farmers protest update: ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਕਿਸਾਨਾਂ ਅਤੇ ਸਰਕਾਰ ਵਿਚਾਲੇ ਅੱਜ ਭਾਵ 8 ਜਨਵਰੀ ਨੂੰ 8ਵੇਂ ਦੌਰ ਦੀ ਬੈਠਕ ਹੋਈ ਹੈ।ਅੱਜ ਦੀ ਬੈਠਕ ਵੀ ਬੇਸਿੱਟਾ ਰਹੀ।ਸਰਕਾਰ ਆਪਣੀ ਜ਼ਿੱਦ ‘ਤੇ ਅੜੀ ਹੋਈ ਹੈ ਤਾਂ ਕਿਸਾਨ ਆਪਣੇ ਹੱਕਾਂ ਲਈ ਡਟੇ ਹੋਏ ਹਨ।ਸਰਕਾਰ ਨੇ ਅੱਜ ਦੀ ਬੈਠਕ ‘ਚ ਸਾਫ ਕਰ ਦਿੱਤਾ ਹੈ ਕਿ ਉਹ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਵੇਗੀ।
ਦੂਜੇ ਪਾਸੇ ਕਿਸਾਨ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਡਟੇ ਹੋਏ ਹਨ।ਸਰਕਾਰ ਅਤੇ ਕਿਸਾਨ ਆਗੂਆਂ ਵਿਚਾਲੇ ਹੁਣ ਅਗਲੀ ਬੈਠਕ 15 ਜਨਵਰੀ ਨੂੰ ਹੋਵੇਗੀ।ਜਾਣਕਾਰੀ ਮੁਤਾਬਕ ਬੈਠਕ ‘ਚ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਹੁਣ ਸੁਪਰੀਮ ਕੋਰਟ ਹੀ ਕਿਸਾਨਾਂ ਦਾ ਫੈਸਲਾ ਕਰੇਗੀ।
ਕੇਂਦਰ ਨਾਲ ਮੀਟਿੰਗ ਤੋਂ ਪਹਿਲਾਂ ਮੋਰਚੇ ਦੀ ਸਟੇਜ਼ ਤੋਂ ਸਿੱਧੀਆਂ ਤਸਵੀਰਾਂ, ਆਗੂਆਂ ਦੇ ਜੋਸ਼ੀਲੇ ਬੋਲ…