shri guru arjun dev ji: ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਹੋਏ ਹਨ।ਉਹ ਸ਼ਹੀਦੀ ਪਾਉਣ ਵਾਲੇ ਸਿੱਖਾਂ ਦੇ ਪਹਿਲੇ ਗੁਰੂ ਜੀ ਸਨ।ਸ੍ਰੀ ਗੁਰੂ ਗ੍ਰੰਥ ਸਾਹਿਬ ਆਪ ਜੀ ਨੇ ਹੀ ਸੰਪਾਦਿਤ ਕੀਤਾ।ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ ਵੀ ਆਪ ਨੇ ਕਰਵਾਈ ਸੀ।ਉਹ ਤੀਜੇ ਗੁਰੂ ਅਮਰਦਾਸ ਜੀ ਦੇ ਦੋਹਤੇ,ਗੁਰੂ ਰਾਮਦਾਸ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਅਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਪਿਤਾ ਜੀ ਸਨ।ਕਹਿੰਦੇ ਹਨ ਕਿ ਸ੍ਰੀ ਗੁਰੂ ਅਮਰਦਾਸ ਜੀ ਨੇ ਬਾਲ ਅਰਜਨ ਦੇਵ ਨੂੰ ਵੇਖ ਕੇ ਭਵਿੱਖਬਾਣੀ ਕੀਤੀ ਸੀ , ਕਿਹਾ ਸੀ ‘ਦੋਹਿਤਾ, ਬਾਣੀ ਕਾ ਬੋਹਿਥਾ’।ਇਸ ਦਾ ਭਾਵ ਸੀ ਕਿ ਇਹ ਬਾਲ ਵੱਡਾ ਹੋ ਕੇ ਬਾਣੀ ਦਾ ਜਹਾਜ਼ ਸਿੱਧ ਹੋਵੇਗਾ।
ਇਹ ਗੱਲ ਸੱਚ ਹੀ ਸਾਬਤ ਹੋਈ।ਗੁਰੂ ਅਰਜਨ ਦੇਵ ਜੀ ਨੇ ਬਹੁਤ ਸਾਰੀ ਬਾਣੀ ਰਚੀ।ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਗੁਰੂਆਂ ਅਤੇ ਭਗਤਾਂ ਦੀ ਬਾਣੀ ਸਾਂਭੀ ਗਈ ਹੈ, ਉਸ ਵਿੱਚ ਸਭ ਤੋਂ ਵੱਧ ਬਾਣੀ ਆਪ ਜੀ ਦੀ ਹੈ।ਆਪ ਜੀ ਨੇ 30 ਰਾਗਾਂ ਵਿੱਚ ਬਾਣੀ ਰਚੀ।ਆਪ ਜੀ ਦੀ ਕੁੱਲ ਰਚਨਾ 2304 ਸ਼ਬਦ-ਸਲੋਕ ਹੈ।ਗੁਰੂ ਅਰਜਨ ਦੇਵ ਜੀ ਦੀਆਂ ਮਹਾਨ ਕਰਨੀਆਂ ਵਿਚੋਂ ਇੱਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਬਣਾਉਣਾ।ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਹਰ ਗੁਰੂ ਸਾਹਿਬ ਦੀ ਬਾਣੀ ਅੱਗੇ ਤੋਂ ਅੱਗੇ ਸਾਂਭੀ ਜਾਂਦੀ ਰਹੀ।ਫਿਰ ਗੁਰੂ ਜੀ ਨੇ ਆਪਣੇ ਵਿਦਵਾਨ ਸਿੱਖਾਂ ਦੀ ਸਹਾਇਤਾ ਲੈ ਕੇ ਸੰਤਾਂ ਭਗਤਾਂ ਦੀ ਬਾਣੀ ਲੈ ਕੇ ਘੋਖੀ।ਫਿਰ ਗੁਰੂ ਉਪਦੇਸ਼ਾਂ ਨਾਲ ਸਾਂਝ ਰੱਖਦੀਆਂ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਲ ਕਰ ਲਈਆਂ।ਇਸ ਤਰ੍ਹਾਂ ਸਦਾ-ਸਦਾ ਵਾਸਤੇ ਅਤਿ ਕੀਮਤੀ ਖਜ਼ਾਨਾ ਗੁਰੂ ਜੀ ਨੇ ਸੰਭਾਲ ਲਿਆ।ਇੰਨਾ ਹੀ ਨਹੀਂ, ਗੁਰੂ ਜੀ ਨੇ 1604 ਈ. ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਹਰਿਮੰਦਰ ਸਾਹਿਬ ਵਿਖੇ ਸੁਸ਼ੋਭਿਤ ਕੀਤਾ।ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਬਣੇ।
🔴 LIVE ਰਾਜੇਵਾਲ ਦੀ ਮੰਤਰੀਆਂ ਨਾਲ ਹੋਈ ਬਹਿਸ, ਸੁਣੋ ਕੀ ਕਿਹੜੀ ਗੱਲ ‘ਤੇ ਫਸੇ ਸਿੰਘ