਣ ‘ਤੇ ਮੂੰਹ ਤੋਂ ਬਦਬੂ ਆਉਣ ਦੀ ਸਮੱਸਿਆ ਹੋਣ ਲੱਗਦੀ ਹੈ।
ਮੂੰਹ ‘ਚੋਂ ਜ਼ਿਆਦਾ ਬਦਬੂ ਆਉਣ ਦਾ ਕਾਰਨ: ਰੋਜ਼ਾਨਾ ਸਵੇਰੇ ਉੱਠ ਕੇ ਮੂੰਹ ‘ਚੋਂ ਬਦਬੂ ਆਉਣਾ ਇਕ ਆਮ ਗੱਲ ਹੈ। ਪਰ ਬਹੁਤ ਸਾਰੇ ਲੋਕਾਂ ਨੂੰ ਇਸ ਸਮੱਸਿਆ ਦਾ ਜ਼ਿਆਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਜੇ ਅਸੀਂ ਇਸਦੇ ਪਿੱਛੇ ਦੇ ਕਾਰਨ ਬਾਰੇ ਗੱਲ ਕਰੀਏ ਤਾਂ ਇਸਦਾ ਕਾਰਨ ਮੂੰਹ ਨੂੰ ਚੰਗੀ ਤਰ੍ਹਾਂ ਸਾਫ਼ ਨਾ ਕਰਨਾ ਜਾਂ ਸਾਹ ਲੈਣ ਦੇ ਤਰੀਕੇ ਨਾਲ ਜੁੜਿਆ ਹੋਇਆ ਹੈ।
- ਚੰਗੀ ਤਰ੍ਹਾਂ ਬੁਰਸ਼ ਨਾ ਕਰਨ ਨਾਲ ਇਹ ਸਮੱਸਿਆ ਹੋ ਸਕਦੀ ਹੈ।
- ਨਾਲ ਹੀ ਜੋ ਲੋਕ ਸੌਣ ਵੇਲੇ ਨੱਕ ਦੀ ਬਜਾਏ ਮੂੰਹ ਰਾਹੀਂ ਸਾਹ ਲੈਂਦੇ ਹਨ। ਨਾਲ ਹੀ ਖਰਾਟੇ ਲੈਣ ਵਾਲੇ ਲੋਕਾਂ ਦੇ ਮੂੰਹ ਤੋਂ ਬਦਬੂ ਆਉਣ ਲੱਗਦੀ ਹੈ।
- ਮਾਹਰਾਂ ਦੇ ਅਨੁਸਾਰ ਉਹ ਲੋਕ ਜੋ ਜ਼ਿਆਦਾ ਦਵਾਈਆਂ ਦਾ ਸੇਵਨ ਕਰਦੇ ਹਨ। ਉਨ੍ਹਾਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- ਕਿਸੀ ਵੀ ਤਰ੍ਹਾਂ ਦੀ ਐਲਰਜ਼ੀ ਜਾਂ ਸਿਗਰੇਟ ਪੀਣ ਵਾਲੇ ਲੋਕਾਂ ਦੇ ਬਹੁਤ ਬਦਬੂ ਆਉਣ ਦੀ ਸਮੱਸਿਆ ਵੀ ਹੁੰਦੀ ਹੈ।
ਤਾਂ ਆਓ ਹੁਣ ਤੁਹਾਨੂੰ ਆਪਣੇ ਮੂੰਹ ਵਿਚੋਂ ਆਉਣ ਵਾਲੀ ਬਦਬੂ ਤੋਂ ਬਚਣ ਦੇ ਉਪਾਅ ਦੱਸਦੇ ਹਾਂ…
- ਰੋਜ਼ਾਨਾ ਸਵੇਰੇ ਅਤੇ ਸ਼ਾਮ ਨੂੰ 2 ਵਾਰ ਕਰੀਬ 3 ਮਿੰਟ ਤੱਕ ਬੁਰਸ਼ ਕਰੋ। ਇਸ ਦੇ ਲਈ ਵਧੀਆ ਟੂਥ ਬਰੱਸ਼ ਅਤੇ ਪੇਸਟ ਦੀ ਵਰਤੋਂ ਕਰੋ। ਨਾਲ ਹੀ ਸਾਰੇ ਦੰਦਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨ ਤੋਂ ਬਾਅਦ ਜੀਭ ‘ਤੇ ਵੀ ਬੁਰਸ਼ ਮਾਰੋ। ਚੰਗੀ ਤਰ੍ਹਾਂ ਸਫਾਈ ਨਾ ਕਰਨ ਨਾਲ ਬੈਕਟੀਰੀਆ ਮੂੰਹ ਦੇ ਅੰਦਰ ਹੀ ਰਹਿਣਗੇ। ਅਜਿਹੇ ‘ਚ ਮੂੰਹ ‘ਚੋਂ ਬਦਬੂ ਆਉਣ ਦੇ ਨਾਲ ਕੈਵਿਟੀ ਅਤੇ ਹੋਰ ਸਮੱਸਿਆਵਾਂ ਹੋ ਸਕਦੀਆਂ ਹਨ।
- ਬਾਜ਼ਾਰ ਵਿੱਚ ਬਹੁਤ ਸਾਰੇ ਮਾਉਥ ਵਾਸ਼ ਮਿਲਦੇ ਹਨ। ਇਸ ਨਾਲ ਮੂੰਹ ਦੀ ਸਫ਼ਾਈ ਕਰਨ ਨਾਲ ਬਦਬੂ ਘੱਟ ਹੋਣ ਦੇ ਨਾਲ ਦੰਦਾਂ ਨੂੰ ਤੰਦਰੁਸਤ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਇਸ ਦੀ ਵਰਤੋਂ ਕਰਨ ਲਈ ਲਗਭਗ 30 ਸਕਿੰਟਾਂ ਲਈ ਮੂੰਹ ਭਰ ਕੇ ਕੁਰਲਾ ਕਰੋ। ਇਸ ਨਾਲ ਮੂੰਹ ‘ਚ ਬੈਕਟੀਰੀਆ ਖ਼ਤਮ ਹੋਣ ਨਾਲ ਬਦਬੂ ਆਉਣ ਦੀ ਸਮੱਸਿਆ ਦੂਰ ਹੋਵੇਗੀ।
- ਬੁਰਸ਼ ਦੀ ਮਦਦ ਨਾਲ ਦੰਦਾਂ ਦੇ ਵਿਚਕਾਰ ਫਸੇ ਹੋਏ ਭੋਜਨ ਦੀ ਸਫਾਈ ਕਰਨ ਵਿਚ ਮੁਸ਼ਕਲ ਆਉਂਦੀ ਹੈ। ਅਜਿਹੇ ‘ਚ ਫਲੌਸ ਦੀ ਵਰਤੋਂ ਕਰਨਾ ਸਭ ਤੋਂ ਵਧੀਆ ਆਪਸ਼ਨ ਹੈ। ਇਹ ਦੰਦਾਂ ਦੇ ਵਿਚਕਾਰ ਪਹੁੰਚ ਕੇ ਚੰਗੀ ਤਰ੍ਹਾਂ ਸਾਫ ਕਰਨ ਵਿਚ ਸਹਾਇਤਾ ਕਰਦਾ ਹੈ। ਤੁਹਾਨੂੰ ਕਿਸੇ ਵੀ ਮੈਡੀਕਲ ਦੁਕਾਨ ਤੋਂ ਫਲਾਸ ਮਿਲ ਜਾਵੇਗਾ।
ਇਨ੍ਹਾਂ ਗੱਲਾਂ ਨੂੰ ਵੀ ਧਿਆਨ ਵਿਚ ਰੱਖੋ
- ਰੋਜ਼ਾਨਾ 2 ਵਾਰ ਬੁਰਸ਼ ਕਰੋ।
- ਰਾਤ ਨੂੰ ਬੁਰਸ਼ ਕਰਨ ਤੋਂ ਬਾਅਦ ਕੁਝ ਵੀ ਖਾਣ ਦੀ ਗਲਤੀ ਨਾ ਕਰੋ। ਨਹੀਂ ਤਾਂ ਖਾਣਾ ਤੁਹਾਡੇ ਦੰਦਾਂ ਵਿਚ ਰਾਤ ਭਰ ਫਸਿਆ ਰਹੇਗਾ, ਜਿਸ ਨਾਲ ਮੂੰਹ ਵਿਚ ਬੈਕਟੀਰੀਆ ਵਧ ਜਾਣਗੇ।
- ਦੰਦਾਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ-ਸੀ ਅਤੇ ਕੈਲਸ਼ੀਅਮ ਨਾਲ ਭਰਪੂਰ ਚੀਜ਼ਾਂ ਖਾਓ।