Farmers government talks round : ਕਿਸਾਨਾਂ ਅਤੇ ਸਰਕਾਰ ਦਰਮਿਆਨ ਗੱਲਬਾਤ ਦਾ ਇੱਕ ਹੋਰ ਦੌਰ ਸ਼ੁਰੂ ਹੋ ਗਿਆ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲ ਮੰਤਰੀ ਪਿਯੂਸ਼ ਗੋਇਲ ਕਿਸਾਨ ਆਗੂਆਂ ਨਾਲ ਗੱਲਬਾਤ ਕਰ ਰਹੇ ਹਨ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਮੰਤਰੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਹੈ। ਇਸ ਮੁਲਾਕਾਤ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਸਕਾਰਾਤਮਕ ਵਾਤਾਵਰਣ ਵਿੱਚ ਗੱਲਬਾਤ ਦੀ ਉਮੀਦ ਜਾਹਿਰ ਕੀਤੀ ਹੈ। ਹੁਣ ਤੱਕ ਹੋਈ ਗੱਲਬਾਤ ਵਿੱਚ, ਦੋਵੇਂ ਧਿਰਾਂ ਆਪੋ ਆਪਣੇ ਰੁੱਖ ‘ਤੇ ਆੜੀਆਂ ਹੋਈਆਂ ਹਨ।
ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਰੇਲਵੇ ਮੰਤਰੀ ਪੀਯੂਸ਼ ਗੋਇਲ ਨੇ ਵਿਗਿਆਨ ਭਵਨ ਵਿਖੇ ਕਿਸਾਨਾਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਤਕਰੀਬਨ 1 ਘੰਟਾ ਮੀਟਿੰਗ ਕੀਤੀ ਹੈ। ਜਿਕਰਯੋਗ ਹੈ ਕਿ ਇਹ ਮੀਟਿੰਗ ਕਿਸਾਨਾਂ ਦੇ ਸ਼ਕਤੀ ਪ੍ਰਦਰਸ਼ਨ ਤੋਂ ਇੱਕ ਦਿਨ ਬਾਅਦ ਹੋ ਰਹੀ ਹੈ। ਬੀਤੇ ਦਿਨ ਕਿਸਾਨਾਂ ਨੇ ਟਰਕੈਟਰ ਮਾਰਚ ਕੱਢਿਆ ਸੀ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਟਰੈਕਟਰ ਸ਼ਾਮਿਲ ਹੋਏ ਸੀ।
ਇਹ ਵੀ ਦੇਖੋ : ਕਿਸਾਨ ਅੰਦਲੋਨ ਦੀ ਖਿੱਚ ਦੇਖੀ? ਐਨੇ ਛੋਟੇ ਬੱਚੇ ਤੇ ਇਹ ਜਜ਼ਬਾ? ਇਸ ਕਿਸਾਨ ਦੀ ਹਿੰਮਤ ਦੇਖੀ?