Tight Bra health effects: ਰਾਤ ਨੂੰ ਬ੍ਰਾ ਪਾ ਕੇ ਸੌਣ ਅਤੇ ਨਾ ਸੌਣ ਨੂੰ ਲੈ ਕੇ ਹਰ ਔਰਤ ਦੀ ਵੱਖਰੀ ਰਾਏ ਹੈ ਕਈ ਬ੍ਰੈਸਟ ਸੈਗੀ ਨਾ ਹੋ ਜਾਵੇ ਤਾਂ ਇਸ ਲਈ ਇਸ ਨੂੰ ਪਾ ਕੇ ਸੌਂਦੀਆਂ ਤਾਂ ਕੁਝ ਔਰਤਾਂ ਇਸ ਨੂੰ ਉਤਾਰ ਕੇ comfortable ਹੋ ਕੇ ਸੋਂਣਾ ਪਸੰਦ ਕਰਦੀਆਂ ਹਨ। ਪਰ ਇਸ ਬਾਰੇ ਖੋਜ ਕੀ ਕਹਿੰਦੀ ਹੈ ਹਰ ਔਰਤ ਨੂੰ ਜਾਣਨਾ ਜ਼ਰੂਰੀ ਹੈ ਅਤੇ ਖੋਜ ਰਿਪੋਰਟਾਂ ਦੇ ਅਨੁਸਾਰ, ਬ੍ਰਾ ਨੂੰ ਉਤਾਰ ਕੇ ਹੀ ਸੌਣਾ ਚਾਹੀਦਾ ਹੈ ਨਹੀਂ ਤਾਂ ਇੱਕ ਨਹੀਂ ਬਹੁਤ ਬਿਮਾਰੀਆਂ ਸਰੀਰ ਨੂੰ ਘੇਰ ਸਕਦੀਆਂ ਹਨ। ਹੁਣ ਤੁਸੀਂ ਜ਼ਰੂਰ ਸੋਚਦੇ ਹੋਵੋਗੇ ਕਿ ਬ੍ਰਾ ਨਾ ਉਤਾਰਨ ਨਾਲ ਕਿਹੜਾ ਨੁਕਸਾਨ, ਤਾਂ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਇਸਦੇ ਵੱਡੇ ਨੁਕਸਾਨ
ਬਲੱਡ ਸਰਕੂਲੇਸ਼ਨ ‘ਤੇ ਅਸਰ: ਜ਼ਿਆਦਾਤਰ ਔਰਤਾਂ ਫਿੱਟਨੈੱਸ ਲਈ ਅੰਡਰਵਾਈਅਰ ਬ੍ਰਾ ਪਹਿਨਣਾ ਜ਼ਿਆਦਾ ਪਸੰਦ ਕਰਦੀਆਂ ਹਨ ਪਰ ਇਹ ਬ੍ਰਾ ਬਲੱਡ ਸਰਕੂਲੇਸ਼ਨ ‘ਤੇ ਅਸਰ ਪਾਉਂਦੀ ਹੈ। ਵਾਇਰ ਦੇ ਕਾਰਨ ਬ੍ਰੈਸਟ ਦੇ ਆਸ-ਪਾਸ ਦੇ ਮਸਲਜ਼ ਸੁੰਗੜ ਜਾਂਦੇ ਹਨ ਜਿਸ ਨਾਲ ਨਰਵਸ ਸਿਸਟਮ ਨੂੰ ਨੁਕਸਾਨ ਹੁੰਦਾ ਹੈ। ਅਜਿਹਾ ਹੈਲਥੀ ਅਤੇ teenage ਕੁੜੀਆਂ ਜ਼ਿਆਦਾ ਕਰਦੀਆਂ ਹਨ ਅਤੇ ਬਹੁਤ ਜ਼ਿਆਦਾ ਟਾਈਟ ਬ੍ਰਾ ਪਾਉਂਦੀਆਂ ਹਨ ਜਿਸ ਨੂੰ ਉਹ ਰਾਤ ਨੂੰ ਵੀ ਪਾਈ ਰੱਖਦੀਆਂ ਹਨ। ਇਸ ਨਾਲ ਬ੍ਰੈਸਟ ਟਿਸ਼ੂਆਂ ਨੂੰ ਨੁਕਸਾਨ ਹੁੰਦਾ ਹੈ ਇਸ ਲਈ ਇਸ ਨੂੰ ਰਾਤ ਨੂੰ ਉਤਾਰ ਕੇ ਸੌਣ ਦੀ ਸਲਾਹ ਦਿੱਤੀ ਜਾਂਦੀ ਹੈ ਤਾਂ ਜੋ ਬਲੱਡ ਸਰਕੂਲੇਸ਼ਨ ਸਹੀ ਰਹੇ।
ਬ੍ਰੈਸਟ ਕੈਂਸਰ ਦਾ ਖ਼ਤਰਾ: ਹਾਲਾਂਕਿ ਇਸ ਗੱਲ ਦਾ ਕੋਈ ਠੋਸ ਸਬੂਤ ਨਹੀਂ ਹੈ ਕਿ ਬ੍ਰਾ ਪਾ ਕੇ ਸੌਣ ਨਾਲ ਬ੍ਰੈਸਟ ਕੈਂਸਰ ਹੋਇਆ ਹੋਵੇ ਪਰ ਇਹ ਮੰਨਿਆ ਜਾਂਦਾ ਹੈ ਕਿ ਬ੍ਰਾ ਪਹਿਨਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਵਧ ਸਕਦਾ ਹੈ। ਵਾਇਰ ਅਤੇ ਫੈਨਸੀ ਬ੍ਰਾ ਪਾ ਕੇ ਸੌਣ ਨਾਲ ਬ੍ਰੈਸਟ ਕੈਂਸਰ ਦਾ ਖ਼ਤਰਾ ਵੱਧ ਜਾਂਦਾ ਹੈ। ਰਾਤ ਨੂੰ ਬ੍ਰਾ ਪਾ ਕੇ ਸੌਣ ਨਾਲ ਹੁੱਕ ਅਤੇ ਸਟ੍ਰੇਪ ਸਕਿਨ ‘ਚ ਧੰਸ ਸਕਦੇ ਹਨ ਜਿਸ ਨਾਲ ਸਕਿਨ ‘ਚ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਜੇ ਤੁਸੀਂ ਲੰਬੇ ਸਮੇਂ ਤੱਕ ਬ੍ਰਾ ਪਾ ਕੇ ਰੱਖਦੇ ਹੋ ਤਾਂ ਬ੍ਰੈਸਟ ਵਿਚ ਗੱਠ ਵੀ ਬਣ ਸਕਦੀ ਹੈ।
ਗਲਤ ਸਾਈਜ਼ ਦੀ ਬ੍ਰਾ ਸਿਹਤ ਲਈ ਹਾਨੀਕਾਰਕ: ਬਹੁਤ ਸਾਰੀਆਂ ਔਰਤਾਂ ਆਪਣੇ ਸਾਈਜ ਤੋਂ ਇੱਕ ਸਾਈਜ਼ ਘੱਟ ਦੀ ਬ੍ਰਾ ਪਾਉਣਾ ਪਸੰਦ ਕਰਦੀਆਂ ਹਨ। ਪਰ ਗਲਤ ਸਾਈਜ਼ ਦੀ ਬ੍ਰਾ ਤੁਹਾਡੀ ਫਿਗਰ ਦੇ ਨਾਲ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਾਰਾ ਦਿਨ ਇਕ ਜਗ੍ਹਾ ‘ਤੇ ਸਕਿਨ ਕਸੀ ਰਹਿਣ ਨਾਲ ਬਲੱਡ ਸਰਕੂਲੇਸ਼ਨ ਵੀ ਰੁਕਦਾ ਹੈ। ਉੱਥੇ ਗਰਮੀਆਂ ਵਿਚ ਖੁਜਲੀ, ਇਰੀਟੇਸ਼ਨ ਦਬਾਅ ਅਤੇ ਪਸੀਨਾ ਆਉਣ ਨਾਲ ਸਕਿਨ ‘ਤੇ ਨਮੀ ਵੀ ਜਮ੍ਹਾ ਹੋ ਜਾਂਦੀ ਹੈ ਜਿਸ ਨਾਲ ਫੰਗਲ ਇੰਫੈਕਸ਼ਨ ਦੀ ਸਮੱਸਿਆ ਵੀ ਹੋ ਸਕਦੀ ਹੈ।
ਨੀਂਦ ਪ੍ਰੇਸ਼ਾਨ: ਰਾਤ ਨੂੰ ਕੱਸਣ ਵਾਲੀ ਬ੍ਰਾਂ ਤੁਹਾਡੀ ਨੀਂਦ ਵਿਚ ਵਿਘਨ ਪਾਉਂਦੀ ਹੈ ਤੁਸੀਂ ਨੀਂਦ ਵਿਚ ਬਹੁਤ ਅਸਹਿਜ ਮਹਿਸੂਸ ਕਰਦੇ ਹੋ ਜਿਸ ਨਾਲ ਨੀਂਦ ਪ੍ਰਭਾਵਤ ਹੁੰਦੀ ਹੈ ਜੋ ਤੁਹਾਡੀ ਸਿਹਤ ਨੂੰ ਪ੍ਰਭਾਵਤ ਕਰਦੀ ਹੈ ਇਸ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਉਤਾਰ ਕੇ ਸੋਵੋ। ਇਸ ਤੋਂ ਇਲਾਵਾ ਪੋਲੀਸਟਰ ਵਰਗੇ ਸਿੰਥੈਟਿਕ ਫੈਬਰਿਕ ਦੇ ਬਣੇ ਫੈਨਸੀ ਬ੍ਰਾ ਪਾਉਣ ਤੋਂ ਪਰਹੇਜ਼ ਕਰੋ। ਕਾਟਨ ਦੀ ਸਹੀ ਸਾਈਜ ਦੀ ਬ੍ਰਾ ਪਹਿਨੋ। ਹਾਂ ਤੁਸੀਂ ਕਦੀ-ਕਦੀ ਫੈਂਸੀ ਬ੍ਰਾ ਪਹਿਨ ਸਕਦੇ ਹੋ ਅਤੇ ਰਾਤ ਨੂੰ ਪਾ ਕੇ ਸੌਂ ਵੀ ਸਕਦੇ ਹੋ ਪਰ ਰੋਜ਼ਾਨਾ ਅਜਿਹਾ ਕਰਨਾ ਸਿਹਤ ਲਈ ਘਾਤਕ ਹੋ ਸਕਦਾ ਹੈ।